ਅੰਮ੍ਰਿਤਸਰ, 01 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )-
ਸਿੱਖਿਆ ਵਿਭਾਗ ਪੰਜਾਬ ਵਲੋਂ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲੇ (ਸੁੰਦਰ ਲਿਖਾਈ) ਵਿਚ ਰਾਜ ਭਰ ਵਿਚ ਕੁਲ 51582 ਪ੍ਰਤਿਯੋਗੀਆਂ ਨੇ ਹਿੱਸਾ ਲਿਆ..ਇਹਨਾਂ ਵਿੱਚ 467 ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੀ ਸ਼ਾਮਲ ਹਨ । ਸ੍ਰ ਸਤਿੰਦਰਬੀਰ ਸਿੰਘ (ਜਿ. ਸਿ. ਅ,ਸੈ. ਸਿ) ਅਤੇ ਉਹਨਾਂ ਦੀ ਸਹਿਯੋਗੀ ਟੀਮ ਦੀ ਅਗਵਾਈ ਹੇਠ ਜਿਲ੍ਹਾ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਦੀ ਮਿਹਨਤ ਦਾ ਸਦਕਾ ਹੁਣ ਤਕ ਦੇ ਸਾਰੇ ਮੁਕਾਬਲਿਆਂ ਵਿਚ ਜਿਲ੍ਹੇ ਦੀ ਕਾਰਗੁਜ਼ਾਰੀ ਸ਼ਾਨਦਾਰ ਚਲ ਰਹੀ ਹੈ । ਸੁੰਦਰ ਲਿਖਾਈ ਪ੍ਰਤੀਯੋਗੀਤਾ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਕੁਲ 567 ਮਿਡਲ ਅਤੇ ਸੈਕੰਡਰੀ ਪ੍ਰਤੀਯੋਗੀਆਂ ਨੇ ਇਸ ਮੁਕਾਬਲੇ ਤਹਿਤ ਆਪਣੀਆਂ ਪੇਸ਼ਕਾਰੀਆਂ ਭੇਜੀਆਂ ਹਨ ।