ਨਵੀ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ 15 ਜਨਵਰੀ 2021 ਨੂੰ-ਚੋਣਕਾਰ ਰਜਿਸਟਰੇਸ਼ਨ ਅਫਸਰ *** ਬੂਥ ਲੈਵਲ ਅਧਿਕਾਰੀਆਂ ਨੂੰ ਵੰਡੀ ਪ੍ਰਸਤਾਵਿਤ ਵੋਟਾਂ ਦੀ ਸੁਧਾਈ ਦੀ ਚੋਣ ਸਮੱਗਰੀ
ਅੰਮ੍ਰਿਤਸਰ 13 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਨਵੀ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ 018-ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ -ਕਮ-ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਸ਼੍ਰੀਮਤੀ ਜੋਤੀ ਬਾਲਾ ਨੇ ਹਲਕੇ ਵਿਚ ਕੰਮ ਕਰ ਰਹੇ 155 ਪੋÇਲੰਗ ਸਟੇਸ਼ਨਾਂ ਤੇ ਤਾਇਨਾਤ ਬੂਥ ਲੈਵਲ ਅਧਿਕਾਰੀਆਂ ਨੂੰ ਪ੍ਰਸਾਵਿਤ ਵੋਟਾਂ ਦੀ ਸੁਥਾਈ ਕਰਨ ਲਈ ਚੋਣ ਸਮਗੱਰੀ ਵੰਡਣ ਅਤੇ ਹਲਕੇ ਵਿਚ ਤਾਇਨਾਤ ਸਮੂਹ ਸੈਕਟਰ ਅਫਸਰਾਂ ਨਾਲ ਮੀਟਿੰਗ ਦੋਰਾਣ ਦਿੱਤੀ।
ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਵਲੋ ਪ੍ਰਾਪਤ ਸੁਧਾਈ ਪ੍ਰੋਗਰਾਮ ਅਨੁਸਾਰ ਹਲਕੇ ਵਿਚ 16 ਨਵੰਬਰ 2020 ਤੋ 15 ਦਸੰਬਰ 2020 ਵਿਚ ਆਮ ਜਨਤਾ ਪਾਸੋ ਵੋਟਾਂ ਸਬੰਧੀ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਅਤੇ ਕੋਈ ਵੀ ਨਾਗਰਿਕ ਆਨਲਾਈਨ ਫਾਰਮ www.nvsp.in ਤੇ ਅਪਲਾਈ ਕਰ ਸਕਦਾ ਹੈ। ਉਨਾਂ ਦੱਸਿਆ ਕਿ ਨਵੀ ਵੋਟ ਬਣਾਉੋਣ ਲਈ ਫਾਰਮ ਨੰ: 6, ਐਨ ਆਰ ;ਆਈ ਵੋਟਰਾਂ ਲਈ ਫਾਰਮ ਨੰ: 6 ਏ, ਵੋਟ ਕੱਟਣ ਲਈ ਫਾਰਮ ਨੰ: 7 ਅਤੇ ਸੁਧਾਈ ਲਈ ਫਾਰਮ ਨੰ: 8 ਅਤੇ ਹਲਕੇ ਵਿਚ ਬੂਥ ਬਦਲਣ ਲਈ ਫਾਰਮ ਨੰ: 8ਓ ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਲਕੇ ਵਿਚ 18-19 ਸਾਲ ਵਾਲੇ ਵੋਟਰ, ਦਿਵਿਆਂਗ ਅਤੇ ਟਰਾਂਸਜੈਡਰ ਵੋਟਰਾਂ ਦੀ ਵੱਧ ਤੋ ਵੱਧ ਰਜਿਸਟਰੇਸ਼ਨ ਕਰਵਾਈ ਜਾਵੇਗੀ ਅਤੇ ਆਮ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਚੋਣ ਕਾਨੂੰਗੋ ਸ਼੍ਰੀ ਵਰਿੰਦਰ ਸ਼ਰਮਾ, ਸ਼੍ਰੀ ਜਸਪ੍ਰੀਤ ਸਿੰਘ ਅਤੇ ਸ਼੍ਰੀ ਹਿਤੇਸ਼ ਮੱਟੂ ਵੀ ਹਾਜ਼ਰ ਸਨ।
ਕੈਪਸ਼ਨ:——- ਚੋਣਕਾਰ ਰਜਿਸਟਰੇਸ਼ਨ ਅਫਸਰ ਸ਼੍ਰੀਮਤੀ ਜੋਤੀ ਬਾਲਾ ਬੂਥ ਲੈਵਲ ਅਧਿਕਾਰੀਆਂ ਨੂੰ ਚੋਣ ਸਮੱਗਰੀ ਵੰਡਦੇ ਹੋਏ।