ਬਦੀ ਉਤੇ ਨੇਕੀ ਦੀ ਜਿੱਤ ਦਾ ਪਰ੍ਤੀਕ ਹੈ ਦੁਸ਼ਹਿਰੇ ਦਾ ਤਿਉਹਾਰ.
***ਰਮਾਇਣ ਤੋਂ ਸਿੱਖਿਆ ਪਰ੍ਾਪਤ ਕਰਕੇ ਜੀਵਨ ਨੂੰ ਸਫਲ ਬਣਾਇਆ ਜਾਵੇ-ਸਪੀਕਰ.
***ਗੰਗੂਵਾਲ ਦੇ ਦੁਸ਼ਹਿਰਾ ਸਮਾਗਮ ਵਿੱਚ ਰਾਣਾ ਕੇ ਪੀ ਸਿੰਘ ਨੇ ਬਤੋਰ ਮੁੱਖ ਮਹਿਮਾਨ ਕੀਤੀ ਸ਼ਿਰਕਤ.
***ਮਾਤਰ ਭੂਮੀ ਨਾਲ ਪਰ੍ੇਮ ਦੀ ਵਿਆਖਿਆ ਅਤੇ ਵਰਨਣ ਕਰਦੇ ਹਨ ਧਾਰਮਿਕ ਗਰ੍ੰਥ.
ਸਰ੍ੀ ਅਨੰਦਪੁਰ ਸਾਹਿਬ 25 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼
ਰਮਾਇਣ ਵਰਗੇ ਧਾਰਮਿਕ ਅਤੇ ਪਵਿੱਤਰ ਗਰ੍ੰਥ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਿੱਖਿਆਵਾਂ ਦੇ ਕੇ ਸਾਨੂੰ ਜੀਵਨ ਦਾ ਸਹੀ ਮਾਰਗ ਦਰਸ਼ਨ ਕਰਦੇ ਹਨ ਦੁਸ਼ਹਿਰੇ ਦਾ ਤਿਉਹਾਰ ਬਦੀ ਉਤੇ ਨੇਕੀ ਦੀ ਜਿੱਤ ਦਾ ਪਰ੍ਤੀਕ ਹੈ. ਅਜਿਹੇ ਧਾਰਮਿਕ ਗਰ੍ੰਥਾ ਤੋਂ ਸਿੱਖਿਆ ਪਰ੍ਾਪਤ ਕਰਕੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ.
ਇਹਨਾਂ ਵੱਡਮੁੱਲੇ ਵਿਚਾਰਾਂ ਦਾ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਗੰਗੂਵਾਲ ਵਿੱਚ ਸਰ੍ੀ ਰਾਮਾ ਡਰਾਮਾਟਿਕ ਕਲੱਬ ਵਲੋਂ ਅਯੋਜਿਤ ਦੁਸ਼ਹਿਰੇ ਤਿਉਹਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਮੋਕੇ ਕੀਤਾ. ਉਹਨਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਜੀਵਨ ਦੀ ਸਿੰਚਾਈ ਅਤੇ ਚੰਗਿਆਈ ਦੀ ਪਰ੍ਰੇਣਾ ਦਿੰਦੇ ਹਨ.
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਰਮਾਇਣ ਦੇ ਹਰ ਪਾਤਰ ਨੇ ਅਦਰਸ਼ ਚਰਿੱਤਰ ਦਾ ਇਕ ਅਜਿਹਾ ਅਲੋਕਿਕ ਵਰਨਣ ਕੀਤਾ ਹੈ ਜਿਸ ਤੋਂ ਸਿੱਖਿਆ ਲੈਣ ਦੀ ਜਰੂਰਤ ਹੈ. ਭਗਵਾਨ ਸਰ੍ੀ ਰਾਮ ਜੀ, ਮਾਤਾ ਸੀਤਾ ਜੀ, ਲਕਸ਼ਮਣ ਜੀ, ਹੰਨੂਮਾਨ ਜੀ ਅਤੇ ਹੋਰ ਸਾਰਿਆ ਦਾ ਜੀਵਨ ਗਿਆਨ ਦਾ ਭੰਡਾਰ ਹੈ. ਉਹਨਾਂ ਕਿਹਾ ਕਿ ਲੰਕਾ ਉਤੇ ਜਿੱਤ ਪਰ੍ਾਪਤ ਕਰਨ ਤੋਂ ਬਾਅਦ ਅਯੋਧਿਆ ਜੀ ਵਾਪਸ ਜਾਣ ਦਾ ਭਗਵਾਨ ਸਰ੍ੀ ਰਾਮ ਜੀ ਦਾ ਫੈਸਲਾ ਮਾਤਰ ਭੂਮੀ ਪਰ੍ਤੀ ਪਰ੍ੇਮ ਅਤੇ ਸਨੇਹ ਦਾ ਸਮੁੱਚੀ ਮਨੁੱਖਤਾ ਅਤੇ ਕੁੱਲ ਸੰਸਾਰ ਲਈ ਇਕ ਸੰਦੇਸ਼ ਹੈ. ਉਹਨਾਂ ਕਿਹਾ ਕਿ ਦਹਾਕਿਆ ਤੋਂ ਇਹ ਸੰਸਥਾ ਇਸ ਦਾ ਅਯੋਜਨ ਕਰਕੇ ਸਮੁੱਚੀ ਮਨੁੱਖਤਾ ਨੂੰ ਨੇਕੀ ਉਤੇ ਚੱਲਣ ਦਾ ਸੰਦੇਸ਼ ਦੇ ਰਹੀ ਹੈ ਇਸਲਈ ਇਸ ਸੰਸਥਾ ਦੇ ਸਾਰੇ ਪਰ੍ਬੰਧਕ ਮੈਂਬਰ ਅਤੇ ਇਲਾਕਾ ਵਾਸੀ ਵਧਾਈ ਦੇ ਪਾਤਰ ਹਨ. ਇਸ ਤੋਂ ਪਹਿਲਾ ਸਪੀਕਰ ਰਾਣਾ ਕੇ ਪੀ ਸਿੰਘ ਦਾ ਗੰਗੂਵਾਲ ਪੁੱਜਣ ਤੇ ਪਰ੍ਬੰਧਕ ਕਮੇਟੀ ਦੇ ਮੈਂਬਰਾਂ ਨੇ ਭਰਮਾ ਸਵਾਗਤ ਕੀਤਾ.
ਇਸ ਮੋਕੇ ਜਿਲਹ੍ਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦ ਦੱਸਗੁਰਾਈ, ਮਾਰਕਿਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ, ਪੀ ਆਰ ਟੀ ਸੀ ਦੇ ਡਾਇਰੈਕਟਰ ਦੇ ਕਮਲਦੇਵ ਜੋਸੀ, ਬਲਾਕ ਕਾਂਗਰਸ ਪਰ੍ਧਾਨ ਪਰ੍ੇਮ ਸਿੰਘ ਬਾਸੋਵਾਲ, ਤਹਿਸੀਲਦਾਰ ਰਾਮ ਕਰ੍ਿਸ਼ਨ, ਡੀ ਐਸ ਪੀ ਸ਼ਤੀਸ਼ ਕੁਮਾਰ ਪਹਿਲਵਾਨ, ਸਰ੍ੀ ਰਾਮਾ ਡਰਾਮਾਟਿਕ ਕਲੱਬ ਗੰਗੂਵਾਲ ਦੇ ਚੇਅਰਮੈਨ ਗੋਪਾਲ ਸ਼ਰਮਾ, ਪਰ੍ਧਾਨ ਲੱਕੀ ਕਪਿਲਾ, ਪਵਨ ਕੁਮਾਰ, ਵਾ.ਪਰ੍ਧਾਨ ਬੰਟੀ ਕਪਿਲਾ, ਵਾ.ਪਰ੍ਧਾਨ ਰਕੇਸ਼ ਭੋਲਾ ਪਰ੍ਚਾਰ ਸੈਕਟਰੀ, ਪਵਨ ਕੁਮਾਰ ਸੈਕਟਰੀ, ਪੰਜਾਬੀ ਲੋਕ ਗਾਇਕ ਹਰਮਿੰਦਰ ਨੂਰਪੁਰੀ ਅਤੇ ਸਟੇਜ ਦਾ ਸੰਚਾਲਨ ਸੰਦੀਪ ਭਾਰਦਵਾਜ,ਸਤੀਸ ਕੁਮਾਰ ਅਤੇ ਮੇਘਾ ਰਾਜ ਕੈਸੀਅਰ,ਰਜੇਸ਼ ਕੁਮਾਰ ਚਿੱਟੂ, ਅਜੇ ਸ਼ਰਮਾਂ ਡਾਇਰੈਕਟਰ, ਅਸੋਕ ਕੁਮਾਰ, ਡਾ ਸ਼ਾਦੀ ਲਾਲ ਆਦਿ ਪੰਤਵੱਤੇ ਹਾਜ਼ਰ ਸਨ.