ਖੇਤਾਂ ਵਿਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਕੀਤੀ ਕਣਕ ਦੀ ਸਿੱਧੀ ਬਿਜਾਈ
ਸ੍ਰੀ ਅਨੰਦਪੁਰ ਸਾਹਿਬ 19 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)
ਬਦਲਦੇ ਸਮੇਂ ਦੇ ਦੌਰ ਵਿਚ ਜਿੱਥੇ ਆਧੁਨਿਕ ਤਕਨੀਕਾ ਅਪਨਾ ਕੇ ਹਰ ਪਾਸੇ ਤਰੱਕੀ ਅਤੇ ਵਿਕਾਸ ਦੀਆਂ ਪੁਲਾਗਾ ਪੁੱਟੀਆਂ ਜਾ ਰਹੀਆਂ ਹਨ ਅਜਿਹੇ ਮੋਕੇ ਕਿਸਾਨਾ ਵਲੋ ਖੇਤੀਬਾੜੀ ਵਿਚ ਵੀ ਵੰਨ ਸਵੰਨਤਾਂ ਲਿਆ ਕੇ ਸਮੇ ਦੇ ਹਾਣੀ ਬਣਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਰਿਵਾਇਤੀ ਫਸਲੀ ਚੱਕਰ ਛੱਡ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਦੌਰ ਵਿਚੋ ਨਿਕਲਦੇ ਹੋਏ ਅੱਜ ਦੇ ਅਗਾਂਹਵਧੂ ਕਿਸਾਨ ਪਹਿਲਾ ਹੈਪੀ ਸੀਡਰ ਅਤੇ ਹੁਣ ਸੁਪਰ ਸੀਡਰ ਰਾਹੀ ਸਿੱਧੀ ਕਣਕ ਦੀ ਬਿਜਾਈ ਕਰਕੇ ਸਮੇ ਅਤੇ ਪੈਸੇ ਦੀ ਚੋਖੀ ਬੱਚਤ ਕਰ ਰਹੇ ਹਨ।
ਕਰੋਨਾ ਕਾਲ ਦੋਰਾਨ ਕਿਸਾਨਾਂ ਨੇ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ ਵਿਚ ਅਪਣਾ ਭਰਪੂਰ ਯੋਗਦਾਨ ਪਾਇਆ। ਉਨ੍ਹਾਂ ਨੇ ਕੋਵਿਡ ਦੀਆਂ ਸਾਵਧਾਨੀਆਂ ਅਪਨਾ ਕੇ ਆਪਣੀ ਫਸਲ ਨੂੰ ਪਾਲਿਆ, ਮੰਡੀਆਂ ਵਿਚ ਵੇਚਿਆ ਅਤੇ ਹੁਣ ਕਣਕ ਦੀ ਬਿਜਾਈ ਲਈ ਵੀ ਤਕਨੀਕੀ ਢੰਗ ਤਰੀਕੇ ਅਪਨਾਏ ਜਾ ਰਹੇ ਹਨ।
ਖੇਤੀਬਾੜੀ ਵਿਭਾਗ ਤੋ ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਬਲਾਕ ਸ੍ਰੀ ਅਨੰਦਪੁਰ ਸਾਹਿਬ ਦਾ ਇੱਕ ਉਦਮੀ ਕਿਸਾਨ ਹੈ।ਇਹ ਕਿਸਾਨ ਇਸ ਸਮੇਂ 16 ੲੈਕੜ ਵਿੱਚ ਖੇਤੀ ਕਰ ਰਿਹਾ ਹੈ। ਇਸ ਜਮੀਨ ਵਿਚੋਂ 6 ਏਕੜ ਆਪਣੇ ਬਾਕੀ 10 ਏਕੜ ਠੇਕੇ ਤੇ ਲਈ ਹੋਈ ਹੈ। ਇਹ ਕਿਸਾਨ ਝੋਨਾ ਕਣਕ ਦੀ ਖੇਤੀ ਕਰਦਾ ਹੈ।ਇਸ ਤੋਂ ਇਲਾਵਾ ਇਸ ਕਿਸਾਨ ਵੱਲੋਂ ਡੇਅਰੀ ਦਾ ਧੰਦਾ ਵੀ ਅਪਣਾਇਆ ਗਿਆ ਹੈ। ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਉਣ ਤੋਂ ਖੇਤੀ ਕੀਤੀ ਜਾਂਦੀ ਹੈ।
ਕਿਸਾਨ ਦੇ ਦੱਸਣ ਅਨੁਸਾਰ ਉਸ ਵੱਲੋਂ ਇਸ ਸਾਲ ਸਾਰੀ ਕਣਕ ਦੀ ਬਿਜਾਈ ਸੁਪਰਸੀਡਰ ਨਾਲ ਕੀਤੀ ਗਈ ਹੈ। ਇਹ ਸੁਪਰਸੀਡਰ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸਬਸਿਡੀ ਤੇ ਲਿਆ ਗਿਆ ਹੈ ਅਤੇ ਇਕ ਏਕੜ ਬੀਜਣ ਲਈ ਸੁਪਰਸੀਡਰ ਨਾਲ ਦੋ ਘੰਟੇ ਸਮਾਂ ਅਤੇ 12 ਲੀਟਰ ਡੀਜਲ ਦੀ ਖਪਤ ਹੁੰਦੀ ਹੈ, ਜਦੋਂ ਕਿ ਰਵਾਇਤੀ ਤੌਰ ਤੇ ਖੇਤੀ ਕਰਨ ਨਾਲ ਪ੍ਰਤੀ ਏਕੜ 25 ਲੀਟਰ ਡੀਜਲ ਦੀ ਪਖਤ ਹੁੰਦੀ ਹੈ। ਇਸ ਤਰ੍ਹਾਂ ਨਾਲ ਫਸਲ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ ਅਤੇ ਨਦੀਨ ਵੀ ਘੱਟ ਹੁੰਦੇ ਹਨ। ਇਹ ਕਿਸਾਨ ਹੋਰ ਕਿਸਾਨਾਂ ਨੂੰ ਵੀ ਬਿਨ੍ਹਾਂ ਅੱਗ ਲਾਏ ਖੇਤੀ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਖੇਤੀਬਾੜੀ ਵਿਭਾਗ ਵਲੋ ਵੀ ਅਜਿਹੇ ਕਿਸਾਨਾ ਦਾ ਉਤਸ਼ਾਹ ਵਧਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।