November 22, 2024

ਮਾਰਚ 2022 ਤੱਕ ਜਿਲ•ੇ ਦੇ ਹਰੇਕ ਘਰ ਵਿਚ ਪਹੁੰਚੇ ਪੀਣ ਲਈ ਸਾਫ ਪਾਣੀ-ਡਿਪਟੀ ਕਮਿਸ਼ਨਰ ***ਸਵੱਛ ਭਾਰਤ ਮਿਸ਼ਨ-2 ਤਹਿਤ ਹਰੇਕ ਪਿੰਡ ਵਿਚ ਬਣਾਏ ਜਾਣਗੇ ਸਾਂਝੇ ਪਖਾਨੇ

0

ਜਲ ਜੀਵਨ ਮਿਸ਼ਨ ਤਹਿਤ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ

ਅੰਮ੍ਰਿਤਸਰ, 26 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )-

ਜਿਲ•ੇ ਦੇ ਕਰੀਬ 2,12000 ਘਰਾਂ ਵਿਚ ਮਾਰਚ 2022 ਤੱਕ ਪੀਣ ਲਈ ਸਾਫ ਸੁਥਰਾ ਪਾਣੀ ਪੁੱਜਦਾ ਕਰਨ ਦਾ ਟੀਚਾ ਮਿਥਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਵਿਭਾਗ ਦੇ ਜਲ ਸਪਲਾਈ ਤੇ ਸੇਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਕੰਮ ਇਕ ਅਧਿਕਾਰੀ ਜਾਂ ਨੌਕਰਸ਼ਾਹ ਦੇ ਤੌਰ ਉਤੇ ਨਹੀਂ, ਬਲਕਿ ਮਿਸ਼ਨਰੀ ਬਣਕੇ ਕਰਨ, ਤਾਂ ਜੋ ਕੰਮ ਵਿਚ ਗੁਣਵੱਤਾ ਦੇ ਪੱਖ ਤੋਂ ਕੋਈ ਕਮੀ ਨਾ ਰਹੇ।

ਜਲ ਜੀਵਨ ਮਿਸ਼ਨ ਤਹਿਤ ਹੋਣ ਵਾਲੇ ਇੰਨਾਂ ਕੰਮਾਂ ਦੀ ਰੂਪ-ਰੇਖਾ ਉਲੀਕਦੇ ਸ. ਖਹਿਰਾ ਨੇ ਕਿਹਾ ਕਿ ਪੀਣ ਲਈ ਪਾਣੀ ਦੇਣਾ ਸਭ ਤੋਂ ਉਤਮ ਕੰਮ ਹੈ ਅਤੇ ਤੁਸੀਂ ਖੁਸ਼ਕਿਸਮਤ ਹੋ ਕੇ ਸਰਕਾਰ ਨੇ ਤਹਾਡੇ ਮੋਢਿਆਂ ਉਤੇ ਇਸ ਨੇਕ ਕੰਮ ਦੀ ਜ਼ਿੰਮੇਵਾਰੀ ਪਾਈ ਹੈ। ਉਨਾਂ ਕਿਹਾ ਕਿ ਭਾਵੇਂ ਭਾਰਤ ਸਰਕਾਰ ਦੀ ਤਰਫੋਂ ਸਾਨੂੰ 2025 ਤੱਕ ਦਾ ਸਮਾਂ ਦਿੱਤਾ ਗਿਆ ਹੈ, ਪਰ ਅਸੀਂ ਇਹ ਕੰਮ 2022 ਤੱਕ ਹਰ ਹਾਲ ਪੂਰਾ ਕਰਨਾ ਹੈ, ਤਾਂ ਜੋ ਸਾਡੇ ਜਿਲ•ੇ ਦੇ ਲੋਕਾਂ ਨੂੰ ਸਾਫ ਪਾਣੀ ਲਈ ਲੰਮਾ ਸਮਾਂ ਇੰਤਜ਼ਾਰ ਨਾ ਕਰਨਾ ਪਵੇ। ਸ. ਖਹਿਰਾ ਨੇ ਦੱਸਿਆ ਕਿ ਇਸ ਕੰਮ ਉਤੇ ਕਰੀਬ 73 ਕਰੋੜ ਰੁਪਏ ਦਾ ਖਰਚ ਆਉਣਾ ਹੈ, ਜਿਸ ਵਿਚੋਂ 11.25 ਕਰੋੜ ਰੁਪਏ ਪੰਦਰਵੇਂ ਵਿਤ ਕਮਿਸ਼ਨ ਵੱਲੋਂ ਅਤੇ ਬਾਕੀ ਰਕਮ ਜਲ ਸਪਲਾਈ ਵਿਭਾਗ ਵੱਲੋਂ ਖਰਚ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਇਸ ਕੰਮ ਲਈ ਪਾਣੀ ਦੀਆਂ ਟੈਂਕੀਆਂ, ਡੂੰਘੇ ਬੋਰ ਅਤੇ ਨਹਿਰੀ ਸੋਮਿਆਂ ਦੀ ਮਦਦ ਲਈ ਜਾਵੇਗੀ।

ਇਸੇ ਦੌਰਾਨ ਸਵੱਛ ਭਾਰਤ ਮਿਸ਼ਨ ਦੇ ਅਗਲੇ ਪੜਾਅ ਵਿਚ ਹੋਣ ਵਾਲੇ ਕੰਮ ਜਿੰਨਾ ਵਿਚ ਹਰੇਕ ਪਿੰਡ ਵਿਚ ਜਨਤਕ ਪਖਾਨੇ ਬਣਾਏ ਜਾਣੇ ਹਨ, ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸ. ਖਹਿਰਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸਾਡਾ ਜ਼ਿਲ•ਾ 28 ਮਾਰਚ 2018 ਨੂੰ ਓ. ਡੀ. ਐਫ. ਐਲਾਨਿਆ ਜਾ ਚੁੱਕਾ ਹੈ।

ਉਨਾਂ ਕਿਹਾ ਕਿ ਇਸ ਨਾਲ ਹਰੇਕ ਘਰ ਵਿਚ ਤਾਂ ਪਖਾਨੇ ਬਣ ਗਏ ਹਨ, ਪਰ ਜਨਤਕ ਥਾਵਾਂ ਉਤੇ ਇਹ ਕੰਮ ਨਹੀਂ ਕੀਤਾ ਗਿਆ। ਉਨਾਂ ਦੱਸਿਆ ਕਿ ਹੁਣ ਓ. ਡੀ. ਐਫ. Êਪਲੱਸ ਮਿਸ਼ਨ ਤਹਿਤ ਹਰੇਕ ਪਿੰਡ ਵਿਚ ਸਾਂਝੀ ਥਾਂ ਉਤੇ ਚਾਰ ਫਲੱਸਾਂ ਦਾ ਸੈਟ ਬਣਾਇਆ ਜਾਵੇਗਾ, ਜਿਸ ਉਤੇ 3 ਲੱਖ ਰੁਪਏ ਲਾਗਤ ਆਵੇਗੀ। ਉਨਾਂ ਦੱਸਿਆ ਕਿ ਇਸ ਰਕਮ ਵਿਚੋਂ 2.10 ਲੱਖ ਰੁਪਏ ਜਲ ਸਪਲਾਈ ਤੇ ਸੇਨੀਟੇਸ਼ਨ ਵਿਭਾਗ ਵੱਲੋਂ ਅਤੇ 90 ਹਜ਼ਾਰ ਪੰਚਾਇਤੀ ਰਾਜ ਵਿਭਾਗ ਵੱਲੋਂ ਯੋਗਦਾਨ ਪਾਇਆ ਜਾਵੇਗਾ।

ਸ. ਖਹਿਰਾ ਨੇ ਦੱਸਿਆ ਕਿ ਪਹਿਲੇ ਗੇੜ ਵਿਚ ਜ਼ਿਲ•ੇ ਦੇ 32 ਪਿੰਡਾਂ ਵਿਚ ਪਾਇਲਟ ਪ੍ਰੋਗਰਾਮ ਵਜੋਂ ਇਹ ਕੰਮ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ ਨੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਕਿ ਉਹ ਇਹ ਕੰਮ ਮਿੱਥੇ ਸਮੇਂ ਵਿਚ ਕਰਨਾ ਯਕੀਨੀ ਬਨਾਉਣਗੇ। ਉਨਾਂ ਸਾਰੇ ਅਧਿਕਾਰੀਆਂ ਨੂੰ ਕੰਮ ਲਈ ਸੁੱਚਜੀ ਵਿਉਂਤਬੰਦੀ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਕਸੀਨਅਨ ਸ੍ਰੀ ਚਰਨਦੀਪ ਸਿੰਘ, ਡੀ ਡੀ ਪੀ ਓ ਗੁਰਪ੍ਰੀਤ ਸਿੰਘ ਗਿੱਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


Leave a Reply

Your email address will not be published. Required fields are marked *