6.77 ਕਿੱਲੋ ਹੈਰੋਇਨ ਬ੍ਰਾਮਦਗੀ ਤੋਂ ਬਾਅਦ ਥਾਣਾ ਅਜਨਾਲਾ ਵੱਲੋ 15 ਲੱਖ ਡਰੱਗ ਮਨੀ ਹੋਰ ਬ੍ਰਾਮਦ, ਦੋ ਗ੍ਰਿਫਤਾਰ

ਅੰਮ੍ਰਿਤਸਰ / 18 ਮਾਰਚ / NSB News—
ਸ਼੍ਰੀ ਧਰੁਵ ਦਹੀਆ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਵੱਲੋ ਨਸ਼ਿਆ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਹਦਾਇਤਾ ਜਾਰੀ ਕੀਤੀਆ ਗਈਆ ਹਨ। ਜਿਸ ਤੇ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਨਸ਼ਿਆ ਦੀ ਸਮੱਗਲਿੰਗ ਕਰਨ ਵਾਲਿਆ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਲਈ ਕਿਹਾ ਗਿਆ ਹੈ। ਜੋ 17 ਮਾਰਚ 2021 ਨੂੰ ਐਸ.ਟੀ.ਐਫ ਵੱਲੋ ਗੁਪਤ ਸੂਚਨਾ ਦੇ ਆਧਾਰ ਤੇ ਭਾਰਤ-ਪਾਕਿਸਤਾਨ ਬਾਰਡਰ ਤੋਂ ਇੱਕ ਖਾਲੀ ਟਰੈਕਟਰ ਦੀ ਬੈਟਰੀ ਵਿੱਚੋ 6.77 ਕਿੱਲੋ ਹੈਰੋਇਨ ਬ੍ਰਾਮਦ ਕੀਤੀ ਗਈ ਸੀ।

ਜਿਸ ਤੇ ਥਾਣਾ ਅਜਨਾਲਾ ਵਿਖੇ ਮੁਕੱਦਮਾ ਨੰ. 79 17 ਮਾਰਚ 2021 ਜੁਰਮ 21,29/61/85 NDPSACT, 14 F ACT, 3,34,20 IP ACT ਤਹਿਤ ਨਾ ਮਲੂਮ ਵਿਅਕਤੀਆ ਖਿਲਾਫ ਦਰਜ ਰਜਿਸਟਰ ਕੀਤਾ ਗਿਆ। ਜੋ ਸ਼੍ਰੀ ਧਰੁਵ ਦਹੀਆ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਵੱਲੋ ਇਕ ਟੀਮ ਤਿਆਰ ਕੀਤੀ ਗਈ ਜਿਸ ਵਿੱਚ ਸ਼੍ਰੀ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ), ਸ਼੍ਰੀ ਵਿਪਨ ਕੁਮਾਰ ਡੀ.ਐਸ.ਪੀ ਅਜਨਾਲਾ, ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫਸਰ ਥਾਣਾ ਅਜਨਾਲਾ, ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਬਿਆਸ, ਐਸ.ਆਈ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਰਮਦਾਸ ਸ਼ਾਮਿਲ ਸਨ। ਜੋ ਇਸ ਟੀਮ ਦੁਆਰਾ ਕੀਤੀ ਗਈ ਮੁੱਢਲੀ ਤਫਤੀਸ਼ ਦੋਰਾਨ ਗੁਪਤ ਸੂਚਨਾ ਮਿਲੀ ਕਿ ਇਸ ਰਿਕਵਰ ਕੀਤੀ ਗਈ ਹੈਰੋਇਨ ਦੇ ਖ੍ਰੀਦਦਾਰ ਵਿਸ਼ਾਲ ਸ਼ਰਮਾ ਪੁੱਤਰ ਰਮੇਸ਼ ਕੁਮਾਰ ਵਾਸੀ ਕੋਟ ਬੁੱਡਾ ਜਿਲ੍ਹਾ ਤਰਨ ਤਾਰਨ ਅਤੇ ਪ੍ਰਭਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਬੋਵਾਲ ਜਿਲ੍ਹਾ ਤਰਨ ਤਾਰਨ ਇਸ ਸਮੇ ਇੱਕ ਗੱਡੀ ਮਾਰਾਕਾ ਵੋਕਸਵੈਗਨ ਵੈਂਟੋ ਨੰਬਰੀ DL12-C-5431 ਵਿੱਚ ਸੁਰਜੀਤ ਹਸਪਤਾਲ ਅਜਨਾਲਾ ਰੋਡ ਤੇ ਖੜੇ ਹਨ ਜਿਸ ਤੇ ਮੁਖਬਰ ਦੀ ਦੱਸੀ ਹੋਈ ਜਗ੍ਹਾ ਤੇ ਇਨਵੈਸਟੀਗੇਸ਼ਨ ਟੀਮ ਵੱਲੋ ਰੇਡ ਕੀਤਾ ਗਿਆ।

ਜੋ ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਦੋਨੋ ਵਿਅਕਤੀਆ ਦੁਆਰਾ ਗੱਡੀ ਭਜਾ ਲਈ ਗਈ ਜਿਸ ਤੇ ਦੋਨਾ ਨੂੰ ਪੁਲਿਸ ਪਾਰਟੀ ਦੁਆਰਾ ਮਕਬੂਲ ਰੋਡ ਤੋਂ ਕਾਬੂ ਕਰ ਲਿਆ ਗਿਆ ਅਤੇ ਤਲਾਸ਼ੀ ਲੈਣ ਤੇ ਉਕਤ ਦੋਸ਼ੀਆ ਕੋਲੋ 15 ਲੱਖ ਡਰੱਗ ਮਨੀ ਬ੍ਰਾਮਦ ਕੀਤੀ ਗਈ। ਜੋ ਦੋਨਾ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ ਹੈ ਅਤੇ ਅੱਗੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਇਹਨਾ ਦੇ ਹੋਰ ਸਾਥੀਆ ਅਤੇ ਲਿੰਕਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਸ਼੍ਰੀ ਧਰੁਵ ਦਹੀਆ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਦੁਆਰਾ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋ ਨਸ਼ਿਆ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਜੋ ਕੋਈ ਵੀ ਨਸ਼ਿਆ ਦੀ ਸਮੱਗਲਿੰਗ ਕਰਦਾ ਪਾਇਆ ਗਿਆ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ।