ਸਪੀਕਰ ਰਾਣਾ ਕੇ ਪੀ ਸਿੰਘ ਕੌਮੀ ਪਰ੍ੈਸ ਦਿਹਾੜੇ ਤੇ ਪਰ੍ੈਸ ਕਲੱਬ ਚੌਕ ਕਰਨਗੇ ਲੋਕ ਅਰਪਣ*** ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਸੈਮੀਨਾਰ ਵਿੱਚ ਕਰਨਗੇ ਵਿਚਾਰ ਸਾਂਝੇ.

ਸਪੀਕਰ ਰਾਣਾ ਕੇ ਪੀ ਸਿੰਘ
ਸਰ੍ੀ ਅਨੰਦਪੁਰ ਸਾਹਿਬ 15 ਨਵੰਬਰ / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ 16 ਨਵੰਬਰ ਨੂੰ ਕੌਮੀ ਪਰ੍ੈਸ ਦਿਹਾੜੇ ਤੇ ਸਰ੍ੀ ਅਨੰਦਪੁਰ ਸਾਹਿਬ ਵਿੱਚ ਪਰ੍ੈਸ ਕਲੱਬ ਚੌਕ ਨੂੰ ਲੋਕ ਅਰਪਣ ਕਰਨਗੇ.
ਇਹ ਜਾਣਕਾਰੀ ਅੱਜ ਇਥੇ ਇਕ ਬੁਲਾਰੇ ਦਿੱਤੀ. ਉਹਨਾਂ ਦੱਸਿਆ ਕਿ ਇਸ ਮੋਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ 16 ਨਵੰਬਰ 2020 ਨੂੰ ਬਾਅਦ ਦੁਪਿਹਰ 3 ਵਜੇ ਪਰ੍ੈਸ ਕਲੱਬ ਚੋਂਕ ਨੇੜੇ ਕਚਹਿਰੀ ਰੋਡ ਨੂੰ ਲੋਕ ਅਰਪਣ ਕੀਤਾ ਜਾਵੇਗਾ.
ਜਿਸ ਤੋਂ ਬਾਅਦ ਪਰ੍ੈਸ ਕਲੱਬ ਸ਼ਰ੍ੀ ਅਨੰਦਪੁਰ ਸਾਹਿਬ ਵਲੋਂ ਕੌਮੀ ਪਰ੍ੈਸ ਦਿਵਸ ਦੇ ਸੰਬੰਧ ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਸੀਨੀਅਰ ਪੱਤਰਕਾਰ ਸਰ੍ੀ ਦੀਪਕ ਸ਼ਰਮਾ ਚਨਾਰਥਲ ਆਪਣੇ ਵਿਚਾਰ ਸਾਂਝੇ ਕਰਨਗੇ. ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਹੋਣਗੇ. ਇਸ ਸਮਾਗਮ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ. ਇਸ ਸਮਾਰੋਹ ਅਤੇ ਸੈਮੀਨਾਰ ਮੋਕੇ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ.