Site icon NewSuperBharat

ਲੋਕ ਖ਼ੁਦ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਲੱਗੇ

ਮੈਡੀਕਲ ਕਾਲਜ ਦੇ ਡਾਕਟਰ ਪਲਾਜਮਾ ਦਾਨ ਕਰਨ ਸ੍ਰੀ ਆਸ਼ੀਸ਼ ਸ਼ਰਮਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕਰਦੇ ਹੋਏ

ਅੰਮ੍ਰਿਤਸਰ / 25 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਜਿਥੇ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਲੋਕ ਵੀ ਹੁਣ ਖੁਦ ਅੱਗੇ ਆ ਕੇ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਇਸ ਮਹਾਮਾਰੀ ਨਾਲ ਨਿਪਟਣ ਲਈ ਸਰਕਾਰ ਦਾ ਸਾਥ ਦੇ ਰਹੇ ਹਨ। ਕੋਰੋਨਾ ਟੈਸਟ ਨੂੰ ਲੈ ਕੇ ਪਹਿਲਾਂ ਜਿੱਥੇ ਲੋਕ ਡਰਦੇ ਸਨ, ਹੁਣ ਉਹ ਮਾੜਾ ਜਿਹਾ ਸ਼ੱਕ ਪੈਣ ਉਤੇ ਆਪ ਟੈਸਟ ਕੇਂਦਰ ਪਹੁੰਚ ਕੇ ਆਪਣਾ ਟੈਸਟ ਕਰਵਾ ਰਹੇ ਹਨ। ਇਸੇ ਤਰਾਂ ਜੋ ਵਿਅਕਤੀ ਕੋਰੋਨਾ ਉਤੇ ਫਤਹਿ ਪਾ ਚੁੱਕੇ ਹਨ, ਉਹ ਹੋਰ ਮਰੀਜਾਂ ਦੀ ਸਹਾਇਤਾ ਲਈ ਆਪਣਾ ਪਲਾਜ਼ਮਾ ਦਾਨ ਕਰਨ ਲਈ ਗੁਰੂ ਨਾਨਕ ਹਸਪਤਾਲ ਪਹੁੰਚ ਕਰ ਰਹੇ ਹਨ। ਇਹ ਜਾਣਕਾਰੀ ਦਿੰਦੇ ਪ੍ਰਿੰਸੀਪਲ ਸ੍ਰੀ ਰਾਜਵੀ ਦੇਵਗਨ ਨੇ ਦੱਸਿਆ ਕਿ ਅੱਜ ਵੀ ਇਕ ਕਰੋਨਾ ਮਰੀਜ ਸ਼੍ਰੀ ਆਸੀਸ ਸ਼ਰਮਾ ਜੋ ਕਿ ਇਸ ਬੀਮਾਰੀ ਨਾਲ ਪੀੜਤ ਹੋ ਗਏ ਸਨ, ਨੇ ਆਪਣਾ ਇਲਾਜ਼ ਮੈਡੀਕਲ ਕਾਲਜ ਅੰਮ੍ਰਿਤਸਰ ਤੋ ਕਰਵਾਇਆ ਅਤੇ ਹੁਣ ਬਿਲਕੁਲ ਤੰਦਰੁਸਤ ਹਨ।

             ਸ੍ਰੀ ਆਸ਼ੀਸ਼ ਸ਼ਰਮਾ ਵੱਲੋਂ ਅੱਜ ਮੈਡੀਕਲ ਕਾਲਜ ਵਿਖੇ ਖੁਦ ਪਹੁੰਚ ਕੇ ਆਪਣਾ ਪਲਾਜਮਾ ਦਾਨ ਕੀਤਾ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੋ ਇਸ ਬਿਮਾਰੀ ਤੋਂ ਠੀਕ ਹੋ ਗਏ ਹਨ ਉਹ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਅੱਗੇ ਆਉਣ ਅਤੇ ਆਪਣਾ ਪਲਾਜਮਾ ਦਾਨ ਕਰਨ। ਉਨਾਂ ਦੱਸਿਆ ਕਿ ਪਲਾਜਮਾ ਦਾਨ ਕਰਨ ਨਾਲ ਅਸੀਂ ਕਈ ਲੋਕਾਂ ਦੀ ਜਿੰਦਗੀ ਨੂੰ ਬਚਾ ਸਕਦੇ ਹਾਂ। ਉਸ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਕਰੋਨਾ ਪਾਜਟਿਵ ਆਉਣ ਤੇ ਉਸ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਆਪਣਾ ਇਲਾਜ ਕਰਵਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਮੈਨੂੰ ਪੂਰੀ ਹੱਲਾਸ਼ੇਰੀ ਦਿੱਤੀ ਗਈ ਅਤੇ ਸਮੇਂ ਸਮੇਂ ਸਿਰ ਮੇਰਾ ਚੈਕਅਪ ਵੀ ਕੀਤਾ ਜਾਂਦਾ ਰਿਹਾ ਹੈ। ਉਨਾਂ ਕਿਹਾ ਕਿ ਡਾਕਟਰਾਂ ਦੀ ਹੱਲਾਸ਼ੇਰੀ ਨਾਲ ਆਪਣੇ ਦਿਮਾਗ ਵਿੱਚ ਕਿਸੇ ਵੀ ਤਰਾਂ ਦੇ ਸ਼ੰਕਿਆਂ ਨੂੰ ਹਾਵੀ ਨਹੀਂ ਹੋਣ ਦਿੱਤਾ  ਅਤੇ ਦਿਮਾਗ ਨੂੰ ਸਥਿਰ ਰੱਖ ਕੇ ਆਪਣੀ ਸਰੀਰਕ ਤਾਕਤ ਨੂੰ ਬਰਕਰਾਰ ਰੱਖਿਆ। ਸ੍ਰੀ ਆਸ਼ੀਸ਼ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਲੋਕਾਂ ਦੇ ਮੁਫ਼ਤ ਵਿੱਚ ਕਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਇਸ ਟੈਸਟ ਨੂੰ ਕਰਵਾਉਣ ਸਮੇਂ ਘਬਰਾਉਣ ਦੀ ਕੋਈ ਲੋੜ ਨਹੀਂ।

ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਜੀਵ ਦੇਗਵਨ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਹਸਪਤਾਲ ਵੱਲੋਂ ਸਨਮਾਨਤ ਵੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਅਜਿਹੇ ਲੋਕ ਜੋ ਪਲਾਜਮਾ ਦਾਨ ਕਰ ਰਹੇ ਹਨ, ਜਿਸ ਨਾਲ ਕਈ ਵਿਅਕਤੀਆਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ।

Exit mobile version