November 23, 2024

ਕੋਰੋਨਾ ਵਿਰੁੱਧ ਜਾਗਰੂਕਤਾ ਮੁਹਿੰਮ ਲਈ ਡਿਪਟੀ ਕਮਿਸ਼ਨਰ ਵੱਲੋਂ ਵੀਡੀਓ ਜਾਰੀ **ਡੀ. ਈ. ਓ. ਸਤਿੰਦਰਬੀਰ ਸਿੰਘ ਨੇ ਸਕਰਪਿਟ ਅਤੇ ਅਵਾਜ਼ ਦੇ ਕੇ ਸ਼ਿੰਗਾਰਿਆ

0

ਅੰਮ੍ਰਿਤਸਰ / 30 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਕੋਵਿਡ-19 ਵਿਰੁੱਧ ਚੱਲ ਰਹੀ ਜੰਗ ਵਿਚ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਜ਼ਰੂਰੀ ਸੰਦੇਸ਼ ਦੇਣ ਦੇ ਇਰਾਦੇ ਨਾਲ ਜਿਲਾ ਪ੍ਰਸ਼ਾਸਨ ਨੇ ਵੀਡੀਓ ਦੇ ਰੂਪ ਵਿਚ ਇਕ ਫ਼ਿਲਮ ਬਣਾਈ ਹੈ, ਜਿਸ ਨੂੰ ਅੱਜ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਰਿਲੀਜ਼ ਕੀਤਾ। ਇਸ ਫਿਲਮ ਵਿਚ ਕਵੀ ਦੇ ਰੂਪ ਵਿਚ ਅਵਾਜ਼ ਦਿੱਤੀ ਹੈ ਜਿਲਾ ਸਿੱਖਿਆ ਅਧਿਕਾਰੀ ਸਕੈਡੰਰੀ ਸ. ਸਤਿੰਦਰਬੀਰ ਸਿੰਘ ਨੇ, ਇਹ ਕਲਪਨਾ ਵੀ ਉਨਾਂ ਕੀਤੀ ਅਤੇ ਇਸ ਨੂੰ ਪੂਰਾ ਕਰਨ ਲਈ ਕਵਿਤਾ ਰੂਪੀ ਸੰਦੇਸ਼ ਵੀ ਉਨਾਂ ਹਿੰਦੀ ਵਿਚ ਲਿਖਿਆ।

ਇਸ ਮੌਕੇ ਸ. ਖਹਿਰਾ ਨੇ ਬੜੇ ਭਾਵਪੂਰਤ ਲਹਿਜੇ ਵਿਚ ਦੱਸਿਆ ਕਿ ਕਰੀਬ 6 ਮਹੀਨਿਆਂ ਤੋਂ ਕੋਵਿਡ ਵਿਰੁੱਧ ਸਾਡੀ ਜੰਗ ਜਾਰੀ ਹੈ ਅਤੇ ਇਸ ਵਿਚ ਸਾਡੇ ਕਰੀਬ 9000 ਤੋਂ ਵੱਧ ਕੇਸ ਕੋਵਿਡ ਦੇ ਆਏ ਅਤੇ 325 ਜਾਨਾਂ ਚਲੀਆਂ ਗਈਆਂ। ਉਨਾਂ ਕਿਹਾ ਕਿ ਇਸ ਬਿਮਾਰੀ ਨੇ ਸਾਡਾ ਆਰਥਿਕ, ਮਾਨਸਿਕ ਤੇ ਸਰੀਰਕ ਤੌਰ ਉਤੇ ਵੱਡਾ ਨੁਕਸਾਨ ਕੀਤਾ ਹੈ, ਪਰ ਫਿਰ ਵੀ ਅਸੀਂ ਸਾਰੇ ਇਸ ਮੋਰਚੇ ਉਤੇ ਡਟੇ ਹੋਏ ਹਨ।

ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨਾ ਚਿਰ ਇਸਦਾ ਕੋਈ ਠੋਸ ਇਲਾਜ ਜਿਸ ਵਿਚ ਵੈਕਸਿਨ ਪ੍ਰਮੁੱਖ ਤੌਰ ਉਤੇ ਸ਼ਾਮਿਲ ਹੈ, ਨਹੀਂ ਆਉਂਦੀ ਅਸੀਂ ਸਾਰੇ ਆਪਣੇ ਚਿਹਰੇ ਤੋਂ ਮਾਸਕ, ਆਪਸੀ ਦੂਰੀ ਅਤੇ ਹੱਥਾਂ ਦੀ ਵਾਰ-ਵਾਰ ਸਫਾਈ ਨੂੰ ਆਪਣਾ ਹਥਿਆਰ ਬਣਾਈ ਰੱਖੀਏ। ਇਸ ਵਿਚ ਸਾਡਾ, ਸਾਡੇ ਪਰਿਵਾਰ ਅਤੇ ਸਾਡੇ ਦੇਸ਼ ਦਾ ਭਲਾ ਹੈ। ਫਿਲਮ ਵਿਚ ਅੰਮ੍ਰਿਤਸਰ ਸ਼ਹਿਰ ਦੇ ਬਹੁਤ ਸੋਹਣੇ ਵੀਡੀਓ ਕਲਿਪ ਹਨ, ਪਰ ਇਹ ਦ੍ਰਿਸ਼ ਲਾਕਡਾਊਨ ਦੌਰਾਨ ਲਏ ਗਏ ਹੋਣ ਕਾਰਨ ਸ਼ਹਿਰ ਦੀ ਰੌਣਕ ਤੋਂ ਵਾਂਝੇ ਹਨ। ਫਿਲਮ ਨੂੰ ਵੀਡੀਓ ਨਿਰਦੇਸ਼ਕ ਦਿੱਤਾ ਸ੍ਰੀ ਦਵਿੰਦਰ ਕੁਮਾਰ ਨੇ, ਸੰਗੀਤ ਤਜਿੰਦਰ ਕਾਕਾ ਨੇ, ਵੀਡੀਓ ਦਾ ਕੰਮ ਕੀਤਾ ਹੈ ਸ੍ਰੀ ਦਿਨੇਸ਼ ਰਾਜਪੂਤ ਨੇ। 

Leave a Reply

Your email address will not be published. Required fields are marked *