ਫੌਜ ਵਿੱਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਕੋਰਸ ਸ਼ੁਰੂ- ਜਿਲਾ ਰੱਖਿਆਂ ਸੇਵਾਵਾਂ ਭਲਾਈ ਅਫਸਰ ***ਬੇਸਿਕ ਕੰਪਿਊਟਰ ਦੀਆ ਕਲਾਸਾਂ ਵੀ ਸ਼ੁਰੂ
ਅੰਮਿ੍ਤਸਰ 19 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼ :
–ਲੈਫ.ਕਰਨਲ ਸਤਬੀਰ ਸਿੰਘ ਵੜੈਚ (ਰਿਟਾ), ਜਿਲਾ ਰੱਖਿਆਂ ਸੇਵਾਵਾਂ ਭਲਾਈ ਅਫਸਰ, ਅੰਮਿ੍ਰਤਸਰ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਇਸ ਸੈਂਟਰ ਵਿਖੇ ਫੌਜ ਵਿੱਚ ਭਰਤੀ ਹੋਣ ਲਈੇ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਫੌਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ ਰਿਕਰੂਟਮੈਟ ਕੋਰਸ ਸਾਰੇ ਵਰਗ ਦੇ ਬੱਚਿਆ ਲਈ ਲਾਗੂ ਹੈੇੇ।ਇਸ ਕੋਰਸ ਦਾ ਪਹਿਲਾ ਬੈਚ ਮਿਤੀ 20 ਅਕਤੂਬਰ 2020 ਤੋ ਸ਼ੁਰੂ ਹੋ ਰਿਹਾ ਹੈ। ਜਿਸ ਵਿੱਚ ਟੈਕਨੀਕਲ ਅਤੇ ਨੋਨ ਟੈਕਨੀਕਲ ਭਰਤੀ ਵਾਸਤੇ ਉਮੀਦਵਾਰਾਂ ਨੂੰ ਤਿਆਰ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਇਸ ਕੇਡਰ ਵਾਸਤੇ ਨੋਨ ਟੈਕਨੀਕਲ ਭਰਤੀ ਦੇ ਚਾਹਵਾਨ ਉਮੀਦਵਾਰਾਂ ਦੀ ਉਮਰ 17 ਤੋ 21 ਸਾਲ ਅਤੇ ਟੈਕਨੀਕਲ ਉਮੀਦਵਾਰਾਂ ਦੀ ਉਮਰ 17 ਤੋ 23 ਸਾਲ ਕੱਦ 170 ਸੈਂਟੀਮੀਟਰ, ਛਾਤੀ 77 ਤੋ 82 ਸੈਂਟੀਮੀਟਰ, ਭਾਰ 50 ਕਿਲੋ ਜਿਸ ਵਿੱਚ ਸਾਬਕਾ ਸੈਨਿਕਾਂ ਦੇ ਬੱਚਿਆ ਨੂੰ 2 ਸੈਂਟੀਮੀਟਰ ਕੱਦ, 2 ਕਿਲੋ ਭਾਰ ਅਤੇ 1 ਸੈਂਟੀਮੀਟਰ ਛਾਤੀ ਦੀ ਛੂਟ ਹੈ। ਇਸ ਕੋਰਸ ਲਈ ਮੁੱਢਲੀ ਜਾਂਚ ਪੜਤਾਲ ਸ਼ੁਰੂ ਹੈ। ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਜ਼ਿਲਾ ਰੱਖਿਆਂ ਸੇਵਾਵਾਂ ਭਲਾਈ ਦਫਤਰ, ਅੰਮਿ੍ਰਤਸਰ ਵਿਖੇ ਰਿਪੋਰਟ ਕਰਨ।
ਉਨਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਦਫਤਰ ਵਿਖੇ ਵਿਖੇ ਚਲਾਏ ਜਾ ਰਹੇ ਸੈਨਿਕ ਵੋਕੇਸ਼ਨਲ ਟੇ੍ਰਨਿੰਗ ਸੈਂਟਰ ਵਿਖੇ ਫੌਜੀਆਂ, ਸਾਬਕਾ ਫੌਜੀਆਂ ਦੇ ਆਸ਼ਰਿਤਾ ਅਤੇ ਸਿਵਿਲੀਅਨ ਵਿਦਿਆਰਥੀਆਂ ਲਈ ਆਈ ਲੈਟਸ ਅਤੇ ਕੰਪਿਊਟਰ ਬੇਸਕ ਦੀਆਂ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਕਲਾਸਾਂ ਸਰਕਾਰ ਵੱਲੋ ਘੱਟ ਤੋਂ ਘੱਟ ਫੀਸਾਂ ਤੇ ਚਲਾਇਆ ਜਾ ਰਹੀਆ ਹਨ। ਜਿਸ ਵਿੱਚ ਸਾਬਕਾ ਫੌਜੀਆਂ ਲਈ 5000/-ਰੁ., ਸਾਬਕਾ ਫੌਜੀਆਂ ਦੇ ਆਸ਼ਰਿਤਾ ਲਈ 5500/-ਰੁ. ਅਤੇ ਸਿਵਿਲੀਅਨ ਵਿਦਿਆਰਥੀਆਂ ਲਈ 6000/-ਰੁ. ਫੀਸ ਰੱਖੀ ਗਈ ਹੈ । ਇਸ ਕੋਰਸ ਲਈ ਦਾਖਲੇ ਸ਼ੁਰੂ ਹਨ।ਇਸ ਦਫਤਰ ਵਿਖੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਸੈਂਟਰ ਵਿੱਚ 120 ਘੰਟੇ ਦਾ ਆਈ ਐਸਓ ਸਰਟੀਫਾਈਟ ਬੇਸਿਕ ਕੰਪਿਊਟਰ ਕੋਰਸਾ ਦੇ ਬੈਚ ਵੀ ਲਗਾਤਾਰ ਚਲਾਏ ਜਾਦੇ ਹਨ ਜੋ ਕਿ ਐਕਸ ਸਰਵਿਸਮੈਂਨ ਅਤੇ ਸ਼ੈਡਿਊਲ ਕਾਸਟ ਵਰਗ ਦੇ ਬੱਚਿਆ ਲਈ ਘੱਟ ਤੋਂ ਘੱਟ ਫੀਸਾਂ ਤੇ ਚਲਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ ਇਸ ਕੋਰਸ ਵਿੱਚ ਦਾਖਲੇ ਲਈ ਚਾਹਵਾਨ ਉਮੀਦਵਾਰ ਜ਼ਿਲਾ ਰੱਖਿਆਂ ਸੇਵਾਵਾਂ ਭਲਾਈ ਦਫਤਰ, ਅੰਮਿ੍ਰਤਸਰ ਵਿਖੇ ਰਿਪੋਰਟ ਕਰਨ।
ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਵਿਚ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਦਫਤਰ ਨਾਲ ਫੋਨ ਨੰਬਰ 0183-2212103, 9888684259 ਤੇ ਸੰਪਰਕ ਕਰ ਸਕਦੇ ਹੋ।