ਸਰਕਾਰੀ ਦਫਤਰਾਂ ਵਿਚ ਜ਼ਿਲਾ ਪ੍ਰੀਸ਼ਦ ਮੈਬਰਾਂ ਨੂੰ ਦਿੱਤਾ ਜਾਵੇ ਬਣਦਾ ਮਾਨ ਸਤਿਕਾਰ
ਔਰਤਾਂ ਦੀ ਸੁਰੱਖਿਆ ਨੂੰ ਬਣਾਇਆ ਜਾਵੇਗਾ ਯਕੀਨੀ-ਐਸ ਐਸ ਪੀ
ਅੰਮ੍ਰਿਤਸਰ 21 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਅੱਜ ਸਥਾਨਕ ਜ਼ਿਲਾ ਪ੍ਰੀਸਦ ਹਾਲ ਵਿਖੇ ਸ: ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜ਼ਿਲਾ ਪੀ੍ਰਸਦ ਦੀ ਪ੍ਰਧਾਨਗੀ ਹੇਠ ਸਮੂਹ ਜ਼ਿਲਾ ਪੀ੍ਰਸਦ ਮੈਬਰਾਂ ਅਤੇ ਬਲਾਕ ਸੰਮਤੀ ਦੇ ਚੇਅਰਮੈਨਾਂ ਨਾਲ ਇਕ ਮੀਟਿੰਗ ਕੀਤੀ। ਇਂਸ ਮੀਟਿੰਗ ਵਿਚ ਐਸ ਐਸ ਪੀ ਦਿਹਾਤੀ ਸ਼੍ਰੀ ਧਰੁਵ ਦਹੀਆ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਣਬੀਰ ਮੁੱਧਲ,ਜ਼ਿਲਾ ਵਿਕਾਸ ਤੇ ਪੰਚਾਇਤ ਅਧਿਕਾਰੀ ਸ਼੍ਰੀ ਗੁਰਪੀ੍ਰਤ ਸਿੰਘ ਗਿੱਲ, ਤਹਿਸੀਲਦਾਰ ਅਜਨਾਲਾ ਸ੍ਰੀ ਮਨਜੀਤ ਸਿੰਘ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ: ਸਰਕਾਰੀਆਂ ਨੇ ਕਿਹਾ ਇਕ ਨਵੀ ਪਹਿਲਕਦਮੀ ਕਰਦੇ ਹੋਏ ਸਮੂਹ ਜ਼ਿਲਾ ਪੀ੍ਰਸ਼ਦ ਮੈਬਰਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ 5-5 ਲੱਖ ਰੁਪਏ ਪਹਿਲੀ ਕਿਸ਼ਤ ਵਜੋ ਦਿੱਤੇ ਜਾਣਗੇ ਤਾਂ ਜੋ ਸਮੂਹ ਮੈਬਰ ਪਿੰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆ ਸਕਣ। ਇਸ ਮੌਕੇ ਸਮੂਹ ਮੈਬਰਾਂ ਵਲੋ ਮੇਜ ਥਪਥਪਾ ਕੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਸ੍ਰ ਸਰਕਾਰੀਆ ਨੇ ਦੱਸਿਆ ਕਿ ਜਿਲੇ ਦੇ 59 ਪਿੰਡਾਂ ਦੀ ਚੋਣ ਆਦਰਸ਼ ਗਰਾਮ ਵਜੋਂ ਕੀਤੀ ਗਈ ਹੈ ਅਤੇ ਇਨਾਂ ਪਿੰਡਾਂ ਨੂੰ 20-20 ਲੱਖ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ ਜਾਣਗੇ ਤਾਂ ਜੋ ਇਨਾਂ ਪਿੰਡਾਂ ਦੀ ਨੁਹਾਰ ਨੂੰ ਬਦਲਿਆ ਜਾ ਸਕੇ। ਉਨਾਂ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਵੱਲੋਂ 45 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਹੋ ਚੁੱਕੀ ਹੈ ਜਿਸ ਨੂੰ ਪਿੰਡਾਂ ਦੇ ਸਮੂਹ ਵਿਕਾਸ ਕਾਰਜਾਂ ਲਈ ਖਰਚ ਕੀਤਾ ਜਾਵੇਗਾ।
ਇਸ ਮੌਕੇ ਜਿਲਾ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਪੰਚਾਇਤ ਭਵਨ ਦੇ ਗੈਸਟ ਹਾਊਸ ਦੀ ਮੁਰੰਮਤ ਅਤੇ ਜ਼ਿਲਾ ਪੀ੍ਰਸਦ ਭਵਨ ਵਿਖੇ ਪਾਰਕਿੰਗ ਦੀ ਮੁਰਮੰਤ ਸਬੰਧੀ ਮਤੇ ਵੀ ਪਾਸ ਕੀਤੇ ਗਏ । ਸਮੂਹ ਜ਼ਿਲਾ ਪੀ੍ਰਸਦ ਦੇ ਮੈਬਰਾਂ ਵਲੋ ਪਰਾਲੀ ਨੂੰ ਨਾ ਸਾੜਨ ਸਬੰਧੀ ਵੀ ਮਤਾ ਪਾਸ ਕੀਤਾ ਗਿਆ ਅਤੇ ਸਾਂਝੇ ਤੌਰ ਤੇ ਕਿਹਾ ਗਿਆ ਕਿ ਉਹ ਆਪਣੇ ਪਿੰਡਾਂ ਵਿਚ ਪਰਾਲੀ ਨੂੰ ਅੱਗ ਨਹੀ ਲਗਾਉਣਗੇ ਅਤੇ ਦੂਜੇ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨਗੇ। ਸ: ਸਰਕਾਰੀਆਂ ਵਲੋ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਰਕਾਰੀ ਦਫਤਰਾਂ ਵਿਚ ਆਉਣ ਵਾਲੇ ਜ਼ਿਲਾ ਪੀ੍ਰਸਦ ਮੈਬਰਾਂ ਨੂੰ ਪੂਰਾ ਬਣਦਾ ਮਾਨ ਸਤਿਕਾਰ ਦਿੱਤਾ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਧਰੁਵ ਦਹਿਆ ਐਸ ਐਸ ਪੀ ਦਿਹਾਤੀ ਨੇ ਕਿਹਾ ਕਿ ਪੁਲਿਸ ਪਿੰਡਾਂ ਵਿਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪੰਚਾਇਤਾਂ ਦੀ ਸਹਾਇਤਾ ਨਾਲ ਪਿੰਡਾਂ ਵਿਚ ਲੋਕਾਂ ਨੂੰ ਕਾਨੂੰਨੀ ਜਾਗਰੂਕਤਾ, ਨਸ਼ਿਆਂ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤੇ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ। ਉਨਾਂ ਨੇ ਸਮੂਹ ਮੈਂਬਰਾਂ ਨੂੰ ਕਿਹਾ ਕਿ ਉਨਾਂ ਨੂੰ ਪੁਲਿਸ ਸਬੰਧੀ ਕੋਈ ਵੀ ਸ਼ਿਕਾਇਤ ਹੋਵੇ ਤਾਂ ਬਿਨਾਂ ਝਿਜਕ ਉਨਾਂ ਨੂੰ ਮਿਲ ਸਕਦੇ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਣਬੀਰ ਮੁੱਧਲ ਨੇ ਦੱਸਿਆ ਕ ਜਿਲੇ ਵਿੱਚ 5000 ਤੋਂ ਜਿਆਦਾ ਸ਼ੈਡ ਬਣਾÂੈ ਗਏ ਹਨ ਅਤੇ 110 ਖੇਡ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ। ਉਨਾਂ ਨੇ ਸਮੂਹ ਮੈਂਬਰਾਂ ਨੂੰ ਕਿਹਾ ਕਿ ਉਹ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ। ਉਨਾਂ ਕਿਹਾ ਕਿ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ।
ਕੈਪਸ਼ਨਸ: ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜ਼ਿਲਾ ਪੀ੍ਰਸਦ ਸਮੂਹ ਜਿਲਾ ਪ੍ਰੀਸ਼ਦ ਦੇ ਮੈਂਬਰਾਂ ਨਾਲ ਮੀਟਿੰਗ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਐਸ ਐਸ ਪੀ ਦਿਹਾਤੀ ਸ਼੍ਰੀ ਧਰੁਵ ਦਹੀਆ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਣਬੀਰ ਮੁੱਧਲ।
==”