Site icon NewSuperBharat

ਪੰਜਾਬ ਸਰਕਾਰ ਨੇ ਪ੍ਰਾਈਵੇਟ ਲੈਬਜ਼ ਲਈ ਕੋਵਿਡ-19 ਟੈਸਟਾਂ ਦੇ ਰੇਟ ਨੂੰ ਘਟਾਇਆ

*ਲੈਬਾਰਟਰੀਜ਼ ਨੂੰ ਟੈਸਟ ਦੇ ਰੇਟ ਲਿਖ ਕੇ ਦਰਸਾਉਣ ਦੀ ਕੀਤੀ ਹਦਾਇਤ **ਮਰੀਜ਼ ਦੀ ਜਾਣਾਕਰੀ ਨੂੰ ਰੱਖਿਆ ਜਾਵੇ ਗੁਪਤ

ਅੰਮ੍ਰਿਤਸਰ / 25 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਸੂਬੇ ਦੇ ਲੋਕਾਂ ਕਰੋਨਾ ਟੈਸਟਿੰਗ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਲੈਬਜ਼ ਲਈ ਕੋਵਿਡ ਟੈਸਟਿੰਗ ਦੇ ਰੇਟ ਘਟਾ ਦਿੱਤੇ ਹਨ ਅਤੇ ਲੈਬਾਰਟਰੀਜ਼ ਨੂੰ ਕੋਵਿਡ ਟੈਸਟਾਂ ਦੇ ਰੇਟ ਨੂੰ ਲਿਖਤੀ ਰੂਪ ‘ਚ ਦਰਸਾਉਣ ਦੀ ਹਦਾਇਤ ਵੀ ਕੀਤੀ ਹੈ ਤਾਂ ਜੋ ਰੇਟ ਆਸਾਨੀ ਨਾਲ ਪੜੇ ਜਾ ਸਕਣ। ਡਾ. ਅਮਰਜੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਕੋਵਿਡ ਦੇ ਆਰ.ਟੀ-ਪੀ.ਸੀ.ਆਰ ਟੈਸਟ ਲਈ 1600 ਰੁਪਏ (ਸਮੇਤ ਜੀ.ਐਸ.ਟੀ, ਟੈਕਸ, ਕਾਗ਼ਜ਼ੀ ਕਾਰਵਾਈ ਤੇ ਰਿਪੋਰਟਾਂ) ਤੋਂ ਵੱਧ ਪੈਸੇ ਨਹੀਂ ਲੈ ਸਕਦੀ। ਇਸੇ ਤਰਾਂ ਸੂਬੇ ਦੀਆਂ ਸਾਰੀਆਂ ਪ੍ਰਾਈਵੇਟ ਲੈਬਜ਼ ਨੂੰ ਕੋਵਿਡ 19 ਦੇ ਟਰੂਨੈਟ ਟੈਸਟ ਲਈ 2000 ਰੁਪਏ ਅਤੇ ਸੀਬੀਨੈਟ ਟੈਸਟ ਦਾ ਰੇਟ 2400 ਰੁਪ ੇ(ਸਮੇਤ ਜੀ.ਐਸ.ਟੀ, ਟੈਕਸ, ਕਾਗ਼ਜ਼ੀ ਕਾਰਵਾਈ ਤੇ ਰਿਪੋਰਟਾਂ) ਨਿਰਧਾਰਤ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਨਿੱਜੀ ਲੈਬਾਰਟਰੀਜ਼  ਕੋਵੀਡ -19 ਦੇ ਟੈਸਟਾਂ ਦੇ ਨਤੀਜਿਆਂ ਨਾਲ ਸਬੰਧਤ ਅੰਕੜੇ ਰਾਜ ਸਰਕਾਰ ਨਾਲ ਸਾਂਝੇ ਕਰਨਗੀਆਂ ਅਤੇ ਸਮੇਂ ਸਿਰ ਆਈ.ਸੀ.ਐਮ.ਆਰ ਪੋਰਟਲ ‘ਤੇ ਅਪਲੋਡ ਕਰਨਗੀਆਂ। ਇਸ ਤੋਂ ਇਲਾਵਾ ਸੈਂਪਲ ਰੈਫਰਲ ਫਾਰਮ (ਐਸ.ਆਰ.ਐਫ) ਮੁਤਾਬਕ ਨਮੂਨਾ ਲੈਣ ਸਮੇਂ ਟੈਸਟ ਕਰਵਾਉਣ ਵਾਲੇ ਵਿਅਕਤੀ ਦੀ ਪਛਾਣ, ਪਤਾ ਅਤੇ ਪ੍ਰਮਾਣਿਤ ਮੋਬਾਈਲ ਨੰਬਰ ਨੋਟ ਕਰਨਾ  ਲਾਜ਼ਮੀ ਹੈ, ਪਰ ਇਸ ਨੂੰ ਗੁਪਤ ਰੱਖਿਆ ਜਾਵੇ।

ਉਨਾਂ ਅੱਗੇ ਕਿਹਾ ਕਿ ਨਮੂਨਾ ਲੈਣ ਸਮੇਂ ਆਰਟੀ-ਪੀਸੀਆਰ ਐਪ ਤੇ ਡਾਟਾ ਅਪਲੋਡ ਕੀਤਾ ਜਾਣਾ ਚਾਹੀਦਾ ਹੈ। ਟੈਸਟ ਦੀ ਰਿਪੋਰਟ ਮਰੀਜ਼ ਨੂੰ ਟੈਸਟਿੰਗ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਪਹੁੰਚਾਈ ਜਾਵੇ ਅਤੇ ਸਾਰੇ ਟੈਸਟ ਦੇ ਨਤੀਜੇ ਤੁਰੰਤ ਈ-ਮੇਲ ਰਾਹੀਂ ਸਬੰਧਤ ਜ਼ਿਲੇ ਦੇ ਸਿਵਲ ਸਰਜਨ ਦਫਤਰ ਨੂੰ  ਭੇਜੇ ਜਾਣ ਅਤੇ ਇੱਕ ਕਾਪੀ ਪੰਜਾਬ ਸਟੇਟ ਆਈ.ਡੀ.ਐਸ.ਪੀ ਸੈੱਲ ਨੂੰ ਭੇਜੀ ਜਾਵੇ।

Exit mobile version