ਆਈਸੋਲੇਸ਼ਨ ਕੇਂਦਰਾਂ ਦੇ ਦੁਆਲੇ ਲਗਾਈਆਂ ਧਾਰਾ 144 ਅਧੀਨ ਪਾਬੰਦੀਆਂ

ਅੰਮ੍ਰਿਤਸਰ / 15 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕੋਵਿਡ 2019 ਦੇ ਟਾਕਰੇ ਲਈ ਜਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ, ਜਿਸ ਵਿਚ ਇਸ ਵਾਇਰਸ ਦੇ ਸ਼ੱਕੀਆਂ ਨੂੰ ਵੱਖਰੇ ਰੱਖਣ ਦਾ ਪ੍ਰਬੰਧ ਕਰਨ ਵਾਸਤੇ ਆਈਸੋਲੇਸ਼ਨ ਕੇਂਦਰ ਬਣਾਏ ਗਏ ਹਨ, ਦੁਆਲੇ ਕਾਰਜਕਾਰੀ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਸੀ.ਆਰ.ਪੀ.ਸੀ. ਦੇ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਪੁਲਿਸ ਕਮਿਸ਼ਨਰੇਟ ਦੇ ਇਲਾਕੇ ਵਿਚ ਬਣੇ ਉਕਤ ਸੈਂਟਰਾਂ ਅਤੇ ਇਨਾਂ ਦੁਆਲੇ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉਤੇ ਪਾਬੰਦੀ ਲਗਾ ਦਿੱਤੀ ਹੈ।
ਸ. ਜਗਮੋਹਨ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਨੇ ਜਾਰੀ ਕੀਤੇ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਸਿਹਤ ਵਿਭਾਗ ਵੱਲੋਂ ਬਣਾਏ ਗਏ ਆਈਸੋਲੇਸ਼ਨ ਸੈਂਟਰ ਜਿਸ ਵਿਚ ਗੁਰੂ ਨਾਨਕ ਦੇਵ ਹਸਪਤਾਲ, ਰੀਹੈਬਲੀਟੇਸ਼ਨ ਸੈਂਟਰ ਕਰਮ ਸਿੰਘ ਹਸਪਤਾਲ, ਜਨਾਨਾ ਵਾਰਡ ਸਾਹਮਣੇ ਹਿੰਦੂ ਕਾਲਜ, ਹੋਟਲ ਪਾਰਕਇੰਨ ਬੈਕ ਸਾਈਡ ਰੈਡੀਸਨ ਬਲੂ ਏਅਰਪੋਰਟ, ਐਸ ਜੀ ਰਿਜ਼ੋਰਟ ਸਾਹਮਣੇ ਫੋਰਟਿਸ ਐਸਕਾਰਟ ਹਸਪਤਾਲ, ਡਿਸਪੈਂਸਰੀ ਨਰਾਇਨਣਗੜ, ਰਣਜੀਤ ਐਵੀਨਿਊ ਕਮਿਊਨਟੀ ਹਾਲ, ਹੋਟਲ ਵੋਲਗਾ ਨੇੜੇ ਰੇਲਵੇ ਸਟੇਸ਼ਨ, ਅਮਨਦੀਪ ਮੈਡੀਸਿਟੀ ਹਸਪਤਾਲ, ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਕਿਸੇ ਵੀ ਤਰਾਂ ਦੀ ਭੀੜ ਇਕੱਠੀ ਨਾ ਹੋਣ ਦੇਣ ਲਈ ਧਾਰਾ 144 ਅਧੀਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 13 ਨਵੰਬਰ ਜੁਲਾਈ ਤੱਕ ਜਾਰੀ ਰਹਿਣਗੇ। ਉਨਾਂ ਕਿਹਾ ਕਿ ਕਿਉਂਕਿ ਵਾਇਰਸ ਮਨੁੱਖਾਂ ਦੇ ਰਾਬਤੇ ਜਾਂ ਪ੍ਰਭਾਵਿਤ ਵਿਅਕਤੀ ਦੇ ਨੇੜੇ ਹੋਣ ਕਾਰਨ ਫੈਲਦਾ ਹੈ, ਸੋ ਇਸ ਨੂੰ ਰੋਕਣ ਲਈ ਇਹ ਪਾਬੰਦੀਆਂ ਲਗਾਉਣੀਆਂ ਜ਼ਰੂਰੀ ਹਨ।