ਅੰਮਿ੍ਰਤਸਰ, 10 ਅਕਤੂਬਰ 2020 ( ਨਿਊ ਸੁਪਰ ਭਾਰਤ ਨਿਊਜ਼ )-
ਇਕ ਨਾ-ਮਲੂਮ ਵਿਅਕਤੀ ਦੀ ਲਾਸ਼ 4 ਅਕਤੂਬਰ 2020 ਨੂੰ ਐਮਬੂਲੈਂਸ ਵਾਲਿਆ ਨੇ ਰੀਕੋ ਬ੍ਰਿਜ ਦੇ ਲਾਗੇ ਲਿਆ ਕੇ ਮੈਡੀਕਲ ਵਾਰਡ ਨੰਬਰ ਸੱਤ ਵਿੱਚ ਬਿਮਾਰੀ ਦੀ ਹਾਲਤ ਵਿੱਚ ਦਾਖਲ ਕਰਵਾਇਆ। ਜਿਸ ਦੀ ਇਲਾਜ ਦੌਰਾਨ ਮਿਤੀ 9 ਅਕਤੂਬਰ 2020 ਨੂੰ ਮੌਤ ਹੋ ਗਈ ਸੀ। ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦੇ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਇਸ ਦੀ ਲਾਸ਼ ਮੌਰਚਰੀ ਹਾਊਸ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਰਤਸਰ ਵਿਖੇ 72 ਘੰਟੇ ਲਈ ਰੱਖੀ ਗਈ ਹੈ। ਜਿਸ ਦੀ ਉਮਰ ਕਰੀਬ 50 ਸਾਲ, ਰੰਗ ਸਾਵਲਾ , ਕੱਦ 5 ਫੁੱਟ ਰ ਇੰਚ, ਸਿਰੋ ਮੋਨਾ ਅਤੇ ਸਰੀਰ ਪਤਲਾ ਤੇ ਕਮਜੋਰ ਕੱਪੜੇ ਪਹਿਨੇ ਚਿੱਟਾ ਕੁੜਤਾ ਤੇ ਬਰਾਉਣ ਪਜਾਮਾ ਪਾਇਆ ਹੋਇਆ ਹੈ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਅਮਨ ਕੁਮਾਰ ਏਐਸਆਈ ਚੌਂਕੀ ਦੁਰਗਿਆਣਾ ਮੰਦਰ, ਅੰਮਿ੍ਰਤਸਰ, ਫੋਨ ਨੰ: 8837670286 ਨਾਲ ਸੰਪਰਕ ਕੀਤਾ ਜਾ ਸਕਦਾ ਹੈ।