December 23, 2024

ਕੈਬਨਿਟ ਮੰਤਰੀ ਸੋਨੀ ਭਗਾਵਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਹੋਏ ਸ਼ਾਮਲ***ਭਗਵਾਨ ਵਾਲਮੀਕਿ ਮਿਲਾਪ ਸਭਾ ਗੁਦਾਮ ਮਹੱਲਾ ਨੂੰ 5 ਲੱਖ ਅਤੇ ਕੇਂਦਰੀ ਵਾਲਮੀਕਿ ਮੰਦਿਰ ਨੂੰ 10 ਲੱਖ ਰੁਪੈ ਦੇਣ ਦਾ ਕੀਤਾ ਐਲਾਨ

0

ਲੰਗਰ ਦੀ ਕਰਵਾਈ ਸ਼ੁਰੂਆਤ

ਸਮੂਹ ਸੰਗਤਾਂ ਨੂੰ ਪ੍ਰਗਟ ਦਿਵਸ ਦੀ ਦਿੱਤੀ ਵਧਾਈ

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਅੱਜ ਜ਼ਿਲੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਬਲਾਕਾਂ ਵਿਚ ਹੋਣਗੇ ਵਰਚੂਅਲ ਸਮਾਗਮ

ਅੰਮ੍ਰਿਤਸਰ, / 30 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼ :

 ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ਹਿਰ ਵਿੱਚ ਵੱਖ ਵੱਖ ਥਾਂਵਾਂ ਤੇ ਕੱਢੀਆਂ ਗਈਆਂ ਸ਼ੋਭਾ ਯਾਤਰਾ ਵਿੱਚ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਭਗਵਾਨ ਵਾਲਮੀਕਿ ਮਿਲਾਪ ਸਭਾ ਗੁਦਾਮ ਮੁਹੱਲਾ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਮੌਕੇ ਸ੍ਰੀ ਸੋਨੀ ਨੇ ਰੱਥ ਖਿੱਚ ਕੇ ਸ਼ੋਭਾ ਯਾਤਰਾ ਦਾ ਆਗਾਜ ਕੀਤਾ। ਇਸ ਮੌਕੇ ਸ੍ਰੀ ਸੋਨੀ ਵੱਲੋਂ ਕੇਂਦਰੀ ਵਾਲਮੀਕਿ ਮੰਦਿਰ ਵਿਖੇ ਮੱਥਾ ਵੀ ਟੇਕਿਆ ਗਿਆ। ਸ੍ਰੀ ਸੋਨੀ ਨੇ ਭਗਵਾਨ ਵਾਲਮੀਕਿ ਮਿਲਾਪ ਸਭਾ ਗੁਦਾਮ ਮਹੱਲਾ ਨੂੰ 5 ਲੱਖ ਅਤੇ ਕੇਂਦਰੀ ਵਾਲਮੀਕਿ ਮੰਦਿਰ ਨੂੰ 10 ਲੱਖ ਰੁਪੈ ਦੇਣ ਦਾ ਕੀਤਾ ਐਲਾਨ ਕੀਤਾ।

 ਇਸ ਮੌਕੇ ਸ੍ਰੀ ਸੋਨੀ ਨੇ  ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਗੁਰੂਆਂ, ਪੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ ਤੇ ਕਈ ਗ੍ਰੰਥਾਂ ਦੀ ਰਚਨਾ ਹੋਈ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਬੜੇ ਭਾਗਸ਼ਾਲੀ ਹਾਂ ਕਿ ਭਗਵਾਨ ਵਾਲਮੀਕਿ ਜੀ ਨੇ ਇਸ ਧਰਤੀ ਤੇ ਬੈਠ ਕੇ ਰਮਾਇਣ ਦੀ ਰਚਨਾ ਕੀਤੀ। ਉਨਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਦਿੱਤੇ ਗਏ ਉਪਦੇਸ਼ਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਸ੍ਰੀ ਸੋਨੀ ਨੇ ਕਿਹਾ ਕਿ ਸਾਨੂੰ ਸਭ ਲੋਕਾਂ ਨੂੰ ਮਿਲਜੁਲ ਕੇ ਆਪਣੇ ਤਿਓਹਾਰ ਮਨਾਉਣੇ ਚਾਹੀਦੇ ਹਨ। ਅਸੀਂ ਸਾਰੇ ਇਕ ਹਾਂ ਅਤੇ ਕੁਦਰਤ ਨੇ ਵੀ ਸਾਨੂੰ ਸਾਰੀਆਂ ਨੂੰ ਇਕ ਬਣਾਇਆ ਹੈ। ਇਸ ਮੌਕੇ ਸ੍ਰੀ ਸੋਨੀ ਨੈ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਭਗਵਾਨ ਵਾਲਮੀਕਿ ਮਿਲਾਪ ਸਭਾ ਗੁਦਾਮ ਮੁਹੱਲਾ ਵੱਲੋਂ ਸ੍ਰੀ ਸੋਨੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ।

 ਇਸ ਉਪਰੰਤ ਸ੍ਰੀ ਸੋਨੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਖਜਾਨਾ ਗੇਟ ਵਿਖੇ ਲਗਾਏ ਲੰਗਰ ਦੀ ਸ਼ੁਰੂਆਤ ਕੀਤੀ ਅਤੇ ਸੰਗਤਾਂ ਨੂੰ ਲੰਗਰ ਵੰਡਿਆ।

 ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਵਸ ਭਲਕੇ 31 ਅਕਤੂਬਰ ਨੂੰ ਸੂਬੇ ਭਰ ਵਿਚ ਮਨਾਇਆ ਜਾ ਰਿਹਾ ਹੈ, ਜਿਸ ਦਾ ਰਾਜ ਪੱਧਰੀ ਸਮਾਗਮ ਰਾਮਤੀਰਥ ਵਿਖੇ ਹੋਵੇਗਾ। ਉਨਾਂ ਦੱਸਿਆ ਕਿ ਇਸ ਦੌਰਾਨ ਸੂਬੇ ਭਰ ਵਿਚ ਆਨਲਾਈਨ ਵਰਚੂਅਲ ਸਮਾਗਮ ਕਰਵਾਏ ਜਾਣਗੇ ਜਿਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸ਼ੁੱਭ ਦਿਹਾੜੇ ਦੀ ਵਧਾਈ ਦੇਣਗੇ ਅਤੇ ਸੰਗਤਾਂ ਨੂੰ ਸੰਬੋਧਨ ਕਰਨਗੇ। ਉਨਾਂ ਦੱਸਿਆ ਕਿ ਇਸ ਸ਼ੁੱਭ ਦਿਹਾੜੇ ‘ਤੇ 31 ਅਕਤੂਬਰ ਨੂੰ ਸਵੇਰੇ 11.45 ਵਜੇ ਜ਼ਿਲੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਬਲਾਕਾਂ ਵਿਚ ਵੱਖ-ਵੱਖ ਥਾਵਾਂ ‘ਤੇ ਇਸ ਸ਼ੁੱਭ ਦਿਹਾੜੇ ‘ਤੇ ਵਰਚੂਅਲ ਸਮਾਗਮ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਸ੍ਰੀ ਰਾਮਤੀਰਥ ਵਿਖੇ ਵੱਖ ਵੱਖ ਭਜਨ ਮੰਡਲੀਆਂ ਭਗਵਾਨ ਵਾਲਮੀਕਿ ਜੀ ਦੇ ਕੀਤਰਨ ਦਾ ਗੁਣਗਾਨ ਕਰਨਗੀਆਂ।

 ਇਸ ਮੌਕੇ ਮੇਅਰ ਨਗਰ ਨਿਗਮ ਸ੍ਰ ਕਰਮਜੀਤ ਸਿੰਘ ਰਿੰਟੂ, ਡਿਪਟੀ ਮੇਅਰ ਸ੍ਰੀ ਯੂਨਿਸ ਕੁਮਾਰ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਸ੍ਰੀਮਤੀ ਰਾਜਬੀਰ ਕੌਰ, ਸ੍ਰੀ ਮਹੇਸ ਖੰਨਾ, ਸ੍ਰੀ ਸੁਨੀਲ ਕਾਉਂਟੀ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਅਸ਼ਵਨੀ ਪੱਪੂ, ਸ੍ਰੀ ਤਾਹਿਰ ਸ਼ਾਹ, ਚੇਅਰਮੈਨ ਸ੍ਰੀ ਵਿਮਲ ਕੁਮਾਰ, ਪ੍ਰਧਾਨ ਸ੍ਰੀ ਯੋਗਰਾਜ, ਸ੍ਰੀ ਵਿਸ਼ਾਲ ਗਿੱਲ, ਸ੍ਰੀ ਰਿੰਕੂ ਪਹਿਲਵਾਨ, ਸ੍ਰੀ ਮਦਨ ਲਾਲ, ਸ੍ਰੀ ਰਾਕੇਸ਼ ਗਿੱਲ, ਸ੍ਰੀ ਰੋਸ਼ਨ ਲਾਲ ਸ੍ਰੀ ਇੰਦਰਜੀਤ ਮੱਟੂ, ਸ੍ਰੀ ਗੋਪੀ ਅਟਵਾਲ, ਸ੍ਰੀ ਸੁਭਾਸ਼ ਅਟਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਹਾਜਰ ਸਨ।

 ਕੈਪਸ਼ਨ

ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਰੱਥ ਖਿੱਚ ਕੇ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦਾ ਆਗਾਜ ਕਰਦੇ ਹੋਏ।

ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਮੌਕੇ ਸੰਗਤਾਂ ਨੂੰ ਲੰਗਰ ਵਰਤਾਉਂਦੇ ਹੋਏ।

ਭਗਵਾਨ ਵਾਲਮੀਕਿ ਮਿਲਾਪ ਸਭਾ ਗੁਦਾਮ ਮੁਹੱਲਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੂੰ ਸਨਮਾਨਤ ਕਰਦੇ ਹੋਏ।

==–

Leave a Reply

Your email address will not be published. Required fields are marked *