December 23, 2024

20 ਅਕਤੂਬਰ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਮੇਲਾ– ਵਧੀਕ ਡਿਪਟੀ ਕਮਿਸ਼ਨਰ

0

ਅੰਮਿ੍ਤਸਰ 19 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:

ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਨੂੰ ਪੂਰਾ ਕਰਨ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅੰਮਿ੍ਰਤਸਰ ਵਲੋਂ ਮਿਤੀ 20 ਅਕਤੂਬਰ 2020 ਨੂੰ ਰੋਜ਼ਗਾਰ ਮੇਲਾ ਜ਼ਿਲਾ ਉਦਯੋਗ ਕੇਂਦਰ ਅੰਮਿ੍ਰਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੁਧਲ ਜੀ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਅੰਮਿ੍ਤਸਰ ਜ਼ਿਲੇ ਦੀਆਂ ਨਾਮਵਰ ਕੰਪਨੀਆਂ ਵੱਲੋਂ ਭਾਗ ਲਿਆ ਜਾਵੇਗਾ ਅਤੇ ਇਹ ਰੋਜ਼ਗਾਰ ਮੇਲਾ ਮੱੁਖ ਤੌਰ ਤੇ ਮਕਬੂਲਪੂਰਾ ਅਤੇ ਆਸ ਪਾਸ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਲਈ ਲਗਾਇਆ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਸ਼੍ਰੀ ਵਿਕਰਮਜੀਤ ਜੀ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਵੱਖ ਵੱਖ ਕੰਪਨੀਆਂ ਵਲੋਂ ਅੱਠਵੀਂ, ਦੱਸਵੀ, ਬਾਰਵੀ ਪਾਸ ਅਤੇ  ਗਰੈਜੁਏਟ ਪ੍ਰਾਰਥੀਆਂ ਦੀ ਵੱਖ ਵੱਖ ਆਸਾਮੀਆਂ ਲਈ ਚੋਣ ਕੀਤੀ ਜਾਵੇਗੀ। ਇਹ ਰੋਜ਼ਗਾਰ ਮੇਲਾ ਮਿਤੀ 20 ਅਕਤੂਬਰ 2020 ਨੂੰ ਸਵੇਰੇ 10.00 ਤੋਂ ਦੁਪਹਿਰ 2.00 ਵਜੇ ਜ਼ਿਲਾ ਉਦਯੋਗ ਕੇਂਦਰ, ਵੱਲਾ ਰੋਡ, ਅੰਮਿ੍ਰਤਸਰ ਵਿਖੇ ਲਗਾਇਆ ਜਾਵੇਗਾ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਦੇ ਡਿਪਟੀ ਸੀ.ਈ.ਓ ਸਤਿੰਦਰ ਸਿੰਘ ਜੀ ਨੇ ਅੰਮਿ੍ਤਸਰ ਜ਼ਿਲੇ ਦੇ ਨੋਜਵਾਨਾਂ ਨੂੰ ਇਸ ਰੋਜ਼ਗਾਰ ਮੇਲੇ ਵੱਧ ਵੱਧ ਗਿਣਤੀ ਵਿੱਚ ਭਾਗ ਲੈਣ ਲਈ ਕਿਹਾ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅੰਮਿ੍ਤਸਰ ਦੇ ਮੋਬਾਇਲ ਨੰਬਰ 99157 89068  ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *