ਰਾਜਾਸਾਂਸੀ ਵਿਖੇ ਮਨਾਇਆ ਗਿਆ ਵਰਲਡ ਫ਼ਿਸਰੀਜ਼ ਦਿਵਸ
ਅੰਮ੍ਰਿਤਸਰ 21 ਨਵੰਬਰ / ਨਿਊ ਸੁਪਰ ਭਾਰਤ ਨਿਊਜ਼—-
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਸ੍ਰ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਦਿਸਾ ਨਿਰਦੇਸਾਂ ਅਤੇ ਸ੍ਰੀ ਮਦਨ ਮੋਹਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਦੀ ਯੋਗ ਅਗਵਾਈ ਹੇਠ ਸਰਕਾਰੀ ਮੱਛੀ ਪੂੰਗ ਫਾਰਮ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਵਰਲਡ ਫਿਸਰੀਜ ਡੇਅ ਮਨਾਇਆ ਗਿਆ। ਜਿਸ ਵਿੱਚ ਜਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਮੱਛੀ ਪਾਲਕਾਂ/ਕਿਸਾਨਾਂ ਨੇ ਭਾਗ ਲਿਆ।
ਇਸ ਕੈਂਪ ਵਿੱਚ ਸ੍ਰੀਮਤੀ ਰੁਪਿੰਦਰ ਕੌਰ ਚੇਅਰਮੈਨ ਇੰਨਵਾਇਰਮੈੱਟ ਐਂਡ ਸੋਸਲ ਵੈਲਫੇਅਰ ਸੋਸਾਇਟੀ ਅੰਮ੍ਰਿਤਸਰ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ। ਕੈਂਪ ਵਿੱਚ ਸਭ ਤੋਂ ਪਹਿਲਾਂ ਸਹਾਇਕ ਡਾਇਰੈਕਟਰ ਮੱਛੀ ਪਾਲਣ, ਅੰਮ੍ਰਿਤਸਰ ਸ੍ਰੀ ਰਾਜ ਕੁਮਾਰ ਨੇ ਕਿਸਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਵਰਲਡ ਫਿਸਰੀਜ ਡੇਅ ਦੀ ਮਹੱਤਤਾ ਬਾਰੇ ਦੱਸਿਆ ਅਤੇ ਨਾਲ ਹੀ ਜਿਲੇ ਅੰਦਰ ਚੱਲ ਰਹੀਆਂ ਮੱਛੀ ਪਾਲਣ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਚਾਨਣ ਪਾਇਆ ਅਤੇ ਨਵੀਆਂ ਸਕੀਮਾਂ , ਕਿਸਾਨ ਕ੍ਰੇਡਿਟ ਕਾਰਡ ਫਿਸਰੀਜ ਅਤੇ ਪ੍ਰਧਾਨ ਮੰਤਰੀ ਮਤਸਿਆ ਸੰਪਰਦਾ ਯੋਜਨਾ, ਫਿਸ ਫਾਰਮਰਜ ਪ੍ਰੋਡਿਊਸਰ ਸੰਸਥਾ ਬਾਰੇ ਜਾਣਕਾਰੀ ਦਿੱਤੀ।
ਇਸ ਉਪਰੰਤ ਸੀਨੀਅਰ ਮੱਛੀ ਪਾਲਣ ਅਫਸਰ, ਸ੍ਰੀ ਦਲਜੀਤ ਸਿੰਘ ਮੱਛੀ ਪ੍ਰਸਾਰ ਅਫਸਰ ਸ੍ਰੀ ਗੁਰਬੀਰ ਸਿੰਘ ਅਤੇ ਫਾਰਮ ਸੁਪਰਡੈਂਟ ਸ੍ਰੀ ਸਰਬਜੀਤ ਸਿੰਘ ਨੇ ਮੱਛੀ ਪਾਲਣ ਧੰਦੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ ਅੰਤ ਤੇ ਮੁੱਖ ਕਾਰਜਕਾਰੀ ਅਫਸਰ, ਮੱਛੀ ਪਾਲਕ ਵਿਕਾਸ ਏਜੰਸੀ, ਸ੍ਰੀ ਮਹਿੰਦਰਪਾਲ ਸਿੰਘ ਨੇ ਆਏ ਹੋਏ ਮੱਛੀ ਕਿਸਾਨਾਂ, ਮੱਛੀ ਪਾਲਕਾਂ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਕੈਂਪ ਵਿੱਚ ਮੰਗਤ ਰਾਮ, ਸੀਨੀਅਰ ਸਹਾਇਕ (ਲੇਖਾ), ਅਨੰਤ ਰਾਮ,ਬਲਾਕਾ ਸਿੰਘ, ਸੁਖਚੈਨ ਸਿੰਘ, ਵਿਜੈ ਕੁਮਾਰ, ਅਵਤਾਰ ਸਿੰਘ, ਜਗਤਾਰ ਸਿੰਘ, ਰਛਪਾਲ ਸਿੰਘ, ਮੱਖਣ ਲਾਲ,ਅਮਰੀਕ ਸਿੰਘ ਆਦਿ ਹਾਜਰ ਸਨ।
ਕੈਪਸ਼ਨ : ਵਰਲਡ ਫਿਸ਼ਰੀਜ ਦਿਵਸ ਮੌਕੇ ਸਰਕਾਰੀ ਮੱਛੀ ਪੂੰਗ ਫਾਰਮ ਰਾਜਾਸਾਂਸੀ ਵਿਖੇ ਭਾਗ ਲੈਣ ਵਾਲੇ ਕਿਸਾਨ ਅਤੇ ਅਧਿਕਾਰੀ
==—