ਅੰਮ੍ਰਿਤਸਰ / 19 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਪ੍ਰਦੇਸ਼ ਵਪਾਰ ਬੋਰਡ ਦੇ ਮੁੱਖੀ ਪਿਆਰੇ ਲਾਲ ਸੇਠ, ਜਨਰਲ ਸਕੱਤਰ ਸਮੀਰ ਜੈਨ, ਰਾਕੇਸ਼ ਠਾਕੁਰਾਲ ਪ੍ਰਧਾਨ ਫੂਡ ਐਂਡ ਪ੍ਰੋਸੈਸਿੰਗ ਇੰਡਸਟਰੀਜ਼ ਪੰਜਾਬ, ਜ਼ਿਲਾ ਪ੍ਰਧਾਨ ਸੁਰਿੰਦਰ ਦੁੱਗਲ ਨੇ ਅੱਜ ਕੈਬਨਿਟ ਮੰਤਰੀ (ਖੁਰਾਕ ਮੰਤਰੀ ਉਦਯੋਗ) ਸ਼੍ਰੀ ਓ ਪੀ ਸੋਨੀ ਦਾ ਧੰਨਵਾਦ ਕੀਤਾ ਅਤੇ ਪੰਜਾਬ ਵਿੱਚ ਉਦਯੋਗ ਨੂੰ ਫੈਲਾਉਣ ਦੇ ਉਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਫੂਡ ਐਂਡ ਪ੍ਰੋਸੈਸਿੰਗ ਉਦਯੋਗ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਸ੍ਰੀ ਓ.ਪੀ. ਸੋਨੀ ਖੁਦ ਕਰਨਗੇ। ਇਸ 20 ਮੈਂਬਰੀ ਕਮੇਟੀ ਵਿਚ ਪੰਜਾਬ ਰਾਜ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੂੰ ਵੀ ਜਗਾ ਦਿੱਤੀ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਆਚਾਰ ਮੋਰੱਬਾ ਉਦਯੋਗ ਨੂੰ ਅਸਾਨ ਰੇਟਾਂ ‘ਤੇ ਦਸ ਲੱਖ ਤੱਕ ਦੇ ਕਰਜ਼ੇ ਦਿੱਤੇ ਜਾਣਗੇ ਤਾਂ ਜੋ ਅੰਮ੍ਰਿਤਸਰ ਦੀ ਇਸ ਪੁਰਾਣੀ ਇੰਡਸਟਰੀ ਦੇ ਉਤਪਾਦਾਂ ਨੂੰ ਵਿਸ਼ਵ ‘ਚ ਉਪਲਬਧ ਕਰਵਾ ਸਕਣ।
ਇਸ ਮੌਕੇ ਕੈਮਿਸਟ ਐਸੋਸੀਏਸ਼ਨ ਤੋਂ ਰਾਜੀਵ ਕਪੂਰ, ਅਨੂਪ ਬਿੱਟਾ, ਸੰਜੀਵ ਭਾਟੀਆ ਆਦਿ ਮੌਜੂਦ ਸਨ। ਮੰਤਰੀ ਜੀ ਨੂੰ ਦਰਪੇਸ਼ ਮੁਸ਼ਕਲਾਂ ਤੋਂ ਵੀ ਜਾਣੂ ਕਰਵਾਇਆ ਗਿਆ, ਜਿਸ ਲਈ ਉਨ੍ਹਾਂ ਨੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨਾਲ ਇੱਕ ਮੀਟਿੰਗ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਸੁਰਿੰਦਰ ਦੁੱਗਲ, ਕੈਮਿਸਟ ਐਸੋਸੀਏਸ਼ਨ ਤੋਂ ਰਾਜੀਵ ਕਪੂਰ; ਅਨੂਪ ਬਿੱਟਾ; ਸੰਜੀਵ ਭਾਟੀਆ ਆਦਿ ਮੌਜੂਦ ਸਨ।