ਵਿੱਦਿਅਕ ਮੁਕਾਬਲੇ ਦੇ ਪੋਸਟਰ ਮੇਕਿੰਗ ਦੇ ਜਿਲੇ ਪੱਧਰੀ ਨਤੀਜੇ ਦਾ ਐਲਾਨ-
ਅੰਮ੍ਰਿਤਸਰ 7 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼ —
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 4੦੦ ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲਡੀ ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸਨ ਕੁਮਾਰ ਦੇ ਦਿਸਾ ਨਿਰਦੇਸਾ ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਵਿਚ ਪੋਸਟਰ ਮੇਕਿੰਗ ਮੁਕਾਬਲੇ ਦੇ ਜ਼ਿਲਾ ਪੱਧਰੀ ਨਤੀਜੇ ਦਾ ਐਲਾਨ ਹੋ ਗਿਆ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਵਿੱਦਿਅਕ ਮੁਕਾਬਲਿਆਂ ਦੇ ਸੰਬੰਧ ਵਿਚ ਅੱਜ ਸਕੂਲ ਸਿੱਖਿਆ ਵਿਭਾਗ ਵਲੋਂ ਪੋਸਟਰ ਮੇਕਿੰਗ ਮੁਕਾਬਲੇ ਦਾ ਜਿਲਾ ਪੱਧਰੀ ਨਤੀਜਾ ਐਲਾਨ ਕਰ ਦਿਤਾ ਗਿਆ ਹੈ । ਮਿਡਲ ਵਰਗ ਵਿਚ ਮਹਿਕਪ੍ਰੀਤ ਕੌਰ(ਚੱਕ ਮੁਕੰਦ) ਨੇ ਪਹਿਲਾ,ਭਾਵਨਾ(ਵਿਜੇੰ ਨਗਰ) ਨੇ ਦੂਜਾ,ਰਾਜਬੀਰ ਕੌਰ(ਧੂਲਕਾ) ਨੇ ਤੀਜਾ,ਪੂਜਾ(ਨੰਗਲ ਮਹਿਤਾ) ਨੇ ਚੌਥਾ ਅਤੇ ਕਮਲਜੀਤ ਕੌਰ(ਸੁਲਤਾਨਵਿੰਡ ਕੰਨਿਆ) ਨੇ ਪੰਜਵਾਂ ਸਥਾਨ ਹਾਂਸਲ ਕੀਤਾ । ਦੂਜੇ ਪਾਸੇ ਸੈਕੰਡਰੀ ਵਿੰਗ ਵਿਚ ਸੰਜਨਾ(ਮਹਿਤਾ ਨੰਗਲ) ਨੇ ਪਹਿਲਾ,ਖੁਸ਼ਪ੍ਰੀਤ ਕੌਰ(ਪੰਡੋਰੀ ਵੜੈਚ) ਨੇ ਦੂਜਾ,ਪ੍ਰੀਤੋ(ਕੋਟ ਬਾਬਾ ਦੀਪ ਸਿੰਘ ਕੰਨਿਆ) ਨੇ ਤੀਜਾ,ਜਸਕਰਨ ਸਿੰਘ(ਘਰਿੰਡਾ)ਨੇ ਚੌਥਾ ਅਤੇ ਪ੍ਰਭਜੀਤ ਕੌਰ(ਪੁਤਲੀਘਰ ਕੰਨਿਆ) ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।
ਜਿਲੇ ਵਿਚੋਂ ਵਿਸ਼ੇਸ਼ ਲੋੜਾਂ ਵਾਲੇ ਪ੍ਰਤੀਯੋਗੀਆਂ ਵਿਚੋਂ ਮਿਡਲ ਵਰਗ ਵਿਚ ਅਮਰਬੀਰ ਸਿੰਘ(ਅਟਾਰੀ) ਨੇ ਪਹਿਲਾ,ਬੌਬੀ(ਲੱਛਮਨਸਰ) ਨੇ ਦੂਜਾ ਅਤੇ ਮਨਪ੍ਰੀਤ ਕੌਰ(ਕਿਲਾ ਜੀਵਨ ਸਿੰਘ) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ..ਸੀਨੀਯਰ ਵਰਗ ਵਿਚ ਸਿਮਰਨਜੀਤ ਕੌਰ(ਬੱਲ ਕਲਾਂ)ਜਿਲੇ ਵਿਚੋਂ ਪਹਿਲੇ ਸਥਾਨ ਤੇ ਆਈ ਹੈ ।
ਸ੍ਰ ਸਤਿੰਦਰਬੀਰ ਸਿੰਘ(ਜਿਲਾ ਸਿੱਖਿਆ ਅਫਸਰ)ਸ੍ਰੀ ਰਾਜੇਸ਼ ਸ਼ਰਮਾ,ਸ੍ਰ ਹਰਭਗਵੰਤ ਸਿੰਘ(ਡਿਪਟੀ ਡੀ ਈ ਓ) ਅਤੇ ਕੁਮਾਰੀ ਆਦਰਸ਼ ਸ਼ਰਮਾ ਸਮੇਤ ਪੂਰੀ ਟੀਮ ਨੇ ਸੰਬੰਧਤ ਵਿਦਿਆਰਥੀਆਂ, ਉਹਨਾਂ ਦੇ ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ । ਪੇਟਿੰਗ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਹੁਣ ਮਿਤੀ 12 ਅਕਤੂਬਰ ਤੋਂ ਸਲੋਗਨ ਰਾਈਟਿੰਗ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ ।
ਕੈਪਸ਼ਨ : ਸਿਮਰਨਜੀਤ ਕੌਰ, ਵਿਸ਼ੇਸ਼ ਲੋੜਾਂ ਵਾਲੀ ਸਟੂਡੈਂਟ, ਸੀਨੀਅਰ ਵਰਗ ਫਸਟ ਪੁਜੀਸ਼ਨ
ਪ੍ਰਭਜੀਤ ਕੌਰ(ਪੁਤਲੀਘਰ ਕੰਨਿਆ), ਸੀਨੀਅਰ ਵਰਗ ਪੰਜਵਾ ਸਥਾਨ
ਪ੍ਰੀਤੀ , ਸੀਨੀਅਰ ਵਰਗ ,ਕੋਟ ਬਾਬਾ ਦੀਪ ਸਿੰਘ(ਕੰ) ਤੀਸਰਾ ਸਥਾਨ