November 23, 2024

ਡਿਪਟੀ ਕਮਿਸ਼ਨਰ ਨੇ ਕੋਰੋਨਾ ਨੂੰ ਲਾਪਰਵਾਹੀ ਵਿਚ ਨਾ ਲੈਣ ਲਈ ਕੀਤਾ ਚੌਕਸ

0

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ

*ਟੈਸਟਾਂ ਵਿਚ ਦੇਰੀ ਕਾਰਨ ਵੱਧ ਰਹੀ ਹੈ ਮੌਤਾਂ ਦੀ ਗਿਣਤੀ ਅਤੇ ਫੈਲ ਰਿਹਾ ਹੈ ਕੋਰੋਨਾ

ਅੰਮ੍ਰਿਤਸਰ / 15 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲੇ ਵਿਚ ਕੋਰੋਨਾ ਦੇ ਕੇਸ ਅਤੇ ਮੌਤਾਂ ਵੱਧਣ ਦੇ ਮਾਮਲੇ ਲਈ ਕੋਰੋਨਾ ਦੇ ਟੈਸਟ ਕਰਵਾਉਣ ਵਿਚ ਕੀਤੀ ਜਾ ਰਹੀ ਦੇਰੀ ਨੂੰ ਵੱਡਾ ਕਾਰਨ ਦੱਸਿਆ ਹੈ। ਉਨਾਂ ਕਿਹਾ ਕਿ ਹੁਣ ਤੱਕ ਦੀ ਕੀਤੀ ਗਈ ਪੜਚੋਲ ਵਿਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਆਪਣੇ ਘਰਾਂ ਵਿਚ ਬੈਠ ਕੇ ਖ਼ੁਦ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਕਿਸੇ ਕੈਮਸਿਟ ਕੋਲੋਂ ਦਵਾਈ ਲੈ ਕੇ ਸਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੰਨਾ ਵਿਚ ਕੋਰੋਨਾ ਦੇ ਲੱਛਣ ਹਨ, ਉਹ ਵੀ ਇਸ ਨੂੰ ਡਾਕਟਰ ਕੋਲ ਸਾਂਝਾ ਕਰਨ ਦੀ ਥਾਂ ਘਰ ਹੀ ਬੈਠ ਰਹੇ ਹਨ। ਇਸ ਤਰਾਂ ਜਿਹੜੇ ਲੋਕਾਂ ਦੀ ਅੰਦਰੂਨੀ ਸ਼ਕਤੀ ਠੀਕ ਹੁੰਦੀ ਹੈ ਉਹ ਤਾਂ ਠੀਕ ਹੋ ਜਾਂਦੇ ਹਨ, ਪਰ ਕੁੱਝ ਲੋਕ ਜਿੰਨਾ ਵਿਚ ਜਵਾਨ ਵੀ ਹਨ, ਉਹ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ।

 ਸ. ਖਹਿਰਾ ਨੇ ਬੜੇ ਦੁੱਖ ਨਾਲ ਬੀਤੇ ਦਿਨੀਂ 21 ਸਾਲ ਦੇ ਨੌਜਵਾਨ ਲੜਕੇ ਦੀ ਹੋਈ ਮੌਤ ਦਾ ਹਵਾਲਾ ਦਿੰਦੇ ਦੱਸਿਆ ਕਿ ਉਕਤ ਬੱਚੇ ਨੂੰ 1 ਸਤੰਬਰ ਦੇ ਨੇੜੇ ਬੁਖਾਰ ਹੋਣਾ ਸ਼ੁਰੂ ਹੋਇਆ, ਪਰ ਉਸਨੇ ਜਾਂ ਪਰਿਵਾਰ ਨੇ 7-8 ਸਤੰਬਰ ਤੱਕ ਕਿਸੇ ਡਾਕਟਰ ਕੋਲ ਪਹੁੰਚ ਨਹੀਂ ਕੀਤੀ। ਜਦੋਂ ਉਹ ਹਸਪਤਾਲ ਆਇਆ ਤਾਂ ਆਕਸੀਜਨ ਦਾ ਪੱਧਰ ਇੰਨਾ ਹੇਠਾਂ ਜਾ ਚੁੱਕਾ ਸੀ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਡਾਕਟਰਾਂ ਦੇ ਹੱਥਾਂ ਵਿਚ ਹੀ ਉਸਦੀ ਮੌਤ ਹੋ ਗਈ।

ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਤਹਾਨੂੰ ਕੋਰੋਨਾ ਦੇ ਲੱਛਣ, ਜਿਸ ਵਿਚ ਬੁਖਾਰ, ਗਲਾ ਖਰਾਬ, ਖਾਂਸੀਂ ਆਦਿ ਮੁੱਖ ਤੌਰ ਉਤੇ ਸ਼ਾਮਿਲ ਹਨ, ਨਜ਼ਰ ਆਉਣ ਤਾਂ ਟੈਸਟ ਕਰਵਾਉਣ ਵਿਚ ਢਿੱਲ ਜਾਂ ਸ਼ਰਮ ਨਾ ਕਰੋ। ਉਨਾਂ ਕਿਹਾ ਕਿ ਹਰ ਦੂਸਰਾ ਜਾਂ ਤੀਸਰਾ ਬੰਦਾ ਕੋਰੋਨਾ ਤੋਂ ਪੀੜਤ ਹੋ ਰਿਹਾ, ਇਸ ਲਈ ਟੈਸਟ ਕਰਵਾਉਣ ਵਿਚ ਕੋਈ ਸ਼ਰਮ ਜਾਂ ਅਣਗਿਹਲੀ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਜੇਕਰ ਤੁਸੀਂ ਕੋਵਿਡ-19 ਦੇ ਟੈਸਟ ਵਿਚ ਕੋਰੋਨਾ ਦੇ ਪਾਜ਼ੀਟਵ ਆ ਵੀ ਜਾਂਦੇ ਹੋ ਤਾਂ ਤਹਾਨੂੰ ਘਰ ਵਿਚ ਹੀ ਰਹਿਣ ਦੀ ਸਹੂਲਤ ਮੌਕੇ ਉਤੇ ਦੇ ਦਿੱਤੀ ਜਾਂਦੀ ਹੈ। ਡਾਕਟਰ ਦਵਾਈ ਵੀ ਦਿੰਦੇ ਹਨ ਅਤੇ ਘਰ ਬੈਠੇ ਮਰੀਜ਼ ਨਾਲ ਫੋਨ ਉਤੇ ਰਾਬਤਾ ਵੀ ਰੱਖਦੇ ਹਨ, ਜਿਸ ਨਾਲ ਮਰੀਜ਼ ਦੀ ਰਿਕਵਰੀ ਅਸਾਨੀ ਤੇ ਛੇਤੀ ਹੁੰਦੀ ਹੈ।

Leave a Reply

Your email address will not be published. Required fields are marked *