ਦਾਅਵੇ ਅਤੇ ਇਤਰਾਜ ਆਨਲਾਈਨ ਵੀ ਕੀਤੇ ਜਾ ਸਕਦੇ ਹਨ ਅਪਲਾਈ-ਜ਼ਿਲਾ ਨੋਡਲ ਅਫਸਰ
ਅੰਮ੍ਰਿਤਸਰ, 16 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:
ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.01.2021 ਦੀ ਯੋਗਤਾ ਮਿਤੀ ਦੇ ਅਧਾਰ ਤੇ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 16.11.2020 ਨੂੰ ਅੱਜ ਕਰ ਦਿੱਤੀ ਗਈ ਹੈ ਅਤੇ ਵੱਖ ਵੱਖ ਰਾਜਨੀਤੀਕ ਪਾਰਟੀਆਂ ਦੇ ਆਗੂਆਂ ਨੂੰ ਵੋਟਰ ਸੂਚੀ ਦੀ ਮੁੱਢਲੀ ਕਾਪੀ ਦੀ ਸੀ.ਡੀ. (ਬਿਨਾਂ ਫੋਟੋ ਤੋ) ਅਤੇ ਹਾਰਡ ਕਾਪੀ ਵੀ ਸਪਲਾਈ ਕਰ ਦਿੱਤੀ ਹੈ।
ਇਸ ਮੌਕੋ ਐਸ.ਡੀ.ਐਮ. ਮਜੀਠਾ-ਕਮ-ਜ਼ਿਲਾ ਨੋਡਲ ਅਫਸਰ ਸਵੀਪ ਸ਼੍ਰੀਮਤੀ ਅਲਕਾ ਕਾਲੀਆ ਨੇ ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆ ਦੇ ਜਿਲਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਅਤੇ ਉਹਨਾ ਨੂੰ ਸੁਧਾਈ ਦੇ ਪ੍ਰੋਗਰਾਮ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਬਾਰੇ ਵਿਸਥਾਰਤ ਜਾਣਕਾਰੀ ਦਿਤੀ। ਉਨਾਂ ਦੱਸਿਆ ਕਿ ਇਹ ਵੋਟਰ ਸੂਚੀਆਂ ਆਮ ਜਨਤਾ ਦੇ ਵੇਖਣ ਲਈ ਸਬੰਧਤ ਬੀ.ਐਲ.ਓਜ਼ ਦਫਤਰ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰਾਂ ਵਿਖੇ ਵੀ ਉਪਲੱਬਧ ਹੋਣਗੀਆਂ। ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ / ਇਤਰਾਜ ਮਿਤੀ 16.11.2020 ਤੋਂ ਮਿਤੀ 15.12.2020 ਤੱਕ ਪ੍ਰਾਪਤ ਕੀਤੇ ਜਾਣੇ ਹਨ ਅਤੇ ਸਪੈਸ਼ਲ ਮੁਹਿੰਮ ਤਹਿਤ ਮਿਤੀ 21.11.2020, 22.11.2020, 05.12.2020 ਅਤੇ ਮਿਤੀ 6.12.2020 ਨੂੰ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਬੈਠਣਗੇ ਅਤੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹਾਇਤਾ ਲਈ ਟੋਲ ਫ੍ਰੀ ਨੰਬਰ 1950 ਵੀ ਜਾਰੀ ਕੀਤਾ ਗਿਆ ਹੈ। ਜਿਸ ਤੇ ਕੋਈ ਵੀ ਵੋਟਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਜਿਲਾ ਨੋਡਲ ਅਫਸਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 15.01.2021 ਨੂੰ ਕੀਤੀ ਜਾਵੇਗੀ। ਉਹਨਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੋਈ ਵੀ ਨਾਗਰਿਕ ਭਾਰਤ ਚੋਣ ਕਮਿਸਨ ਦੀ ਵੈਬਸਾਇਟ www.nvsp.in ਤੇ ਲਾਗਇੰਨ ਕਰਕੇ ਆਨਲਾਇਨ ਵੋਟ ਬਨਾਉਣ ਲਈ ਫਾਰਮ 6, ਵੋਟ ਕਟਾਉਣ ਲਈ ਫਾਰਮ 7, ਵੋਟਰ ਕਾਰਡ ਵਿੱਚ ਕਿਸੇ ਵੀ ਤਰਾਂ ਦੀ ਦਰੁੱਸਤੀ ਲਈ ਫਾਰਮ 8 ਅਤੇ ਇੱਕ ਹੀ ਚੋਣ ਹਲਕੇ ਵਿੱਚ ਇੱਕ ਬੂਥ ਤੋਂ ਦੂਜੇ ਬੂਥ ਵਿੱਚ ਵੋਟ ਸ਼ਿਫਟ ਕਰਨ ਲਈ ਫਾਰਮ 8 -ਏ ਪੁਰ ਕਰ ਸਕਦਾ ਹੈ।
ਮੈਡਮ ਕਾਲੀਆ ਨੇ ਦੱਸਿਆ ਕਿ 1-1-2021 ਦੀ ਯੋਗਤਾ ਮਿਤੀ ਦੇ ਆਧਾਰ ਤੇ ਡਰਾਫਟ ਫੋਟੋ ਵੋਟਰ ਵਿਚ ਜ਼ਿਲੇ ਵਿਚ ਪੈਂਦੇ 11 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਕੁੱਲ 1857624 ਵੋਟਰ ਹਨ , ਜਿਨਾਂ ਵਿਚੋਂ ਮਰਦਾਂ ਦੀ ਸੰਖਿਆ 982904 ਅਤੇ ਔਰਤਾਂ ਦੀ ਸੰਖਿਆ 874650 ਅਤੇ 70 ਹੋਰ ਹਨ। ਉਨਾਂ ਦੱਸਿਆ ਕਿ ਇਸ ਕੰਮ ਲਈ 2037 ਬੀ.ਐਲ.ਓ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਰਾਜਿੰਦਰ ਸਿੰਘ ਤੋਂ ਇਲਾਵਾ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸ੍ਰੀ ਰਾਜੀਵ ਬਾਵਾ, ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੀ ਸਤਪਾਲ ਡੋਗਰਾ, ਸ੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਜਸਪਾਲ ਸਿੰਘ, ਆਲ ਇੰਡੀਆਂ ਤ੍ਰਿਣਮੂਲ ਕਾਂਗਰਸ ਵਲੋਂ ਸ੍ਰੀ ਜਸਵੰਤ ਸਿੰਘ ਗਿੱਲ, ਕੰਮਿਊਨਿਸਟ ਪਾਰਟੀ ਵੱਲੋਂ ਸ੍ਰੀ ਵਿਜੈ ਕਪੂਰ, ਆਮ ਆਦਮੀ ਪਾਰਟੀ ਵੱਲੋਂ ਸ੍ਰੀ ਇਕਬਾਲ ਸਿੰਘ ਹਾਜਰ ਹੋਏ।
– – – – —
ਕੈਪਸ਼ਨ : ਜਿਲਾ ਨੋਡਲ ਅਫਸਰ ਸਵੀਪ ਮੈਡਮ ਅਲਕਾ ਕਾਲੀਆ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ।