ਅੰਮ੍ਰਿਤਸਰ 9 ਨਵੰਬਰ / ਨਿਊ ਸੁਪਰ ਭਾਰਤ ਨਿਊਜ਼–
ਵੇਰਕਾ” ਉੱਤਰੀ ਭਾਰਤ ਦਾ ਇੱਕ ਪ੍ਰਮੁੱਖ ਸਹਿਕਾਰੀ ਅਦਾਰਾ ਹੈ, ਜੋ ਤਕਰੀਬਨ 55 ਸਾਲਾਂ ਤੋਂ ਇਸ ਖਿੱਤੇ ਦੇ ਖਪਤਕਾਰਾਂ ਨੂੰ ਵਧੀਆ ਕੁਆਲਟੀ ਦੇ ਦੁੱਧ ਪਦਾਰਥ ਮੁੱਹਈਆ ਕਰਵਾ ਰਿਹਾ ਹੈ।ਵੇਰਕਾ ਬ੍ਰਾਂਡ ਦੇ ਦੁੱਧ ਪਦਾਰਥ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਰਾਜਾਂ ਵਿੱਚ ਬਹੁਤ ਮਕਬੂਲ ਹਨ ਅਤੇ ਵੇਰਕਾ ਘਿਉ ਪੂਰੇ ਦੇਸ਼ ਅਤੇ ਵਿਦੇਸ਼ਾ ਵਿੱਚ ਵੀ ਖਪਤਕਾਰਾ ਵੱਲੋਂ ਸਲਾਹਿਆ ਜਾਂਦਾ ਹੈ।ਵੇਰਕਾ ਵੱਲੋਂ ਪਹਿਲਾ ਵੀ ਕਈ ਕਿਸਮਾਂ ਦੇ ਦੁੱਧ ਅਤੇ ਦੁੱਧ ਪਦਾਰਥ ਲਾਂਚ ਕੀਤੇ ਗਏ।ਇਸ ਤੋਂ ਇਲਾਵਾ ਵੇਰਕਾ ਵੱਲੋਂ ਤਿਉਹਾਰਾ ਦੇ ਮੋਕੇ ਖਪਤਕਾਰਾ ਲਈ ਮਠਿਆਈ ਅਤੇ ਵੇਰਕਾ ਦੁੱਧ ਉਤਪਾਦਾਂ ਦੇ ਗਿਫਟ ਪੈਕ ਮੁਹੱਈਆਂ ਕਰਵਾਏ ਜਾਂਦੇ ਹਨ।
ਇਸ ਸਾਲ ਵੀ ਹਰ ਸਾਲ ਦੀ ਤਰਾਂ ਵੇਰਕਾ ਵੱਖ-ਵੱਖ ਤਰਾਂ ਦੀ ਮਠਿਆਈ, ਦੁੱਧ ਉਤਦਾਪਾਂ ਦੇ ਗਿਫਟ ਪੈਕ ਅਤੇ ਹਾਲ ਹੀ ਲਾਂਚ ਕੀਤੀ ਗਈ ਐਸ.ਐਫ.ਐਮ ਪੀ.ਪੀ ਬੋਤਲ ਦੇ ਗਿਫਟ ਪੈਕ ਤਿਆਰ ਕੀਤੇ ਹਨ ਜੋ ਕਿ ਬਜਾਰ ਵਿੱਚ ਉਪਲਬਧ ਕਰਵਾਏ ਜਾ ਚੁੱਕੇ ਸਨ।ਇਸ ਦੀ ਜਾਣਕਾਰੀ ਦਿੰਦਿਆਂ ਵੇਰਕਾ ਅੰਮ੍ਰਿਤਸਰ ਡੇਅਰੀ ਦੇ ਜਨਰਲ ਮੈਨੇਜਰ ਸ. ਹਰਮਿੰਦਰ ਸਿੰਘ ਸੰਧੂ ਨੇ ਸਮੂਹ ਸਹਿਰ ਨਿਵਾਸੀਆ ਨੂੰ ਦੀਵਾਲੀ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਹੋਇਆ ਦੱਸਿਆ ਕਿ ਵੇਰਕਾ ਵੱਲੋਂ ਇਸ ਸੁ ਮੋਕੇ ਤੇ ਤਿਆਰ ਮਠਿਆਈਆਂ ਜਿਵੇ ਕਿ ਮਿਲਕ ਕੇਕ, ਮਾਂਹ ਦਾਲ ਪਿੰਨੀ, ਸੋਨ ਪਾਪੜੀ, ਕਾਜੂ ਪੰਜੀਰੀ, ਕਾਜੂ ਪਿੰਨੀ, ਕਾਜੂ ਬਰਫੀ, ਕਾਰਪੋਰੇਟ ਮਿਕਸ, ਢੋਡਾ, ਰੋਸਟਡ ਬਰਫੀ, ਆਦਿ ਮਿਲਾਵਟ ਰਹਿਤ ਸੁੱਧ ਵੇਰਕਾ ਦੁੱਧ ਅਤੇ ਦੇਸੀ ਘਿਉ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਸਾਫ ਸਫਾਈ ਅਤੇ ਹਾਈਜੈਨਿਕ ਵਾਤਾਵਰਨ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਵੇਰਕਾ ਦੀ ਕਿਸੇ ਵੀ ਉਤਪਾਦ ਦੀ ਜਰੂਰਤ ਹੋਵੇ ਤਾ ਉਹ ਨੇੜਲੇ ਬੂਥ ਜਾਂ ਰਿਟੇਲ ਸਟੋਰ ਉੱਪਰ ਆਪਣੀ ਡਿਮਾਂਡ ਲਿਖਵਾ ਸਕਦਾ ਹੈ ਅਤੇ ਲੋਕਾਂ ਨੂੰ ਜਰੂਰਤ ਅਨੁਸਾਰ ਮਠਿਆਈ ਮੁਹੱਈਆਂ ਕਰਵਾਈਆਂ ਜਾਣਗੀਆਂ।
ਉਹਨਾ ਵੱਲੋਂ ਖਪਤਕਾਰਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਵੇਰਕਾ ਮਠਿਆਈ ਮਨੁੱਖੀ ਖੁਰਾਕ ਵਜੋਂ ਸੁਰੱਖਅਤ ਹਨ ਅਤੇ ਇਹ ਵੀ ਦੁਹਰਾਇਆ ਗਿਆ ਕਿ ਵੇਰਕਾ ਹਮੇਸ਼ਾ ਆਪਣੇ ਖਪਤਕਾਰਾਂ ਨੂੰ ਵਧੀਆਂ ਕੁਆਲਟੀ ਦੇ ਦੁੱਧ ਅਤੇ ਦੁੱਧ ਪਦਾਰਥ ਮੁਹੱਈਆਂ ਕਰਵਾਉਣ ਲਈ ਵਚਨਬੰਧ ਹੈ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ.ਗੁਰਦੇਵ ਸਿੰਘ, ਮੈਨੈਜਰ ਮਿਲਕ ਪ੍ਰਕਿਊਰਮੈਂਟ, ਸ੍ਰੀ ਸਤਿੰਦਰ ਪ੍ਰਸ਼ਾਦ, ਮੈਨੈਜਰ ਕੁਆਲਟੀ ਐਸੋਰੈਂਸ, ਸ.ਪ੍ਰੀਤਪਾਲ ਸਿੰਘ ਸਿਵੀਆ, ਇੰਚਾਰਜ ਮਾਰਕੀਟਿੰਗ, ਸ.ਲਖਬੀਰ ਸਿੰਘ ਮੈਨੈਜਰ ਪ੍ਰਚੈਜ, ਸ੍ਰੀ ਵਿਜੈ ਗੁਪਤਾ, ਇੰਚਾਰਜ ਪ੍ਰੋਡਕਸ਼ਨ, ਸ.ਸੁਖਚੈਨ ਸਿੰਘ, ਇੰਚਾਰਜ ਇੰਜੀਨਅਰਿੰਗ ਆਦਿ ਮੋਜੂਦ ਸਨ।
ਕੈਪਸ਼ਨ : ਫਾਈਲ ਫੋਟੋ
=====–