Site icon NewSuperBharat

30 ਅਕਤੂਬਰ ਤੋਂ ਪਹਿਲਾਂ ਪ੍ਰਦੂਸ਼ਣ ਚੈਕ ਸੈਂਟਰਾਂ ਨੂੰ ਕਰਵਾਇਆ ਜਾਵੇ ਅਪਡੇਟ-ਰਿਜਨਲ ਟਰਾਂਸਪੋਰਟ ਅਥਾਰਟੀ

ਅੰਮ੍ਰਿਤਸਰ, 12 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:

  ਜਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਸਥਾਪਤ ਕੀਤੇ ਗਏ ਪ੍ਰਦੂਸ਼ਣ ਚੈੱਕ ਸੈਂਟਰ ਜੋ ਕਿ Application Program Interface  ਨਾਲ ਨਹੀਂ ਜੁੜੇ ਅਤੇ ਨਾ ਹੀ ਵਾਹਨ 4.0 ਵਿੱਚ ਅਪਡੇਟ ਹੋਏ ਹਨ। ਉਹ 30 ਅਕਤੂਬਰ ਤੋਂ ਪਹਿਲਾਂ ਆਪਣੇ ਪ੍ਰਦੂਸ਼ਣ ਚੈਕ ਸੈਂਟਰਾਂ ਨੂੰ ਇਸ ਨਾਲ ਜੋੜਣ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਜਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਮੈਡਮ ਜੋਤੀ ਬਾਲਾ ਨੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਚੰਡੀਗੜ ਵੱਲੋਂ ਜਾਰੀ ਪੱਤਰ ਵਿੱਚ  ਹਦਾਇਤ ਕੀਤੀ  ਹੈ ਕਿ 30 ਅਕਤੂਬਰ, 2020 ਤੋਂ ਪਹਿਲਾ ਪਹਿਲਾ ਪ੍ਰਦੂਸ਼ਣ ਚੈੱਕ ਸੈਂਟਰਾਂ ਨੂੰ Application Program Interface (API) ਨਾਲ ਜੋੜ ਕੇ ਵਾਹਨ 4.0 ਵਿੱਚ ਅਪਡੇਟ ਕੀਤਾ ਜਾਵੇ। ਉਨਾਂ ਦੱਸਿਆ ਕਿ ਜੇਕਰ ਉਕਤ ਸਮੇਂ ਦੌਰਾਨ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਨਾਂ ਪ੍ਰਦੂਸ਼ਣ  ਚੈੱਕ ਸੈਂਟਰਾਂ ਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ।

——–

Exit mobile version