Site icon NewSuperBharat

ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ 400 ਜਨਮ ਦਿਹਾੜੇ ਨੂੰ ਸਮਰਪਿਤ ਵੈਬੀਨਾਰ ਦਾ ਆਯੋਜਨ

ਅੰਮ੍ਰਿਤਸਰ / 22 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਅੱਜ ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਇ.) ਅੰਮ੍ਰਿਤਸਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਜਨਮ ਦਿਹਾੜੇ ਨੂੰ ਮਨਾਉਣ ਦੀ ਕੜੀ ਨੂੰ ਅੱਗੇ ਤੋਰਦਿਆਂ ਏਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਕਾਰਜਕਾਰੀ ਪ੍ਰਿੰਸੀਪਲ ਡਾ ਐਚ.ਐੱਸ. ਭੱਲਾ ਦੀ ਯੋਗ ਅਗਵਾਈ ਹੇਠ ਕੋਆਡੀਨੇਟਰ ਡਾ ਵੰਦਨਾ ਬਜਾਜ ਅਤੇ ਪ੍ਰੋ ਮਨਜੀਤ ਮਿਨਹਾਸ ਵੱਲੋਂ ਆਯੋਜਿਤ ਕੀਤਾ ਗਿਆ।

ਵੈਬੀਨਾਰ ਦਾ ਵਿਸ਼ਾ “ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿਖਿਆਵਾਂ ਦਾ ਮਨੁੱਖੀ ਜੀਵਨ ਨਾਲ ਅੰਤਰ ਸਬੰਧ“ ਸੀ।ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ. ਇੰਦਰਜੀਤ ਸਿੰਘ ਗੋਗੋਆਣੀ (ਪ੍ਰਿੰਸੀਪਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ) ਰਹੇ।  ਡਾ ਗੋਗੋਆਣਾ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਸਿਖਿਆਵਾਂ ਨੂੰ ਅਜੋਕੇ ਸਮੇਂ ਅਤੇ ਸਦੀਵੀਂ ਸੱਚ ਦੇ ਹਵਾਲੇ ਨਾਲ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਦੱਸਦਿਆਂ ਇਸ ਗੱਲ ਤੇ ਚਾਨਣਾ ਪਾਇਆ ਕਿ ਗੁਰੂ ਸਾਹਿਬ ਨੇ ਹਿੰਦੂ ਧਰਮ ਅਤੇ ਹੋਰ ਧਰਮ ਦੀ ਆਜਾਦੀ ਲਈ ਅਦੁੱਤੀ ਸ਼ਹਾਦਤ ਦਿੱਤੀ। ਗੁਰੂ ਜੀ ਨੇ  ਮਨੁੱਖਤਾ, ਪਰਮਾਤਮਾ ਦੀ ਪ੍ਰਕਿਰਤੀ, ਤਨ ਮਨ,ਆਤਮਾ, ਨਾਸ਼ਵਾਨਤਾ, ਰੱਬ ਦੇ ਰਹੱਸ, ਮੌਤ, ਮੁਕਤੀ ਆਦਿ ਵਿਸ਼ਿਆਂ ਤੇ ਲਿਖਿਆ ਅਤੇ ਉਹਨਾ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੋ ਹਰੇਕ ਮਨੁੱਖ ਨੂੰ ਜੀਵਨ ਜਾਚ ਸਿਖਾਉਂਦੀ ਹੈ ਅਤੇ ਰੱਬ ਦੇ ਭਾਣੇ ਵਿੱਚ ਰਹਿਣ ਲਈ ਪ੍ਰੇਰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਅਨੁਸਾਰ ਕੁਝ ਵੀ ਰੱਬ ਦੀ ਮਰਜੀ ਤੋਂ ਬਾਹਰ ਨਈ ਹੈ ਜੋ ਵੀ ਹੀ ਰਿਹਾ ਉਸ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ, ਸਾਨੂੰ ਹਰ ਹਾਲਾਤ ਨੂੰ ਚੁਣੌਤੀ ਵਾਂਗ ਲੈਣਾ ਚਾਹੀਦਾ ਹੈ ਅਤੇ ਹੌਂਸਲਾ ਨਹੀ ਛੱਡਣਾ ਚਾਹੀਦਾ ਫਿਰ  ਰੱਬ  ਆਪ ਸਹਾਈ ਹੁੰਦਾ ਹੈ। ਡਾ ਗੋਗੋਆਣਾ ਨੇ ਕਿਹਾ ਕਿ ਬੇਸ਼ਕ ਅੱਜ ਅਸੀਂ ਆਪਣੀਆਂ ਗਲਤੀਆਂ ਕਰਨ ਕਰੋਨਾ ਵਰਗੀ ਮਹਾਂਮਾਰੀ ਨਾਲ ਲੜ ਰਹੇ ਹਾਂ ਪਰ ਇਹ ਵੀ ਰੱਬ ਦੇ ਭਾਣੇ ਵਿੱਚ ਹੀ ਵਾਪਰ ਰਿਹਾ। ਜੇਕਰ ਅਸੀਂ ਆਪਣੀ ਹਰ ਰਾਹ ਆਸਾਨ ਕਰਨੀ ਚਾਹੁੰਦੇ ਹਾਂ ਤੇ ਸਾਨੂੰ ਉਸ ਪਰਵਰਦਗਾਰ ਦੇ ਭਾਣੇ ਵਿੱਚ ਰਹਿਣਾ ਪਵੇਗਾ।

ਇਸ ਮੌਕੇ ਅੰਗ੍ਰੇਜੀ ਵਿਭਾਗ ਦੇ ਮੁਖੀ ਡਾ ਖੁਸ਼ਪਾਲ ਕੌਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਕਾਲਜ ਕੌਂਸਲ ਮੈਂਬਰ, ਰਜਿਸਟਰਾਰ ਡਾ.ਕੁਸੁਮ ਦੇਵਗਨ, ਡਾ ਰੁਪਿੰਦਰ ਕੌਰ, ਪ੍ਰੋ ਮਾਨਸੀ, ਸਟਾਫ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਹੋਏ।

Exit mobile version