Site icon NewSuperBharat

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਸੰਗੀਤ ਵਾਦਨ ਪ੍ਰਤਿਯੋਗਿਤਾ ਦੇ ਜਿਲਾ ਪੱਧਰੀ ਨਤੀਜਿਆਂ ਦਾ ਐਲਾਨ।

ਗੁਰਸੇਵਕ ਸਿੰਘ- ਦੂਜਾ ਸਥਾਨ, ਸੀਨੀਯਰ ਵਿੰਗ- ਬੋਹੋੜੁ ਸਕੂਲ

ਅੰਮ੍ਰਿਤਸਰ / 25 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਪ੍ਰਤੀਯੋਗਿਤਾਵਾਂ ਦੀ ਸਾਜ ਵਾਦਨ ਪ੍ਰਤੀਯੋਗਤਾ ਦੇ ਜਿਲਾ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਸਾਜ ਵਾਦਨ ਪ੍ਰਤਿਯੋਗਿਤਾ ਵਿੱਚ ਜਿਲਾ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।

ਜਿਲਾ ਸਿੱਖਿਆ ਅਫਸਰ (ਸੈ.ਸਿੱ) ਸ: ਸਤਿੰਦਰਬੀਰ ਸਿੰਘ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਈ ਗਈ ਬਲਾਕ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਜਿਲਾ ਪੱਧਰ ਦੇ ਜੇਤੂ ਵਿਦਿਆਰਥੀ ਇਸ ਤੋਂ ਬਾਅਦ ਰਾਜ ਪੱਧਰ ‘ਤੇ ਸਾਜ ਵਾਦਨ ਮੁਕਾਬਲਿਆਂ ਵਿੱਚ ਭਾਗ ਲੈਣਗੇ।

ਅਜਾਦਪ੍ਰੀਤ ਸਿੰਘ(ਸੰਗਤਪੁਰਾ ਸਕੂਲ) ਚੌਥਾ ਸਥਾਨ (ਸੀਨਿਅਰ ਵਿੰਗ)

ਸ: ਸਤਿੰਦਰਬੀਰ ਸਿੰਘ ਜਿਲਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕੀ ਸ੍ਰੀ  ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਵਿੱਦਿਅਕ ਮੁਕਾਬਲਿਆਂ ਦੇ ਸੰਬੰਧ ਵਿਚ ਅੱਜ ਸਕੂਲ ਸਿੱਖਿਆ ਵਿਭਾਗ ਵਲੋਂ ਸੰਗੀਤ ਵਾਦਨ ਮੁਕਾਬਲੇ ਦਾ ਜਿਲਾ ਪੱਧਰੀ ਨਤੀਜਾ ਐਲਾਨ ਕਰ ਦਿਤਾ ਗਿਆ ਹੈ। ਉਨਾਂ ਦੱਸਿਆ ਕਿ ਮਿਡਲ ਵਰਗ ਵਿਚ ਹਰਸਿਮਰਤ ਸਿੰਘ(ਸ ਹ ਸ ਭਲਾ ਪਿੰਡ) ਨੇ ਪਹਿਲਾ, ਰਾਜਾ ਸਿੰਘ ਚੱਕ ਮੁਕੰਦ ਨੇ ਦੂਜਾ, ਸ਼ਰਨਜੀਤ ਕੌਰ(ਛੱਜਲਵਡੀ ਕੰਨਿਆ) ਨੇ ਤੀਜਾ, ਸਾਜਨਪ੍ਰੀਤ ਸਿੰਘ(ਨੰਗਲ ਸੋਹਲ) ਨੇ ਚੌਥਾ ਅਤੇ ਹਰਮਨਜੀਤ ਕੌਰ(ਮਾਲ ਰੋਡ ਕੰਨਿਆ) ਨੇ ਪੰਜਵਾਂ ਸਥਾਨ ਹਾਂਸਲ ਕੀਤਾ। ਦੂਜੇ ਪਾਸੇ ਸੈਕੰਡਰੀ ਵਿੰਗ ਵਿਚ ਕਰਨਬੀਰ ਸਿੰਘ(ਬੱਲ ਸਰਾਏ) ਨੇ ਪਹਿਲਾ, ਗੁਰਸੇਵਕ ਸਿੰਘ(ਬੋਹੋਡੂ) ਨੇ ਦੂਜਾ, ਅਕਵਿੰਦਰ ਕੌਰ(ਛੱਜਲਵਡੀ ਕੰਨਿਆ) ਨੇ ਤੀਜਾ, ਅਜਾਦਪ੍ਰੀਤ ਸਿੰਘ(ਸੰਗਤਪੁਰਾ)ਨੇ ਚੌਥਾ ਅਤੇ ਗੁਰਦੀਪ ਸਿੰਘ(ਵੇਰਕਾ ਮੁੰਡੇ) ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ। ਸ੍ਰ ਸਤਿੰਦਰਬੀਰ ਸਿੰਘ(ਜਿਲਾ ਸਿੱਖਿਆ ਅਫਸਰ)ਸ੍ਰੀ ਰਾਜੇਸ਼ ਸ਼ਰਮਾ, ਸ੍ਰ ਹਰਭਗਵੰਤ ਸਿੰਘ(ਡਿਪਟੀ ਡੀ ਈ ਓ) ਅਤੇ ਕੁਮਾਰੀ ਆਦਰਸ਼ ਸ਼ਰਮਾ ਸਮੇਤ ਪੂਰੀ ਟੀਮ ਨੇ ਸੰਬੰਧਤ ਵਿਦਿਆਰਥੀਆਂ, ਉਹਨਾਂ ਦੇ ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ ।

Exit mobile version