Site icon NewSuperBharat

ਕਿਸਾਨਾਂ ਨੂੰ ਪਰਾਲ਼ੀ ਨੂੰ ਅੱਗ ਨਾ ਲਾਉਣ ਦੀ ਅਪੀਲ ਹੈ– ਐਸ਼ ਡੀ ਐੱਮ 2

ਐਸ਼ ਡੀ ਐੱਮ 2 ਡਾ ਸ਼ਿਵਰਾਜ ਸਿੰਘ, ਕਲੱਸਟਰ ਅਫਸਰ ਪ੍ਰਭਦੀਪ ਸਿੰਘ ਗਿੱਲ, ਅਮਰਜੀਤ ਸਿੰਘ, ਸੁਖਰਾਸਬੀਰ ਸਿੰਘ, ਗੁਰਜੋਤ ਸਿੰਘ ਆਦਿ ਮੀਟਿੰਗ ਦੌਰਾਨ।

ਅੰਮ੍ਰਿਤਸਰ / 26 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ ਡੀ ਐੱਮ 2 ਡਾ ਸ਼ਿਵਰਾਜ ਸਿੰਘ ਨੇ  ਵੱਖ ਵੱਖ ਕਲੱਸਟਰਾਂ ਦੇ ਅਫਸਰਾਂ ਦੇ ਨਾਲ ਸਟਰਾਅ ਬਰਨਿੰਗ ਸਬੰਧੀ ਮੀਟਿੰਗ ਕੀਤੀ ਅਤੇ ਕਿਹਾ ਕਿ ਉਹ  ਕਿਸਾਨਾਂ ਨੂੰ ਅਪੀਲ ਕਰਨ ਕਿ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਨੂੰ ਇਕੱਠਾ ਕਰਕੇ ਖੇਤਾਂ ਤੋਂ ਬਾਹਰ ਕੱਢ ਲੈਣ ਜਾਂ ਖੇਤ ਵਿੱਚ ਹੀ ਪਰਾਲੀ ਨੂੰ ਵਾਹ ਕੇ ਅਗਲੀ ਫ਼ਸਲ ਦੀ ਬਿਜਾਈ ਕੀਤੀ ਜਾਵੇ l

ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਝੋਨੇ ਦੀ ਕਟਾਈ ਉਪਰੰਤ ਬਚੀ ਹੋਈ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਪੂਰਨ ਮਨਾਹੀ ਹੈ I ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਰਤਨਜੀਤ ਅਤੇ ਡਾ ਅਮਰਜੀਤ ਸਿੰਘ, ਡਾ ਸੁਖਰਾਜਬੀਰ ਸਿੰਘ, ਡਾ ਪ੍ਰਭਦੀਪ ਸਿੰਘ ਗਿੱਲ, ਡਾ ਗੁਰਜੋਤ ਸਿੰਘ, ਡਾ ਤੇਜਬੀਰ ਸਿੰਘ, ਡਾ ਜਸਪਾਲ ਸਿੰਘ, ਡਾ ਹਰਿੰਦਰਪਾਲ ਸਿੰਘ, ਸ ਪ੍ਰਦੀਪ ਸਿੰਘ ਆਦਿ ਕਲੱਸਟਰ ਅਫਸਰਾਂ ਨੇ ਸ਼ਮੂਲੀਅਤ ਕੀਤੀ

ਉਹਨਾਂ ਦੱਸਿਆ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਜਿਲੇ ਅੰਦਰ ਬੇਲਰ ਮਸ਼ੀਨਾਂ ਉਪਲੱਬਧ ਹਨ। ਇਹਨਾਂ ਮਸ਼ੀਨ ਚਾਲਕਾਂ ਵੱਲੋਂ ਬਹੁਤ ਹੀ ਵਾਜਿਬ ਰੇਟ ਕੇਵਲ 1000/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਗੱਠਾਂ ਬਣਾਉਣ ਦੇ ਨਾਲ ਨਾਲ ਚੁਕਾਈ ਵੀ ਕੀਤੀ ਜਾ ਰਹੀ ਹੈ, ਜਿਸ ਨਾਲ ਅਗਲੀ ਫ਼ਸਲ ਬੀਜਣ ਲਈ ਖੇਤ ਵੀ ਤਿਆਰ ਹੋ ਜਾਂਦਾ ਹੈ ਅਤੇ ਖਰਚ ਵੀ ਘੱਟ ਆਉਂਦਾ ਹੈ। ਇਸ ਮੌਕੇ ਐਸ਼ ਡੀ ਐੱਮ 2 ਡਾ ਸ਼ਿਵਰਾਜ ਸਿੰਘ ਨੇ ਨੌਡਲ ਅਫਸਰਾਂ ਨੂੰ ਕਿਹਾ ਕਿ ਉਹ ਬਿਨਾਂ ਕੌਤਾਹੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ।

Exit mobile version