Site icon NewSuperBharat

ਅੰਮ੍ਰਿਤਸਰ : ਸੋਨੀ ਵੱਲੋਂ ਸਬਜ਼ੀ ਮੰਡੀ ਵਿਚ ਲੱਗੀ ਅੱਗ ਦੇ ਪੀੜਤ ਲੋਕਾਂ ਨੂੰ ਮਾਲੀ ਸਹਾਇਤਾ

ਅੰਮ੍ਰਿਤਸਰ / 21 ਜੂਨ / ਨਿਊ ਸੁਪਰ ਭਾਰਤ ਨਿਊਜ

ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਵੱਲੋਂ ਬੀਤੇ ਸਮੇਂ ਦੌਰਾਨ ਪੁਰਾਣੀ ਸਬਜੀ ਮੰਡੀ ਅੰਮ੍ਰਿਤਸਰ ਵਿਚ ਲੱਗੀ ਅੱਗ ਕਾਰਨ ਪ੍ਰਭਾਵਿਤ ਹੋਏ ਦੁਕਾਨਦਾਰਾਂ ਨੂੰ ਮਾਲੀ ਸਹਾਇਤਾ ਵਜੋਂ 20-20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਦੱਸਣਯੋਗ ਹੈ ਕਿ ਥੋੜਾ ਸਮਾਂ ਪਹਿਲਾਂ ਪੁਰਾਣੀ ਸਬਜ਼ੀ ਮੰਡੀ ਵਿਚ ਅਚਾਨਕ ਅੱਗ ਲੱਗਣ ਕਾਰਨ ਕਈ ਦੁਕਾਨਾਂ ਤੇ ਫੜੀਆਂ ਸੜ ਗਈਆਂ ਸਨ ਅਤੇ ਸ੍ਰੀ ਓ ਪੀ ਸੋਨੀ ਮੌਕੇ ਉਤੇ ਪੁਲਿਸ ਤੇ ਪ੍ਰਸ਼ਾਸ਼ਨ ਨਾਲ ਮੌਕੇ ਉਤੇ ਮਦਦ ਲਈ ਪਹੁੰਚ ਗਏ ਸਨ। ਉਸ ਵੇਲੇ ਉਨਾਂ ਪੀੜਤ ਦੁਕਾਨਦਾਰਾਂ ਨੂੰ ਸਰਕਾਰ ਦੀ ਤਰਫੋਂ ਮਦਦ ਦਾ ਭਰੋਸਾ ਦਿੱਤਾ ਸੀ। ਅੱਜ ਉਸੇ ਤਹਿਤ ਸ੍ਰੀ ਸੋਨੀ ਨੇ ਅੱਠ ਦੁਕਾਨਦਾਰਾਂ ਨੂੰ ਮਾਲੀ ਸਹਾਇਤਾ ਦੇ ਚੈਕ ਦਿੱਤੇ।

ਇਸ ਮੌਕੇ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਅਤੇ ਲੋਕਾਂ ਲਈ ਹੀ ਹੁੰਦੀਆਂ ਹਨ। ਕਿਸੇ ਵੀ ਨਾਗਰਿਕ ਦੇ ਦੁੱਖ ਵਿਚ ਸ਼ਰੀਕ ਹੋਣਾ ਸਰਕਾਰ ਦਾ ਫਰਜ਼ ਹੈ ਅਤੇ ਅੱਜ ਸਰਕਾਰ ਦੀ ਤਰਫੋਂ ਇੰਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਅੱਜ ਸ੍ਰੀ ਦਰਸ਼ਨ ਲਾਲ, ਸ੍ਰੀ ਕਸਤੂਰੀ ਲਾਲ, ਸ੍ਰੀ ਰਤਨ ਲਾਲ, ਸ੍ਰੀ ਭੁਪਿੰਦਰ ਸਿੰਘ, ਸ੍ਰੀ ਯੋਗੇਸ਼ ਕੁਮਾਰ, ਸ੍ਰੀ ਰਜਿੰਦਰ ਕੁਮਾਰ, ਸ੍ਰੀ ਪਵਨ ਸਹਿਗਲ, ਸ੍ਰੀ ਸੰਦੀਪ ਕੁਮਾਰ ਅਤੇ ਸ੍ਰੀ ਤੀਰਥ ਰਾਮ ਨੂੰ 20-20 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਉਨਾਂ ਨਾਲ ਇਸ ਮੌਕੇ ਸ੍ਰੀ ਵਿਕਾਸ ਸੋਨੀ, ਕੌਸ਼ਲਰ ਰਾਜਬੀਰ ਕੌਰ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

Exit mobile version