ਦਸੰਬਰ ਮਹੀਨੇ ਵਿੱਚ ਰੋਜਗਾਰ ਬਿਊਰੋ ਵੱਲੋਂ ਲਗਾਏ ਜਾਣਗੇ ਸਵੈ-ਰੋਜਗਾਰ ਕੈਂਪ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ 18 ਨਵੰਬਰ / ਨਿਊ ਸੁਪਰ ਭਾਰਤ ਨਿਊਜ਼ —
ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਦਸੰਬਰ ਮਹੀਨੇ ਵਿੱਚ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਸਵੈ-ਰੋਜਗਾਰ ਕੈਂਪ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਤਿੰਨ ਬਲਾਕ ਪੱਧਰੀ (ਬੀ.ਡੀ.ਪੀ.ਓ ਦਫਤਰ ਅਜਨਾਲਾ, ਬੀ.ਡੀ.ਪੀ.ਓ ਦਫਤਰ ਰਈਆ ਅਤੇ ਬੀ.ਡੀ.ਪੀ.ਓ ਦਫਤਰ ਜੰਡਿਆਲਾ ਗੁਰੂ) ਅਤੇ ਦੋ ਜਿਲਾ ਪੱਧਰੀ (ਸਰਕਾਰੀ ਬਹੁਤਕਨੀਕੀ ਕਾਲਜ ਛੇਹਰਟਾ ਅਤੇ ਸਰੂਪ ਰਾਣੀ ਕਾਲਜ) ਵਿਖੇ ਕ੍ਰਮਵਾਰ 03-12-2020, 08-12-2020, 10-12-2020, 15-12-2020 ਅਤੇ 18-12-2020 ਨੂੰ ਸਵੈ ਰੋਜਗਾਰ ਮੇਲੇ ਲਗਾਏ ਜਾਣਗੇ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਸਵੈ ਰੋਜਗਾਰ ਨਾਲ ਸਬੰਧਤ ਵਿਭਾਗਾਂ, ਲੀਡ ਬੈਂਕ ਮੈਨੇਜਰ ਅਤੇ ਸਰਕਾਰੀ/ ਪ੍ਰਾਈਵੇਟ ਬੈਂਕਾਂ ਦੇ ਨੁਮਾਇੰਦੀਆਂ ਨਾਲ ਮੀਟਿੰਗ ਕਰਕੇ ਟੀਚਿਆਂ ਦੀ ਵੰਡ ਕੀਤੀ ਗਈ। ਉਨਾਂ ਸਾਰੇ ਵਿਭਾਗਾਂ ਅਤੇ ਬੈਂਕਾ ਦੇ ਨੁਮਾਇੰਦੀਆਂ ਨੂੰ ਇਨਾਂ ਰੋਜਗਾਰ ਮੇਲਿਆਂ ਵਿੱਚ ਭਾਗ ਲੈਣ ਲਈ ਕਿਹਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲਾ ਰੋਜਗਾਰ ਅਤੇ ਬਿਊਰੋ, ਅੰਮ੍ਰਿਤਸਰ ਵੱਲੋਂ ਸਵੈ ਰੋਜਗਾਰ ਸਬੰਧੀ ਵੱਧ ਤੋਂ ਵੱਧ ਅਰਜੀਆਂ ਇਕੱਠੀਆਂ ਕਰਨ ਲਈ ਗੂਗਲ ਫਾਰਮ (https://forms.gle/ekkKVLuwCKiMFgLTA) ਬਣਾਇਆ ਗਿਆ ਹੈ, ਜੋ ਵੀ ਨੌਜਵਾਨ ਸਵੈ ਰੋਜਗਾਰ ਸ਼ੁਰੂ ਕਰਨ ਦੇ ਇਛੁੱਕ ਹਨ, ਉਹ ਆਪਣੀ ਅਰਜੀ ਇਸ ਗੂਗਲ ਫਾਰਮ ਰਾਹੀਂ ਰੋਜਗਾਰ ਬਿਊਰੋ ਨੂੰ ਦੇ ਸਕਦੇ ਹਨ।
ਇਸ ਮੌਕੇ ਰੋਜ਼ਗਾਰ ਦੇ ਡਿਪਟੀ ਡਾਇਰੈਕਟਰ ਸ: ਵਿਕਰਮਜੀਤ ਸਿੰਘ , ਡਿਪਟੀ ਸੀ ਈ ਓ ਸਤਿੰਦਰ ਸਿੰਘ, ਲੀਡ ਬੈਂਕ ਮੈਨੇਜਰ ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ : ਸ੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਸੰਬਰ ਮਹੀਨੇ ਵਿਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਸਬੰਧੀ ਮੀਟਿੰਗ ਕਰਦੇ ਹੋਏ।