December 22, 2024

ਸਰ੍ੀ ਅਨੰਦਪੁਰ ਸਾਹਿਬ ਪੁਲਿਸ ਨੂੰ ਨਸ਼ੀਲੇ ਪਦਾਰਥਾ ਦੀ ਤਸਕਰੀ ਰੋਕਣ ਵਿਚ ਮਿਲੀ ਵੱਡੀ ਸਫਲਤਾ- ਰਮਿੰਦਰ ਸਿੰਘ ਕਾਹਲੋਂ.

0

ਜੰਗਲੀ ਇਲਾਕੇ ਵਿਚ ਲਾਹਣ ਤੋ ਸ਼ਰਾਬ ਬਣਾਉਣ ਲਈ ਜਮੀਨ ਵਿਚ ਦੱਬੇ 7 ਡਰੰਮ ਕੀਤੇ ਬਰਾਮਦ-ਡੀ.ਐਸ.ਪੀ.

ਸਰ੍ੀ ਅਨੰਦਪੁਰ ਸਾਹਿਬ 18 ਨਵੰਬਰ / ਨਿਊ ਸੁਪਰ ਭਾਰਤ ਨਿਊਜ਼


ਉਪ ਕਪਤਾਨ ਪੁਲਿਸ ਸਰ੍ੀ ਅਨੰਦਪੁਰ ਸਾਹਿਬ ਸ.ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਸਰ੍ੀ ਅਖਿਲ ਚੋਧਰੀ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਵਲੋ ਨਸ਼ੀਲੇ ਪਦਾਰਥਾ ਦੀ ਤਸਕਰੀ ਨੂੰ ਰੋਕਣ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾ ਤਹਿਤ ਸਰ੍ੀ ਅਨੰਦਪੁਰ ਸਾਹਿਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ.


ਡੀ ਐਸ ਪੀ ਨੇ ਦੱਸਿਆ ਕਿ ਕੱਲ ਸ਼ਾਮ ਏ.ਐਸ.ਆਈ ਰਾਜ ਕੁਮਾਰ ਨੂੰ ਇੱਕ ਪੱਕੀ ਮੁਖਬਰੀ ਹੋਈ ਕਿ ਪਿੰਡ ਮਜਾਰੀ ਦੇ ਸੰਕਰ, ਦੀਦਾਰ ਸਿੰਘ ਅਤੇ ਇੰਦਰਜੀਤ ਸਿੰਘ ਉਰਫ ਅਤੇ ਕਾਕਾ ਪੁੱਤਰ ਦਿਲਾਵਰ ਸਿੰਘ ਕਿ ਕਈ ਸਾਲਾ ਤੋ ਹਿਮਾਚਲ ਪਰ੍ਦੇਸ਼ ਅਤੇ ਪੰਜਾਬ ਦੇ ਬਾਰਡਰ ਦੇ ਜੰਗਲੀ ਇਲਾਕੇ ਵਿਚ ਨਜਾਇਜ਼ ਸ਼ਰਾਬ ਕੱਢਣ ਅਤੇ ਪੰਜਾਬ ਵਿਚ ਸ਼ਰਾਬ ਵੇਚਣ ਦੇ ਆਦਿ ਹਨ.

ਉਹਨਾਂ ਨੇ ਜੰਗਲੀ ਇਲਾਕੇ ਵਿਚ ਕਈ ਡਰੰਮ ਲਾਹਣ ਦੇ ਤਿਆਰ ਕਰਨ ਵਾਸਤੇ ਜਮੀਨ ਵਿਚ ਦੱਬੇ ਹੋਏ ਹਨ ਉਹ ਜਲਦੀ ਹੀ ਇਸ ਲਾਹਣ ਤੋ ਨਜਾਇਜ ਸ਼ਰਾਬ ਬਣਾ ਕੇ ਵੇਚਣਗੇ. ਇਸ ਸਮੇ ਹੀ ਰੇਡ ਕੀਤਾ ਜਾਵੇ ਤਾ ਕਈ ਡਰੰਮ ਨਜਾਇਜ ਲਾਹਣ ਦੇ ਬਰਾਮਦ ਹੋ ਸਕਦੇ ਹਨ. ਜਿਸ ਤੇ ਸਰ੍ੀ ਅਨੰਦਪੁਰ ਸਾਹਿਬ ਦੀ ਪੁਲਿਸ ਵਲੋਂ ਸਮੇਤ ਸਰ੍ੀ ਗੁਰਿੰਦਰਪਾਲ ਸਿੰਘ ਆਬਕਾਰੀ ਇੰਸਪੈਕਟਰ ਰੇਡ ਕੀਤਾ ਗਿਆ ਜ਼ੋ ਬਾਰਡਰ ਦੇ ਜੰਗਲੀ ਏਰੀਆ ਵਿਚ 07 ਡਰੱਮ ਜਿਹਨਾ ਵਿਚੋ ਕਰੀਬ 1400 ਲੀਟਰ ਬਰਾਮਦ ਹੋਈ ਹੈ ਅਤੇ ਇਸ ਜਗਾ ਤੇ ਕਈ ਭੱਠੀਆ ਬਣੀਆਂ ਹੋਈਆਂ ਸਨ  ਉਹ ਤੋੜੀਆਂ ਗਈਆਂ.ਇਸ ਸਬੰਧੀ ਮੁਕਦਮਾ ਨੰਬਰ 176 ਮਿਤੀ 17-11-2020 ਅ/ਧ 61/01/14 ਅਕਸਾਈ?ਜ ਐਕਟ ਥਾਨਾ ਅਨੰਦਪੁਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ.

ਉਹਨਾਂ ਦੱਸਿਆ ਕਿ  ਦੋਸੀਅਨ ਦੀ ਗਰ੍ਿਫਤਾਰੀ ਸਬੰਧੀ ਰੇਡ ਕੀਤੇ ਜਾ ਰਹੇ ਹਨ ਮੁਕਦਮੇ ਦੀ ਤਫਤੀਸ਼ ਜਾਰੀ ਹੈ. ਉਨਹ੍ਾ ਕਿਹਾ ਕਿ ਕਰੋਨਾ ਕਾਲ ਦੋਰਾਨ ਵੀ ਪੰਜਾਬ ਸਰਕਾਰ ਦੇ ਦਿਸਾ ਨਿਰਦੇਸ਼ਾ ਅਨੁਸਾਰ ਲੋਕਾਂ ਨੂੰ ਨਸ਼ਿਆ ਵਿਰੁੱਧ ਲਾਮਵੰਦ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਵੇਚਣ ਵਾਲਿਆ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ.

Leave a Reply

Your email address will not be published. Required fields are marked *