ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 49 ਵਿਚ 18 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦਾ ਕੀਤਾ ਉਦਘਾਟਨ ***ਮੰਦਰ ਅਖਾੜਾ ਸੰਗਲਾਂ ਵਿਖੇ ਟੇਕਿਆ ਮੱਥਾ***ਮੰਦਰ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ

????????????????????????????????????????????????????????????????????????????????????????????????????????????????????????????????????????????????????????????????????????????????????????????
ਅੰਮ੍ਰਿਤਸਰ 7 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:-
ਵਾਰਡ ਨੰ: 49 ਅਧੀਨ ਪੈਦੇ ਇਲਾਕੇ ਅਖਾੜਾ ਸੰਗਲਾਂ ਵਾਲਾ ਵਿਖੇ 18 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਟਿਉੂਬਵੈਲ ਦਾ ਉਦਘਾਟਨ ਕਰਦਿਆਂ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਕਿਹਾ ਕਿ ਕੇਦਰੀ ਵਿਧਾਨ ਸਭਾ ਹਲਕੇ ਵਿਚ ਤੇਜ਼ੀ ਨਾਲ ਵਿਕਾਸ ਕਾਰਜ਼ ਚੱਲ ਰਹੇ ਹਨ ਅਤੇ ਹਰੇਕ ਵਾਰਡ ਵਿਚ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਟਿਊਬਵੈਲ ਵੀ ਲਗਾਏ ਜਾ ਰਹੇ ਹਨ।

ਸ਼੍ਰੀ ਸੋਨੀ ਨੇ ਵਾਰਡ ਨੰ: 49 ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ ਅਤੇ ਸਬੰਧਤ ਠੇਕੇਦਾਰ ਨੂੰ ਮਿੱਥੇ ਸਮੇ ਵਿਚ ਵਿਕਾਸ ਕਾਰਜ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ। ਸ਼੍ਰੀ ਸੋਨੀ ਨੇ ਕਿਹਾ ਕਿ ਵਿਕਾਸ ਕਾਰਜਾਂ ਵਿਚ ਕਿਸੇ ਤਰਾਂ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਆਪਣੇ ਦੋਰੇ ਦੋਰਾਨ ਸ਼੍ਰੀ ਸੋਨੀ ਵਲੋ ਇਲਾਕੇ ਦਾ ਦੋਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੰਨਾਂ ਮ੍ਰੁਸਕਲਾਂ ਦਾ ਤੁਰੰਤ ਹੱਲ ਕੀਤਾ ਜਾਵੇ।

ਇਸ ਮੌਕੇ ਸ਼੍ਰੀ ਸੋਨੀ ਵਲੋ ਮੰਦਰ ਅਖਾੜਾ ਸੰਗਲਾ ਵਾਲਾ ਵਿਖੇ ਮੱਥਾ ਵੀ ਟੇਕਿਆ ਜਿਥੇ ਮੰਦਰ ਕਮੇਟੀ ਵਲੋ ਸ਼੍ਰੀ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਸ਼੍ਰੀ ਸੋਨੀ ਨੇ ਮੰਦਰ ਦੇ ਸੁੰਦਰੀਕਰਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਕੋਸਲਰ ਸ਼੍ਰੀ ਵਿਕਾਸ ਸੋਨੀ, ਸ਼੍ਰੀ ਸੁਨੀਲ ਕਾਉਟੀ, ਸ਼੍ਰੀ ਗੋਰਵ ਭੱਲਾ,ਸ਼੍ਰੀ ਗੋਰਵ ਸ਼ਰਮਾ, ਸ਼੍ਰੀ ਸੁਨੀਲ ਕੁਮਾਰ, ਸ਼੍ਰੀ ਸੰਜੇ ਕੁਮਾਰ, ਸ਼੍ਰੀ ਸੁਨੀਲ ਸੇਠ ਅਤੇ ਮੱਖਣ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ: ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਾਰਡ ਨੰ: 49 ਵਿਖੇ ਟਿਊਬਵੈਲ ਦਾ ਉਦਘਾਟਨ ਕਰਦੇ ਹੋਏ।
ਮੰਦਰ ਅਖਾੜਾ ਸੰਗਲਾਂ ਵਾਲਾ ਵਿਖੇ ਮੰਦਰ ਕਮੇਟੀ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੂੰ ਸਨਮਾਨਤ ਕਰਦੀ ਹੋਈ।ਨਾਲ ਹਨ ਸ਼੍ਰੀ ਵਿਕਾਸ ਸੋਨੀ ਕੋਸਲਰ
====—