*ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਸਫਲਤਾ ਪੂਰਵਕ ਦਰਸ਼ਨ ਕਰਵਾ ਕੇ ਵਿਰਾਸਤ-ਏ-ਖਾਲਸਾ ਨੇ 10ਵੇਂ ਵਰਹ੍ੇ ‘ਚ ਕੀਤਾ ਪਰ੍ਵੇਸ਼*
*ਕਰੋਨਾ ਮਹਾਂਮਾਰੀ ਦੌਰਾਨ ਸਾਢੇ 8 ਮਹੀਨੇ ਤੱਕ ਬੰਦ ਰਹੇ ਵਿਰਾਸਤ-ਏ-ਖਾਲਸਾ ਦੇ ਮੁੜ ਖੁਲਣ ‘ਤੇ ਸੈਲਾਨੀਆਂ ‘ਚ ਹੈ ਭਾਰੀ ਉਤਸਾਹ*
*ਵਿਰਾਸਤ-ਏ-ਖਾਲਸਾ ਦੇ ਖੁੱਲਣ ਤੋਂ ਬਾਅਦ ਦੁਨੀਆਂ ਭਰ ਦੇ ਸੈਲਾਨੀਆਂ ਨੇ ਮੁੜ ਤੋਂ ਸਰ੍ੀ ਆਨੰਦਪੁਰ ਸਾਹਿਬ ਵੱਲ ਕੀਤਾ ਰੁੱਖ, ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ‘ਚ ਵਿਰਾਸਤ-ਏ-ਖਾਲਸਾ ਵੇਖਣ ਆ ਰਹੇ ਹਨ ਸੈਲਾਨੀ*
ਸਰ੍ੀ ਆਨੰਦਪੁਰ ਸਾਹਿਬ, 29 ਨਵੰਬਰ / ਰਾਜਨ ਚੱਬਾ
ਸਫਲਤਾ ਪੂਰਵਕ ਬੀਤੇ 9 ਸਾਲਾਂ ‘ਚ ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਦਰਸ਼ਨ ਕਰਵਾ ਚੁੱਕੇ ਵਿਸ਼ਵ ਪਰ੍ਸਿੱਧ ਵਿਰਾਸਤ-ਏ-ਖਾਲਸਾ ਨੇ 10ਵੇਂ ਵਰਹ੍ੇ ‘ਚ ਪਰ੍ਵੇਸ਼ ਕਰ ਲਿਆ ਹੈ.ਬੇਸ਼ੱਕ ਬੀਤੇ ਸਾਢੇ ਅੱਠ ਮਹੀਨਿਆਂ ‘ਚ ਕਰੋਨਾ ਮਹਾਂਮਾਰੀ ਦੇ ਦੌਰਾਨ ਵਿਰਾਸਤ-ਏ-ਖਾਲਸਾ ਨੂੰ ਸੈਲਾਨੀਆਂ ਵਾਸਤੇ ਬੰਦ ਰੱਖਿਆ ਗਿਆ ਸੀ ਪਰ ਹੁਣ ਬੀਤੀ 11 ਨਵੰਬਰ ਤੋਂ ਵਿਰਾਸਤ-ਏ-ਖਾਲਸਾ ਦੇ ਮੁੜ ਖੋਲੇ ਜਾਣ ਤੋਂ ਬਾਅਦ ਸੈਲਾਨੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ.ਇਹੀ ਕਾਰਨ ਹੈ ਕਿ ਦੁਨੀਆਂ ਭਰ ਦੇ ਸੈਲਾਨੀਆਂ ਨੇ ਮੁੜ ਤੋਂ ਸਰ੍ੀ ਆਨੰਦਪੁਰ ਸਾਹਿਬ ਵੱਲ ਕੀਤਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ. ਜਿਸ ਕਰਕੇ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ‘ਚ ਸੈਲਾਨੀ ਇਸ ਮਹਾਨ ਅਜਾਇਬ ਘਰ ਨੂੰ ਵੇਖਣ ਦੇ ਲਈ ਪਹੁੰਚ ਰਹੇ ਹਨ.
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰ੍ੀ ਆਨੰਦਪੁਰ ਸਾਹਿਬ ਵਿਖੇ ਬਣਾਏ ਗਏ ਵਿਰਾਸਤ-ਏ-ਖਾਲਸਾ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ‘ਤੇ ਅਧਾਰਤ 500 ਸਾਲਾਂ ਦਾ ਗੌਰਵਸ਼ਾਲੀ ਇਤਿਹਾਸ ਬਾਖੂਬੀ ਵੱਖ-ਵੱਖ ਤਕਨੀਕਾਂ ਦੇ ਨਾਲ ਵਿਖਾਇਆ ਗਿਆ ਹੈ. ਜੋ ਕਿ ਸਥਾਨਕ ਲੋਕਾਂ ਦੇ ਨਾਲ-ਨਾਲ ਜਿੱਥੇ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ, ਉਨਹ੍ਾਂ ਦੇ ਬੱਚਿਆਂ ਅਤੇ ਨੌਜੁਆਨ ਪੀੜਹ੍ੀ ਲਈ ਪਰ੍ੇਰਨਾ ਦਾ ਸਰੋਤ ਹੀ ਨਹੀਂ ਬਲਕਿ ਆਪਣੇ ਸ਼ਾਨਾਂਮੱਤੇ ਵਿਰਸੇ ਤੇ ਇਤਿਹਾਸ ਨਾਲ ਜੁੜੇ ਰਹਿਣ ਲਈ ਇੱਕ ਮਾਧਿਅਮ ਵੀ ਹੈ.ਇਹੀ ਕਾਰਨ ਹੈ ਕਿ 14 ਮਾਰਚ 2006 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਰਾਸਤ-ਏ-ਖਾਲਸਾ ਦੀ ਇਮਾਰਤ ਦੇ ਕੀਤੇ ਉਦਘਾਟਨ ਤੋਂ ਬਾਅਦ ਜਿੱਥੇ ਇਸਦੀ ਅਸਮਾਨ ਨੂੰ ਚੁੰਬਦੀ ਤੇ ਭਵਨ ਨਿਰਮਾਣ ਕਲਾ ਦੀ ਮਿਸਾਲ ਬਣੀ ਇਮਾਰਤ ਨੂੰ ਵੇਖਣ ਲਈ ਬਰਤਾਨੀਆ ਦੇ ਪਰ੍ਿੰਸ ਚਾਰਲਜ਼ ਤੇ ਉਨਹ੍ਾਂ ਦੀ ਪਤਨੀ ਕੈਮਿਲਾ ਪਾਰਕਰ ਨੇ ਇੱਥੋਂ ਦਾ ਦੌਰਾ ਕੀਤਾ ਉੱਥੇ ਹੀ ਵਿਰਾਸਤ-ਏ-ਖਾਲਸਾ ਦੀ ਅੰਦਰੂਨੀ ਭਾਗ ਦੇ ਪਹਿਲੇ ਫੇਜ਼ ਦਾ 25 ਨਵੰਬਰ 2011 ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਨੁੱਖਤਾ ਨੂੰ ਸਮਰਪਿਤ ਕਰਨ ਉਪਰੰਤ ਵਿਰਾਸਤ-ਏ-ਖਾਲਸਾ ਦੁਨੀਆਂ ਭਰ ਦੇ ਵਿੱਚ ਤੇਜ਼ੀ ਨਾਲ ਵੇਖਿਆ ਜਾ ਵਾਲੇ ਅਜਾਇਬ ਘਰਾਂ ‘ਚ ਸ਼ੁਮਾਰ ਹੋ ਗਿਆ.ਇਸਦੀ ਲੋਕਪਰ੍ਿਯਤਾ ਇਸ ਕਦਰ ਵੱਧਦੀ ਗਈ ਕਿ ਪਹਿਲਾਂ ਲਿਮਕਾ ਬੁੱਕ ਆਫ ਰਿਕਾਰਡਜ਼, ਫਿਰ ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਆਪਣਾ ਨਾਮ ਦਰਜ ਕਰਵਾਉਣ ਤੋਂ ਬਾਅਦ ਦੇਸ਼ ਤੋਂ ਬਾਹਰ ਵੀ ਵੱਡਾ ਨਾਮਣਾ ਖੱਟਿਆ ਤੇ ਪਹਿਲਾਂ ਏਸ਼ੀਆ ਬੁੱਕ ਆਫ ਰਿਕਰਡਜ਼ ਅਤੇ ਫਿਰ ਵਰਲਡ ਬੁੱਕ ਆਫ ਰਿਕਾਰਡਜ਼ ‘ਚ ਵਿਰਾਸਤ-ਏ-ਖਾਲਸਾ ਦਾ ਨਾਮ ਦਰਜ ਹੋਇਆ.
ਬੇਸ਼ੱਕ ਹੁਣ ਤੱਕ ਇਸਨੂੰ ਇੱਕ ਕਰੋੜ 11 ਲੱਖ ਲੋਕਾਂ ਨੇ ਵੇਖਿਆ ਹੈ ਪਰ ਬੀਤੇ ਸਾਢੇ ਅੱਠ ਮਹੀਨੇ ਜੇਕਰ ਇਹ ਅਦਾਰਾ ਕਰੋਨਾ ਮਹਾਂਮਾਰੀ ਕਰਕੇ ਬੰਦ ਨਾ ਹੁੰਦਾ ਤਾਂ ਇਹ ਅੰਕੜਾ ਕਿਤੇ ਿਆਦਾ ਹੋਣਾ ਸੀ.ਵਿਰਾਸਤ-ਏ-ਖਾਲਸਾ ਦੀ ਸਫਲਤਾ ਦੀ ਕਹਾਣੀ ਸਿਰਫ ਸੈਲਾਨੀਆਂ ਦੀ ਆਮਦ ਤੱਕ ਹੀ ਸੀਮਤ ਨਹੀਂ ਬਲਕਿ ਇਸਦੇ ਹੋਂਦ ‘ਚ ਆਉਣ ਤੋਂ ਬਾਅਦ ਸਰ੍ੀ ਆਨੰਦਪੁਰ ਸਾਹਿਬ ਸਣੇ ਆਸ-ਪਾਸ ਦੇ ਇਲਾਕਿਆਂ ‘ਚ ਸੈਰ ਸਪਾਟਾ ਸਨਅਤ ਨੂੰ ਵੀ ਭਰਪੂਰ ਹੁੰਗਾਰਾ ਮਿਲਿਆ ਹੈ.
ਇੱਥੇ ਇਹ ਵੀ ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ ਮੁੜ ਤੋਂ ਖੁੱਲੇ ਵਿਰਾਸਤ-ਏ-ਖਾਲਸਾ ਵਿਖੇ ਆਉਣ ਵਾਲੇ ਸੈਲਾਨੀਆਂ ਨੂੰ ਸਰਕਾਰ ਦੀ ਹਿਦਾਇਤਾਂ ਦੇ ਤਹਿਤ ਕੋਵਿਡ ਸਾਵਧਾਨੀਆਂ ਦੇ ਤਹਿਤ ਅੰਦਰ ਆਉਣ ਤੋਂ ਪਹਿਲਾਂ ਥਰਮਲ ਸਕੈਨਿਕੰਗ ਕਰਵਾਉਣ ਉਪਰੰਤ ਹਰ ਦਰਵਾਜ਼ੇ ‘ਤੇ ਸੈਨੇਟਾਈਜ਼ੇਸ਼ਨ ਕਰਵਾ ਕੇ ੳੰਦਰ ਦਾਖਲ ਕਰਵਾਇਆ ਜਾਂਦਾ ਹੈ. ਇਹੀ ਨਹੀਂ ਮਾਸਕ ਪਹਿਨਣਾ ਵੀ ਯਕੀਨੀ ਬਣਾਇਆ ਹੋਇਆ ਹੈ ਤਾਂ ਜੋ ਕਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ.
ਫੋਟੋ ਕੈਪਸ਼ਨ:-ਸੈਲਾਨੀ ਸੇਵਾਵਾਂ ਸਟਾਫ ਦੇ ਗਾਈਡ ਵਿਰਾਸਤ-ਏ-ਖਾਲਸਾ ਵੇਖਣ ਆਏ ਸੈਲਾਨੀਆਂ ਨੂੰ ਇਤਿਹਿਾਸ ਤੋਂ ਜਾਣੂ ਕਰਵਾਉਂਦੇ ਹੋਏ.
—