November 25, 2024

12 ਦਸੰਬਰ ਨੂੰ ਲਗਾਈ ਜਾਵੇਗੀ ਈ-ਨੈਸ਼ਨਲ ਲੋਕ ਅਦਾਲਤ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ

0

ਆਪਸੀ ਰਜ਼ਾਮੰਦੀ ਰਾਹੀ ਕੇਸਾਂ ਦਾ ਕੀਤਾ ਜਾਂਦਾ ਹੈ ਨਿਪਟਾਰਾ

ਅੰਮ੍ਰਿਤਸਰ, 24 ਨਵੰਬਰ: ( ਨਿਊ ਸੁਪਰ ਭਾਰਤ ਨਿਊਜ਼ )

ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਵਿਖੇ  12 ਦਸੰਬਰ , 2020  ਨੂੰ ਜ਼ਿਲ੍ਹਾ ਕਚਿਹਰੀਆਂ ਵਿੱਚ ਈ- ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ।

ਇਸ ਸਬੰਧੀ ਪ੍ਰਸਾਸਨਿਕ ਅਤੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਮਿਤ ਮੱਕੜ  ਅੰਮ੍ਰਿਤਸਰ ਨੇ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਹੇਠ ਲਿਖੀਆਂ ਕਿਸਮਾਂ ਜਿਵੇਂ ਕਿ criminal compoundable offence, cases under 138 of N9 1ct, 2ank Recovery 3ases, M13“, Labour 4isputes, 5lectricity and Water 2ills  (excluding non-compoundable), Matrimonial, Land 1cquisition, Services matters and 3ivil matters ਆਦਿ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ । ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਮਹਿਕਮੇ ਨਾਲ ਸਬੰਧਤ ਕੇਸ ਨੈਸ਼ਨਲ ਲੋਕ ਅਦਾਲਤ ਵਿਚ ਲੈ ਕੇ ਆਉਣ । ਉਨ੍ਹਾਂ ਖਾਸ ਤੌਰ ਤੇ ਪੁਲਸ, ਬਿਜਲੀ ਅਤੇ ਬੈਕ ਅਧਿਕਾਰੀਆਂ ਨੂੰ ਕਿਹਾ ਕਿ ਟਰੈਫਿਕ ਨਾਲ ਸਬੰਧਤ ਕੇਸ, ਬਿਜਲੀ ਚੋਰੀ ਦੇ ਕੇਸ ਅਤੇ ਲੋਨ ਕੇਸਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇੰਨ੍ਹਾਂ ਕੇਸਾਂ ਨੂੰ ਲੋਕ ਅਦਾਲਤ ਵਿਚ ਸੈਟਲ ਕੀਤਾ ਜਾ ਸਕੇ।  ਸ੍ਰੀ ਮੱਕੜ ਨੇ ਦੱਸਿਆ ਕਿ  ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਨਾਲ ਦੇ ਨਾਲ ਤਹਿਸੀਲਾਂ ਜਿਵੇਂ ਕਿ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਵੀ  ਲਗਾਈ ਜਾ ਰਹੀ ਹੈ। ਨੈਸ਼ਨਲ ਲੋਕ ਅਦਾਲਤ ਦੀ ਸਫਲਤਾ ਲਈ ਅਤੇ ਕੇਸਾਂ ਦਾ ਵੱਧ ਤੋਂ ਵੱਧ ਨਿਪਟਾਰੇ ਲਈ ਵੱਖ ਵੱਖ  ਬੈਂਚ ਬਣਾਏ ਗਏ ਹਨ। ਜਿਨ੍ਹਾਂ ਵਿੱਚੋਂ ਐਡੀਸ਼ਨਲ ਸੈਸ਼ਨ ਜੱਜ, ਚੀਫ ਜੂਡੀਸ਼ਅਲ ਮੈਜਿਸਟਰੇਟ,  ਸੀਨੀਅਰ ਡਵੀਜ਼ਨ ਅਤੇ ਜੂਨੀਅਰ ਡਵੀਜ਼ਨ ਦੇ ਜੱਜ ਬੈਠਣਗੇ।

            ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ  ਨੇ ਦੱਸਿਆ ਕਿ ਲੋਕ ਅਦਾਲਤਾਂ ਵਿਚ ਆਪਸੀ ਸਹਿਮਤੀ ਨਾਲ ਸਦਾ ਲਈ  ਝਗੜਿਆਂ ਦਾ ਨਿਪਟਾਰਾ ਹੋ  ਜਾਂਦਾ ਹੈ ਅਤੇ ਦੋਹੇ ਧਿਰਾਂ ਖੁਸ਼ੀ ਖੁਸ਼ੀ ਆਪਣੇ ਘਰ ਜਾਂਦੀਆਂ ਹਨ।  ਉਨ੍ਹਾਂ ਕਿਹਾ ਕਿ ਫੋਜਦਾਰੀ ਕੇਸ ਜਿੰਨ੍ਹਾਂ ਵਿਚ ਰਾਜੀਨਾਮਾ ਹੁੰਦਾ ਹੈ ਉਹ ਕੇਸ ਵੀ ਲੋਕ ਅਦਾਲਤ ਵਿਚ ਆ ਸਕਦੇ ਹਨ। 

            ਸ੍ਰੀ ਮੱਕੜ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ  ਲੋਕ ਅਦਾਲਤ ਵਿਚ  ਆਪਣੇ  ਕੇਸਾਂ ਦੇ ਝਗੜਿਆਂ ਦੇ ਨਿਪਟਾਰੇ ਲਈ ਜ਼ਰੂਰ ਆਉਣ ਤਾਂ ਜੋ ਉਨ੍ਹਾਂ ਦੇ ਕੇਸਾਂ ਨੂੰ ਹੱਲ ਕੀਤਾ ਜਾ ਸਕੇ।

            ਇਸ ਮੌਕੇ ਏ:ਡੀ:ਸੀ:ਪੀ ਸ੍ਰ ਜੁਗਰਾਜ ਸਿੰਘ, ਡੀ:ਐਸ:ਪੀ: ਦਿਹਾਤੀ ਸ੍ਰੀ ਉਂਕਾਰ  ਸਿੰਘ, ਸਿਹਤ ਅਫਸਰ ਨਗਰ ਨਿਗਮ ਡਾ: ਕੰਵਰ ਅਜੈ, ਬੀ:ਐਸ:ਐਨ:ਐਲ ਤੋਂ ਸ੍ਰੀ ਹਿੰਮਤ ਮੋਹੇ, ਸਚਿਨ ਕੁਮਾਰ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ  ਵੀ ਹਾਜਰ ਸਨ।

——–

ਕੈਪਸ਼ਨ:  ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਮਿਤ ਮੱਕੜ 12 ਦਸੰਬਰ ਨੂੰ ਲੱਗਣ ਵਾਲੀ ਲੋਕ ਅਦਾਲਤ ਦੇ ਸਬੰਧ ਵਿੱਚ ਮੀਟਿੰਗ ਕਰਦੇ ਹੋਏ। 

Leave a Reply

Your email address will not be published. Required fields are marked *