ਪਹਿਲਾਂ ਆਓ ਅਤੇ ਪਹਿਲਾਂ ਪਾਓ ਦਾਖਲਾ
ਅੰਮ੍ਰਿਤਸਰ / 24 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਰਕਾਰੀ ਆਈ.ਟੀ.ਆਈ . (ਇ:) , ਬੇਰੀ ਗੇਟ, ਅੰਮ੍ਰਿਤਸਰ ਵਿਖੇ ਕਿੱਤਾ ਸਿਖਲਾਈ ਕੋਰਸਾਂ ਜਿਵੇਂ ਕਿ ਕਟਾਈ ਸਿਲਾਈ ਅਤੇ ਕਢਾਈ, ਫੈਸ਼ਨ ਟੈਕਨੋਲੋਜੀ, ਬੇਸਿਕ ਕੋਸਮੈਟੋਲੋਜੀ (ਪਾਰਲਰ) ਅਤੇ ਆਈ.ਸੀ.ਟੀ.ਐਸ.ਐਮ. ਵਿਚ ਸੀਟਾਂ ਲਈ ਦਾਖਲਾ ਚੱਲ ਰਿਹਾ ਹੈ। ਜਿਸ ਲਈ ਅੱਠਵੀਂ, ਦਸਵੀਂ ਪਾਸ ਲੜਕੀਆਂ ਲਈ 29 ਸਤੰਬਰ ਤੋਂ ਉਕਤ ਟ੍ਰੇਡਾਂ ਲਈ ਖਾਲੀ ਰਹਿ ਗਈਆਂ ਸੀਟਾਂ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਅਧਾਰ ਤੇ ਦਾਖਲੇ ਲਈ ਆਖਰੀ ਤੇ ਸੁਨਹਿਰੀ ਮੌਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਵਿੱਚ ਸਿਖਲਾਈ ਤਜਰਬੇਦਾਰ ਸਟਾਫ ਵੱਲੋਂ ਨਵੀਂ ਮਸ਼ੀਨਰੀ ਰਾਹੀਂ ਦਿੱਤੀ ਜਾਂਦੀ ਹੈ। ਅਨੁਸੂਚਿਤ ਜਾਤੀਆਂ ਦੀਆਂ ਸਿਖਿਆਰਥਣਾ ਲਈ ਮੁਫ਼ਤ ਸਿਖਲਾਈ ਲਈ ਖਾਸ ਸਹੂਲਤ ਹੈ। ਬਿਊਟੀ ਪਾਰਲਰ ਅਤੇ ਇੰਫੋਰਮੇਸ਼ਨ ਟ੍ਰੇਡ ਦੀਆਂ ਸਿਖਿਆਰਥਣਾ ਨੂੰ ਇੰਡਸਟਰੀ ਦੀ ਲੋੜ ਅਨੁਸਾਰ ਮਿਆਰੀ ਟ੍ਰੇਨਿੰਗ ਲਈ ਇੰਡਸਟਰੀ ਵਿਚ ਸਿਖਲਾਈ ਦੇਣ ਦਾ ਵੀ ਪੰਜਾਬ ਸਰਕਾਰ ਦੀ ਡੀ.ਐਸ.ਟੀ. ਸਕੀਮ ਅਧੀਨ ਖਾਸ ਪ੍ਰਬੰਧ ਹੈ। ਟ੍ਰੇਨਿੰਗ ਉਪਰੰਤ ਸਿਖਿਆਰਥਣਾ ਦੀ ਪਲੇਸਮੈਂਟ ਵੀ ਸੰਸਥਾ ਰਾਹੀਂ ਕਰਵਾਈ ਜਾਂਦੀ ਹੈ।