ਸ੍ਰੀ ਅਨੰਦਪੁਰ ਸਾਹਿਬ 09 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)
ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਵ ਅਭਿਆਨ ਕੈਂਪ ਲਗਾਇਆ ਗਿਆ। ਜਿਸ ਵਿਚ ਡਾ.ਸੁਨੈਨਾ ਗੁਪਤਾ ਵਲੋਂ ਗਰਭਵਤੀ ਔਰਤਾਂ ਦਾ ਵਿਸੇਸ਼ ਮੈਡੀਕਲ ਚੈਕਅਪ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਹਰ ਮਹੀਨੇ ਦੀ 9 ਤਾਰੀਖ ਨੂੰ ਗਰਭਵਤੀ ਔਰਤਾਂ ਦੀ ਵਿਸ਼ੇਸ਼ ਜਾਂਚ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਵ ਅਭਿਆਨ ਕੈਂਪ ਲਗਾਇਆ ਜਾਦਾ ਹੈ। ਜਿਸ ਵਿਚ ਜੱਚਾ ਬੱਚਾ ਜਾਂਚ ਅਤੇ ਗਰਭਵਤੀ ਔਰਤਾ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਨਿਵਾਰਣ ਕੀਤਾ ਜਾਦਾ ਹੈ। ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਕਰੋਨਾ ਕਾਲ ਦੋਰਾਨ ਸਿਹਤ ਵਿਭਾਗ ਵਲੋਂ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਲਈ ਜਿੱਥੇ ਸਿਹਤ ਕੇਂਦਰਾਂ ਵਿਚ ਵਿਸੇਸ਼ ਪ੍ਰਬੰਧ ਕੀਤੇ ਗਏ ਹਨ ਉਥੇ ਸਿਹਤ ਕਰਮਚਾਰੀ ਵੱਖ ਵੱਖ ਖੇਤਰਾਂ ਵਿਚ ਜਾ ਕੇ ਗਰਭਵਤੀ ਔਰਤਾ, ਦੁੱਧ ਪਿਲਾਉਣ ਵਾਲੀਆ ਮਾਵਾਂ, ਜੱਚਾ ਅਤੇ ਬੱਚਾ ਦੀ ਵਿਸ਼ੇਸ ਜਾਂਚ ਅਤੇ ਉਨ੍ਹਾਂ ਨੂੰ ਕੋਵਿਡ ਦੌਰਾਨ ਅਪਨਾਈਆ ਜਾਣ ਵਾਲੀਆ ਸਾਵਧਾਨੀਆਂ ਬਾਰੇ ਪ੍ਰੇਰਿਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋ ਕੋਵਿਡ ਦੋਰਾਨ ਲੋਕਾਂ ਨੂੰ ਮਾਸਕ ਪਾਉਣ ਅਤੇ ਆਪਸੀ ਵਿੱਥ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾਦਾ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਵਲੋਂ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਦੋਰਾਨ ਗਰਭਵਤੀ ਔਰਤਾਂ, ਬਜੁਰਗਾ ਅਤੇ ਬੱਚਿਆਂ ਨੂੰ ਤਿਉਹਾਰਾਂ ਦੇ ਦਿਨਾ ਵਿਚ ਭੀੜ-ਭਾੜ ਵਾਲੀਆਂ ਥਾਵਾ ਅਤੇ ਬਜ਼ਾਰਾ ਵਿਚ ਜਦੋ ਤੱਕ ਬੇਹੱਦ ਜਰੂਰੀ ਨਾ ਹੋਵੇ ਘਰਾਂ ਤੋ ਘੱਟ ਨਿਕਲਣ ਲਈ ਜਾਗਰੂਕ ਕੀਤਾ ਗਿਆ ਹੈ।