ਆਂਗਨਵਾੜੀ ਵਰਕਰ ਘਰ ਘਰ ਜਾ ਕੇ ਕਰੋਨਾ ਮਹਾਂਮਾਰੀ ਪ੍ਰਤੀ ਲੋਕਾਂ ਨੂੰ ਕਰ ਰਹੀਆਂ ਜਾਗਰੂਕ
*ਲੋਕਾਂ ਨੂੰ ਕਰਵਾਇਆ ਜਾ ਰਿਹਾ ਕੋਵਾ ਐਪ ਡਾਊਨਲੋਡ **ਸਾਵਧਾਨੀਆਂ ਨਾਲ ਹੀ ਮਿਸ਼ਨ ਫਤਿਹ ਨੂੰ ਕੀਤਾ ਜਾ ਸਕਦਾ ਕਾਮਯਾਬ
ਅੰਮ੍ਰਿਤਸਰ / 17 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜ਼ਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ਼ਨ ਫਤਿਹ ਅਧੀਨ ਸੀ.ਡੀ.ਪੀ.ਓ. ਮਜੀਠਾ ਵਲੋਂ ਆਂਗਣਵਾੜੀ ਵਰਕਰਾਂ ਨੂੰ ਪਿੰਡਾ ਵਿਚ ਘਰ ਘਰ ਜਾਕੇ ਲੋਕਾਂ ਨੂੰ ਕਰੋਨਾ ਬਿਮਾਰੀ ਸਬੰਧੀ ਜਾਗਰੂਕ ਕਰਨ ਬਾਰੇ ਟ੍ਰੇਨਿੰਗ ਦਿੱਤੀ ਗਈ ਅਤੇ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ -ਕਮ-ਨੋਡਲ ਅਫਸਰ ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਬਲਾਕ ਮਜੀਠਾ, ਅਰਬਨ-2, ਅਰਬਨ-3 ਅਤੇ ਵੇਰਕਾ ਦੀਆ ਆਂਗਣਵਾੜੀ ਵਰਕਰਾਂ ਇਸ ਟ੍ਰੇਨਿੰਗ ਪ੍ਰੌਗਰਾਮ ਵਿਚ ਸ਼ਾਮਲ ਹੋਈਆਂ। ਇਸ ਭਿਆਨਕ ਬਿਮਾਰੀ ਦੇ ਲੱਛਣਾ ਅਤੇ ਇਸ ਤੋਂ ਬਚਣ ਲਈ ਸਰਕਾਰ ਵੱਲੋਂ ਜ਼ਾਰੀ ਹਦਾਇਤਾਂ ਬਾਰੇ ਦੱਸਿਆ ਗਿਆ ਅਤੇ ਵਰਕਰਾਂ ਨੂੰ ਕੋਵਾ ਐਪ ਡਾਉਨਲੋਡ ਕਰਵਾਈ ਗਈ ਅਤੇ ਪਿੰਡਾ ਦੇ ਲੋਕਾ ਨੂੰ ਇਹ ਐਪ ਡਾਉਨਲੋਡ ਕਰਨ ਲਈ ਆਂਗਣਵਾੜੀ ਵਰਕਰਾਂ ਨੂੰ ਮਦਦ ਕਰਨ ਲਈ ਕਿਹਾ ਗਿਆ। ਉਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਕਰੋਨਾ ਵਾਰੀਅਰ ਵਜੌਂ ਕੰਮ ਕਰਨ ਲਈ ਕਿਹਾ ਗਿਆ ਤਾਂ ਕਿ ਅੰਮ੍ਰਿਤਸਰ ਵਿਚ ਵੱਧਦੇ ਕਰੋਨਾ ਦੇ ਕੇਸਾਂ ਨੂੰ ਠੱਲ ਪਾਈ ਜਾ ਸਕੇ ਅਤੇ ਉਹਨਾਂ ਨੰ ਕਿਹਾ ਗਿਆ ਉਹ ਆਪਣੇ ਆਪਣੇ ਏਰੀਏ ਵਿਚ ਲੋਕਾ ਨੂੰ ਬਿਨਾ ਕਿਸੇ ਡਰ ਤੋਂ ਆਪਣੀ ਸੈਂਪਲਿੰਗ ਕਰਵਾਉਣ ਲਈ ਪ੍ਰੇਰਿਤ ਕਰਨ। ਉਨਾਂ ਦਸਿਆ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸਰਕਾਰ ਵੱਲੋਂ ਪਿੰਡਾਂ ਵਿਚ ਮੋਬਾਇਲ ਸੈਂਪਲਿੰਗ ਵੈਨਾ ਭੇਜੀਆ ਜਾ ਰਹੀਆਂ ਹਨ। ਇਹ ਸੁਵਿਧਾ ਬਿਲਕੁੱਲ ਮੁਫਤ ਹੈ। ਲੋਕਾਂ ਨੂੰ ਕਰੌਨਾ ਬਾਰੇ ਫੈਲ ਰਹੀਆਂ ਅਫਵਾਹਾਂ ਤੋਂ ਬਚਣ ਲਈ ਵੀ ਵਰਕਰਾਂ ਰਾਹੀ ਸੁਚੇਤ ਕੀਤਾ ਜਾਵੇਗਾ।
ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਵੱਲੋਂ ਲੋਕਾਂ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਘਰ ਘਰ ਦਸਤਕ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੂੰ ਤਾਂ ਹੀ ਕਾਮਯਾਬ ਕੀਤਾ ਜਾ ਸਕਦਾ ਹੈ ਜੇਕਰ ਲੋਕ ਵੱਧ ਤੋਂ ਵੱਧ ਸਹਿਯੋਗ ਦੇਣ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮਹਾਂਤਾਰੀ ਤੇ ਜਿੱਤੇ ਪਾਈ ਜਾ ਸਕਦੀ ਹੈ। ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਜਿਲੇ ਦੇ ਸਾਰੇ ਬਲਾਕਾਂ ਵਿੱਚ ਆਂਗਨਵਾੜੀ ਵਰਕਰਾਂ ਵੱਲੋਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਤਹਿਤ ਹਰੇਕ ਮੁਹੱਲੇ, ਗਲੀ ਅਤੇ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੀ.ਡੀ.ਪੀ.ਓ ਮਜੀਠਾ ਗਗਨਦੀਪ ਸਿੰਘ ਤੋਂ ਇਲਾਵਾ ਸੁਪਰਵਾਈਜ਼ਰ ਮੈਡਮ ਜਗਦੀਪ ਕੌਰ ਅਤੇ ਕਵਲਦੀਪ ਕੌਰ, ਸੀ.ਸ. ਬਲਵਿੰਦਰ ਕੌਰ ਵੀ ਹਾਜ਼ਰ ਸਨ।