November 23, 2024

ਸੋਨੀ ਵੱਲੋਂ ਕੁਸ਼ਟ ਆਸ਼ਰਮ ਨੂੰ 25 ਲੱਖ ਰੁਪਏ ਦੇਣ ਦਾ ਐਲਾਨ **ਵਾਰਡ ਨੰਬਰ 68 ਦੀਆਂ ਗਲੀਆਂ ਦਾ ਵੀ ਕੀਤਾ ਉਦਘਾਟਨ

0

ਵਾਰਡ ਨੰਬਰ 68 ਵਿਚ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਸ੍ਰੀ ਓ ਪੀ ਸੋਨੀ

ਅੰਮਿ੍ਤਸਰ / 27 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਅੰਮਿ੍ਤਸਰ ਕੇਂਦਰੀ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਅਤੇ ਵਾਰਡ ਨੰਬਰ 68 ਵਿਚ ਬਣਾਈਆਂ ਜਾਣ ਵਾਲੀਆਂ ਦੋ ਨਵੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕੀਤੀ। ਉਨਾਂ ਕਿਹਾ ਕਿ ਅੰਮਿ੍ਰਤਸਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੰਦਰੂਨੀ ਸ਼ਹਿਰ, ਜੋ ਕਿ ਪੁਰਾਣਾ ਵਿਰਾਸਤੀ ਸ਼ਹਿਰ ਹੈ, ਨੂੰ ਨਵੇ ਦਿੱਖ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰਹਾਇਸ਼ੀ ਇਲਾਕਿਆਂ ਦੀਆਂ ਲੋੜਾਂ ਅਨੁਸਾਰ ਪਾਣੀ, ਸੀਵਰੇਜ ਲਾਇਨ ਅਤੇ  ਗਲੀਆਂ ਆਦਿ ਦਾ ਨਵ-ਨਿਰਮਾਣ ਵੀ ਚੱਲ ਰਿਹਾ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਕੋਵਿਡ-19 ਸੰਕਟ ਦੇ ਬਾਵਜੂਦ ਵਿਕਾਸ ਕੰਮਾਂ ਲਈ ਲਗਾਤਾਰ ਪੈਸਾ ਜਾਰੀ ਕਰ ਰਹੀ ਹੈ, ਜੋ ਕਿ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਇਸ ਮਗਰੋਂ ਸ੍ਰੀ ਸੋਨੀ ਨੇ ਝਬਾਲ ਰੋਡ ਉਤੇ ਚੱਲਦੇ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਅਤੇ ਉਥੇ ਹੋਣ ਵਾਲੇ ਕੰਮਾਂ ਲਈ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸ੍ਰੀ ਸੋਨੀ ਨੇ ਆਸ਼ਰਮ ਲਈ 15 ਲੱਖ ਰੁਪਏ ਆਪਣੇ ਅਖਿਤਆਰੀ ਕੋਟੇ ਵਿਚੋਂ ਜਾਰੀ ਕਰਕੇ ਕਮਰਿਆਂ ਦਾ ਨਿਰਮਾਣ ਕਰਵਾਇਆ ਸੀ। ਸ੍ਰੀ ਸੋਨੀ ਨੇ ਕਿਹਾ ਕਿ ਸਮਾਜ ਨਾਲੋਂ ਟੁੱਟੇ ਇੰਨਾਂ ਲੋਕਾਂ ਦੀ ਸਾਰ ਲੈਣਾ ਸਰਕਾਰ ਦਾ ਫਰਜ਼ ਹੈ ਅਤੇ ਮੈਂ ਇਨਾਂ ਦੀਆਂ ਲੋੜਾਂ ਦੀ ਪੂਰਤੀ ਲਈ ਲੋੜ ਪੈਣ ਉਤੇ ਹੋਰ ਵੀ ਪੈਸੇ ਦਿਆਂਗਾ। ਇਸ ਮੌਕੇ ਸ੍ਰੀ ਵਿਕਾਸ ਸੋਨੀ, ਸ੍ਰੀ ਤਾਹਿਰ ਸ਼ਾਹ, ਸ੍ਰੀ ਮਹੇਸ਼ ਖੰਨਾ, ਸ੍ਰੀ ਸਰਬਜੀਤ ਸਿੰਘ ਲਾਟੀ, ਸ੍ਰੀ ਰਵੀ ਕਾਂਤ ਅਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *