ਸ਼੍ਰੀ ਅੰਮ੍ਰਿਤਸਰ ਸਾਹਿਬ, 03 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )-
ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਸਾਨ ਗੁਰੂਕੁਲ ਦੇ ਸਹਿਯੋਗ ਨਾਲ ”ਰਿਚ ਹੈਂਡਸ ਫਾਰਮਰ ਪ੍ਰੋਡੀਊਸਰ ਓਰਗੇਨਾਈਜੇਸ਼ਨ” ਦੀ ਛਮਾਹੀ ਇਕੱਤਰਤਾ ਹੋਈ, ਜਿਸ ਵਿੱਚ ਕਿਸਾਨ ਗੁਰੂਕੁਲ ਦੇ ਫਾਊਂਡਰ ਸਰਦਾਰ ਕੁਲਦੀਪ ਸਿੰਘ ਧਾਲੀਵਾਲ, ਫਰੈਸ਼ ਲੀਫਸ ਦੇ ਫਾਊਂਡਰ ਵਰਿੰਦਰ ਪਾਲ ਨੇ ਵਿਸ਼ੇਸ਼ ਤੌਰ ਤੇ ਕਿਸਾਨ ਗੁਰੂਕੁਲ ਦੀ ਨੈਸ਼ਨਲ ਟੀਮ ਸਹਿਤ ਸ਼ਿਰਕਤ ਕੀਤੀ।
ਇਸ ਮੌਕੇ ਉਨ•ਾਂ ਕਿਹਾ ਕਿ ਜੈਵਿਕ ਖੇਤੀ ਅਤੇ ਜੈਵਿਕ ਉਤਪਾਦਾਂ ਦਾ ਐਕਸਪੋਰਟ ਹੀ ਸੂਬੇ ਦੀ ਨੁਹਾਰ ਬਦਲ ਸਕਦਾ ਹੈ। ਖੁਦਕੁਸ਼ੀਆਂ ਕਰ ਰਹੇ ਕਿਸਾਨ ਅਤੇ ਵਿਦੇਸ਼ ਜਾਂਦੀ ਨੌਜਵਾਨੀ ਨੂੰ ਰੋਕਣ ਲਈ ਸਾਨੂੰ ਅੰਤਰ-ਰਾਸ਼ਟਰੀ ਪੱਧਰ ਦੇ ਜੈਵਿਕ ਉਤਪਾਦ ਐਕਸਪੋਰਟ ਕਰਨੇ ਪੈਣਗੇ ਜਿਸ ਨਾਲ ਵਿਦੇਸ਼ ਜਾਣ ਦਾ ਝੱਸ ਪਾਲ ਚੁੱਕੀ ਨੌਜਵਾਨੀ ਨੂੰ ਐਕਸਪੋਰਟ ਵਿਚੋਂ ਰੁਜ਼ਗਾਰ ਤੇ ਸਟੇਟਸ ਮਿਲੇਗਾ ਅਤੇ ਕਿਸਾਨ ਨੂੰ ਐਮ.ਐਸ.ਪੀ. ਤੋਂ ਦੁੱਗਣਾ ਪੈਸਾ ਮਿਲੇਗਾ। ਜਿਸ ਨਾਲ ਸਹਿਜੇ ਹੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ 2022 ਤੱਕ ਕਿਸਾਨ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ ਪ੍ਰਾਪਤ ਹੋ ਸਕਦਾ ਹੈ ਔਰ ਸਾਡੀ ‘ਧਰਤੀ ਮਾਂ ਤੇ ਪਿਤਾ ਪਾਣੀ’ ਨੂੰ ਜ਼ਹਿਰਾਂ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਉਨ•ਾਂ ਨੇ (ਬਲੈਕ ਵੀਟ) ਕਾਲੀ ਕਣਕ ਦਾ ਬੀਜ ਮੁਫਤ ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ ਰਿਚਹੈਂਡ ਐਫ.ਪੀ.ਓ. ਨਾਲ ਐਮ.ਐਸ.ਪੀ. ਤੋਂ ਦੁੱਗਣਾ ਯਾਨੀ ਸਰਕਾਰੀ ਐਮ.ਐਸ.ਪੀ. 1925 ਅਤੇ ਰਿਚਹੈਂਡ ਫਾਰਮਰ ਐਫ.ਪੀ.ਓ. ਦੇ ਮੁਫਤ ਬੀਜ ਲੈਣ ਵਾਲੇ ਕਿਸਾਨਾਂ ਦੀ ਕਣਕ 3850 ਰੁਪਏ ਬਾਈਬੈਕ ਖਰੀਦ ਕਰਨ ਦੀ ਘੋਸ਼ਣਾ ਕੀਤੀ।
ਇਸ ਮੌਕੇ ਕਿਸਾਨ ਗੁਰੂ ਦੀ ਨੈਸ਼ਨਲ ਟੀਮ ਵਿਚੋਂ ਸੁਨੀਲ ਸਿੰਘ ਕਪੂਰ, ਜਗਸੀਰ ਸਿੰਘ ਜਨਰਲ ਮੈਨੇਜਰ ਕਿਸਾਨ ਗੁਰੂਕੁਲ, ਵਰਿੰਦਰ ਸਿੰਘ ਪ੍ਰਧਾਨ ਰਿਚਹੈਂਡਸ ਐਫ.ਪੀ.ਓ. ਸ਼੍ਰੀ ਅੰਮ੍ਰਿਤਸਰ ਸਾਹਿਬ, ਸਤਨਾਮ ਸਿੰਘ, ਮਨਜੀਤ ਸਿੰਘ, ਨਿਆਮਤ ਸੂਫੀ, ਸ਼ੇਰਾ ਸਿੰਘ, ਜੰਗ ਸਿੰਘ, ਗੌਰਵ ਰਾਜਪੂਤ, ਵਰਿੰਦਰ ਪਾਲ, ਰਾਕੇਸ਼ ਕੁਮਾਰ, ਰਮੇਸ਼ ਕਲਿਆਣ, ਜਗਤਾਰ ਮਾਨ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।