December 26, 2024

ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਟੀਮਾਂ ਨੇ ਪਿੰਡ-ਪਿੰਡ ਕੀਤੀ ਪਹੁੰਚ **ਗੁੱਜਰ ਮੁੱਲ ਖਰੀਦ ਰਹੇ ਹਨ ਪਰਾਲੀ ਦੀਆਂ ਬਣਾਈਆਂ ਗੱਠਾਂ

0

ਮਜੀਠਾ ਦੇ ਨੇੜੇ ਚੱਲ ਰਹੀ ਕੰਬਾਇਨ ਦੇ ਖੇਤਾਂ ਵਿਚ ਪਹੁੰਚੀ ਟੀਮ

ਅੰਮਿ੍ਤਸਰ / 27 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਅੰਮਿ੍ਤਸਰ ਵਿਚ ਝੋਨੇ ਦੀ ਅਗੇਤੀ ਵਾਢੀ ਸ਼ੁਰੂ ਹੋ ਜਾਣ ਨਾਲ ਜਿਲ੍ਹਾ ਪ੍ਰਸ਼ਾਸਨ ਨੇ ਵੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ। ਬੀਤੀ ਰਾਤ ਵੀ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਜਿਲ੍ਹਾ ਅਧਿਕਾਰੀਆਂ ਨਾਲ ਇਸ ਵਿਸ਼ੇ ਉਤੇ ਮੀਟਿੰਗ ਕਰਦੇ ਰਹੇ ਅਤੇ ਅੱਜ ਸਵੇਰ ਤੋਂ ਵੀ ਟੀਮਾਂ, ਜਿਸ ਵਿਚ ਐਸ ਡੀ ਐਮ, ਤਹਿਸੀਲਦਾਰ, ਕਾਨੂੰਗੋ, ਪਟਵਾਰੀ, ਖੇਤੀਬਾੜੀ ਅਧਿਕਾਰੀ, ਪੁਲਿਸ, ਜੀ. ਓ. ਜੀ., ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸ਼ਾਮਿਲ ਹਨ, ਆਪਣੇ-ਆਪਣੇ ਇਲਾਕੇ ਵਿਚ ਨਿਕਲ ਗਏ। ਇੰਨਾਂ ਟੀਮਾਂ ਨੇ ਜਿੱਥੇ ਚੱਲ ਰਹੀਆਂ ਕੰਬਾਇਨਾਂ ਦੀ ਚੈਕਿੰਗ ਕੀਤੀ, ਉਥੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਸਮਝਾਉਂਦੇ ਹੋਏ ਦੱਸਿਆ ਕਿ ਅਜਿਹਾ ਕਰਨ ਉਤੇ ਚਲਾਨ ਦੇ ਨਾਲ-ਨਾਲ ਮਾਲ ਵਿਭਾਗ ਦੇ ਰਿਕਾਰਡ ਵਿਚ ਲਾਲ ਸਿਆਹੀ ਨਾਲ ਇੰਦਰਾਜ ਕੀਤਾ ਜਾਵੇਗਾ।

ਅੱਜ ਟੀਮਾਂ ਨੇ ਦੁਪਿਹਰ ਤੱਕ ਪਿੰਡ ਬੇਲਾ ਮੱਝਪੁਰ, ਵਡਾਲਾ ਖੁਰਦ, ਖਿਆਲਾ, ਸੋਹੀਆਂ ਖੁਰਦ, ਸੋਹੀਆਂ ਕਲਾਂ, ਮੱਦੀਆਂ, ਵੇਰਕਾ, ਪੰਡੋਰੀ, ਮਜੀਠਾ, ਨਾਗ ਕਲਾਂ ਆਦਿ ਦਾ ਦੌਰਾ ਕੀਤਾ ਅਤੇ ਝੋਨੇ ਦੀ ਕਟਾਈ ਦਾ ਜਾਇਜ਼ਾ ਲਿਆ। ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ ਬੇਲਰ ਦੀ ਸਹੂਲਤ ਕਿਸਾਨਾਂ ਨੂੰ ਦਿੱਤੀ ਗਈ ਹੈ, ਜੋ ਕਿ ਪ੍ਰਤੀ ਏਕੜ 1000 ਰੁਪਏ ਕਿਸਾਨ ਤੋਂ ਲੈ ਰਹੇ ਹਨ ਅਤੇ ਇਨਾਂ ਦੁਆਰਾ ਬੰਨੀ ਹੋਈਆਂ ਪਰਾਲੀ ਦੀਆਂ ਗੱਠਾਂ ਨੂੰ 1700 ਰੁਪਏ ਪ੍ਰਤੀ ਏਕੜ ਦੇ ਹਿਸਾਬ ਗੁਜ਼ਰ ਆਪਣੀਆਂ ਮੱਝਾਂ ਦੇ ਚਾਰੇ ਲਈ ਖਰੀਦ ਰਹੇ ਹਨ। ਇਸ ਤਰਾਂ ਕਿਸਾਨ ਨੂੰ ਪਰਾਲੀ ਦੀ ਸੰਭਾਲ ਲਈ ਆਪਣੇ ਕੋਲੋਂ ਪੈਸੇ ਵੀ ਖਰਚ ਨਹੀ ਕਰਨੇ ਪੈ ਰਹੇ। ਟੀਮਾਂ ਨੇ ਕਿਸਾਨਾਂ ਨੂੰ ਪਰਾਲੀ ਦੀ ਅੱਗ ਤੋਂ ਸੁਚੇਤ ਕੀਤਾ ਹੈ ਅਤੇ ਇਸ ਕੰਮ ਦੀ ਸੂਚਨਾ ਦੇਣ ਲਈ ਪਿੰਡ ਪੱਧਰ ਉਤੇ ਲਗਾਏ ਗਏ ਪੁਲਿਸ ਅਧਿਕਾਰੀ, ਪਿੰਡ ਦੇ ਨੰਬਰਦਾਰ ਅਤੇ ਚੌਕੀਦਾਰ ਨਾਲ ਵੀ ਰਾਬਤਾ ਕਰ ਲਿਆ ਹੈ, ਤਾਂ ਜੋ ਕਿਸੇ ਵੀ ਥਾਂ ਉਤੇ ਲੱਗੀ ਅੱਗ ਦੀ ਸੂਚਨਾ ਅੱਖਾਂ ਤੋਂ ਉਹਲੇ ਨਾ ਰਹੇ।

Leave a Reply

Your email address will not be published. Required fields are marked *