***ਅਨਾਜ ਮੰਡੀਆਂ ਵਿੱਚ ਆੜਹ੍ਤੀ ਅਤੇ ਮਜਦੂਰ ਕੈਪਟਨ ਸਰਕਾਰ ਦੀ ਕਰ ਰਹੇ ਹਨ ਸ਼ਲਾਘਾ-ਚੇਅਰਮੈਨ ਮਾਰਕਿਟ ਕਮੇਟੀ.
***ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਲਿਆਂਦੇ ਤਿੰਨ ਬਿੱਲਾਂ ਦਾ ਵੱਖ ਵੱਖ ਆਗੂਆਂ ਵਲੋਂ ਸਵਾਗਤ.
ਸਰ੍ੀ ਅਨੰਦਪੁਰ ਸਾਹਿਬ 21 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਸਾਨੀ, ਆੜਤ ਅਤੇ ਮਜਦੂਰੀ ਨੂੰ ਬਚਾਉਣ ਲਈ ਲਿਆਂਦੇ ਗਏ ਤਿੰਨ ਬਿੱਲਾਂ ਦੀ ਇਸ ਇਲਾਕੇ ਦੇ ਵੱਖ ਵੱਖ ਆਗੂਆਂ ਨੇ ਭਰਭੂਰ ਸ਼ਲਾਘਾ ਕੀਤਾ ਹੈ ਅਤੇ ਇਸ ਫੈਸਲੇ ਨੂੰ ਕਿਸਾਨ, ਮਜਦੂਰ ਅਤੇ ਆੜਹ੍ਤੀਏ ਤਿੰਨੋਂ ਵਰਗਾਂ ਨੂੰ ਬਚਾਉਣ ਵਾਲਾ ਕਰਾਰ ਦਿੱਤਾ ਹੈ.
ਮਾਰਕਿਟ ਕਮੇਟੀ ਸਰ੍ੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਸਰ੍ੀ ਹਰਬੰਸ ਲਾਲ ਮਹਿਦਲੀ ਨੇ ਅੱਜ ਅੰਗਮਪੁਰ ਅਨਾਜ ਮੰਡੀ ਵਿੱਚ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਦਲੇਰਾਨਾ ਕਦਮ ਨਾਲ ਸੂਬੇ ਵਿੱਚ ਕਿਸਾਨੀ, ਆੜਤ ਅਤੇ ਮਜਦੂਰੀ ਬਚ ਜਾਵੇਗੀ. ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨ ਨੂੰ ਪੂਰੀਤਰਹ੍ਾਂ ਕਿਸਾਨ ਵਿਰੋਧੀ ਕਾਨੂੰਨ ਕਰਾਰ ਦਿੱਤਾ ਹੈ. ਮੁੱਖ ਮੰਤਰੀ ਨੇ ਇਹ ਸਿੱਧ ਕੀਤਾ ਹੈ ਕਿ ਉਹ ਹਮੇਸ਼ਾ ਕਿਸਾਨਾਂ ਅਤੇ ਮਜਦੂਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ. ਮੁਸ਼ਕਿਲ ਦੀ ਘੜੀ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਬਾਹ ਫੜੀ ਹੈ ਜਿਸਦਾ ਹਰ ਪਾਸੇ ਤੋਂ ਸਵਾਗਤ ਹੋ ਰਿਹਾ ਹੈ. ਮੁੱਖ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਲਿਆਦੇ ਬਿੱਲਾਂ ਦਾ ਸਵਾਗਤ ਕਰਦੇ ਹੋਏ ਸਰ੍ੀ ਮੁਕੇਸ਼ ਨੱਢਾ ਪਰ੍ਧਾਨ ਆੜਹ੍ਤੀਆਂ ਐਸੋਸੀਏਸ਼ਨ, ਸਰ੍ੀ ਦੀਪਕ ਰਾਣਾ ਆੜਹ੍ਤੀ, ਸਰ੍ੀ ਭੁਪਿੰਦਰ ਸਿੰਘ ਆੜਹ੍ਤੀ, ਸਰ੍ੀ ਸਮੀਰ ਸੋਨੀ ਆੜਹ੍ਤੀ ਅਤੇ ਵਿਸੇਸਤੋਰ ਤੇ ਇਸ ਬਿੱਲ ਬਾਰੇ ਜਾਣਕਾਰੀ ਰੱਖਣ ਵਾਲੇ ਮੁਦੇਸ਼ਵਰ ਮੰਡਲ ਮਜਦੂਰ ਅਤੇ ਮਹੇਸ਼ ਮੰਡਲ ਮਜਦੂਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਰਾਖੇ ਹਨ. ਉਹ ਪਹਿਲਾਂ ਵੀ ਪਾਣੀ ਦੇ ਰਾਖੇ ਬਣੇ ਅਤੇ ਪੰਜਾਬ ਦੇ ਹਿੱਤਾ ਦੀ ਲੜਾਈ ਲੜੀ. ਮੁੱਖ ਮੰਤਰੀ ਨੇ ਆਪਣੇ ਅਹੁੱਦੇ ਦੀ ਪਰਵਾਹ ਨਾ ਕਰਦੇ ਹੋਏ ਕੇਂਦਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਉਹ ਉਹਨਾਂ ਦੀ ਕਿਸਾਨ ਅਤੇ ਪੰਜਾਬ ਪੱਖੀ ਸੋਚ ਦਾ ਪਰ੍ਮਾਣ ਹੈ. ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਿਸਾਨ, ਆੜਹ੍ਤੀ ਤੇ ਮਜਦੂਰ ਨੋਜਵਾਨ ਮੁੱਖ ਮੰਤਰੀ ਦੇ ਨਾਲ ਖੜੇ ਹਨ. ਪਹਿਲਾਂ ਕਰੋਨਾ ਨੂੰ ਹਰਾਉਣ ਵੇਲੇ ਮਿਸ਼ਨ ਫਤਿਹ ਵਿੱਚ ਮੁੱਖ ਮੰਤਰੀ ਦਾ ਡੱਟ ਕੇ ਸਾਥ ਦਿੱਤਾ ਹੈ , ਅੱਗੇ ਤੋਂ ਵੀ ਹਰ ਵਰਗ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜਾ ਹੈ. ਇਸ ਮੋਕੇ ਅਨਾਜ ਮੰਡੀ ਅੰਗਮਪੁਰ ਵਿੱਚ ਸਰ੍ੀ ਸੁਰਿੰਦਰਪਾਲ ਸਕੱਤਰ ਮਾਰਕਿਟ ਕਮੇਟੀ ਸਰ੍ੀ ਅਨੰਦਪੁਰ ਸਾਹਿਬ, ਸਰ੍ੀ ਗੁਰਦੀਪ ਸਿੰਘ ਮੰਡੀ ਸੁਪਰਵਾਈਜ਼ਰ ਇੰਚਾਰਜ ਅਨਾਜ ਮੰਡੀ ਅਗੰਮਪੁਰ ਵਿੱਚ ਹਾਜ਼ਰ ਸਨ.
ਤਸਵੀਰ:-ਅਨਾਜ ਮੰਡੀ ਅਗੰਮਪੁਰ ਵਿੱਚ ਮਾਰਕਿਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ ਆੜਹ੍ਤੀ ਮਜਦੂਰ ਅਤੇ ਅਧਿਕਾਰੀ.