Site icon NewSuperBharat

ਕਮਿਸ਼ਨਰ ਵੱਲੋਂ ਕੋਰੋਨਾ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ

ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ ਖਹਿਰਾ

ਅੰਮ੍ਰਿਤਸਰ / 13 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਅੰਮ੍ਰਿਤਸਰ ਜਿਲ੍ਹੇ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕੋਵਿਡ-19 ਦਾ ਇਲਾਜ ਕਰ ਰਹੇ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ ਉਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸ. ਖਹਿਰਾ ਨੇ ਕਿਹਾ ਕਿ ਕੋਰੋਨਾ ਵਿਰੁੱਧ ਚੱਲ ਰਹੀ ਜੰਗ ਵਿਚ ਆਪਾਂ ਸਾਰੇ ਇਕ ਟੀਮ ਵਜੋਂ ਕੰਮ ਕਰ ਰਹੇ ਹਾਂ। ਉਨਾਂ ਹਸਪਤਾਲਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਰਾਹਨਾ ਕਰਦੇ ਕਿਹਾ ਕਿ ਸੰਕਟ ਦਾ ਹੱਲ ਤਾਂ ਫਿਲਹਾਲ ਸਾਡੇ ਕੋਲ ਨਹੀ ਹੈ, ਪਰ ਲਗਾਤਾਰ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਸਪਤਾਲ ਵਿਚ ਗੰਭੀਰ ਮਰੀਜਾਂ ਦਾ ਵੱਧ ਤੋਂ ਵੱਧ ਢੁੱਕਵਾਂ ਇਲਾਜ ਮੁਹੱਇਆ ਕਰਵਾਇਆ ਜਾਵੇ।

ਉਨਾਂ ਕਿਹਾ ਕਿ ਕੋਰੋਨਾ ਦੇ ਚੱਲਦੇ ਕਿਸੇ ਹੋਰ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਇਲਾਜ ਵਿਚ ਪਰੇਸ਼ਾਨੀ ਨਾ ਆਵੇ, ਅਜਿਹੇ ਪ੍ਰਬੰਧ ਸਾਰੇ ਹਸਪਤਾਲ ਕਰਨ। ਉਨਾਂ ਹਸਪਤਾਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹਸਪਤਾਲਾਂ ਵਿਚ ਨਿਰੰਤਰ ਆਕਸੀਜਨ ਸਪਲਾਈ ਯਕੀਨੀ ਬਨਾਉਣ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਜਿੱਥੋਂ ਵੀ ਉਨਾਂ ਨੂੰ ਸਿਲੰਡਰ ਆ ਰਹੇ ਹਨ, ਉਸ ਨਾਲ ਵੀ ਇਸ ਬਾਬਤ ਰੱਖਣ, ਤਾਂ ਜੋ ਹਸਪਤਾਲਾਂ ਵਿਚ ਲੋੜ ਵੇਲੇ ਮਰੀਜ਼ ਨੂੰ ਆਕਸੀਜਨ ਮਿਲ ਸਕੇ। ਸ. ਖਹਿਰਾ ਨੇ ਕੋਰੋਨਾ ਕਾਰਨ ਹੁੰਦੀਆਂ ਮੌਤਾਂ ਬਾਰੇ ਵਿਸਥਾਰ ਵੀ ਡਾਕਟਰਾਂ ਕੋਲੋਂ ਲਿਆ ਅਤੇ ਮੌਤ ਦਰ ਵਿਚ ਸੁਧਾਰ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕਣ ਉਤੇ ਜ਼ੋਰ ਦਿੱਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਡਾ. ਐਚ. ਪੀ. ਸਿੰਘ, ਡਾ. ਅਮਨਦੀਪ ਕੌਰ, ਡਾ. ਅਸ਼ੋਕ ਮਹਾਜਨ, ਡਾ. ਰਵਨੀਤ ਗਰੋਵਰ, ਡਾ. ਕੁਲਦੀਪ ਸਿੰਘ, ਡਾ. ਕੁਨਾਲ ਸ਼ਰਮਾ, ਡਾ. ਹਿਮਾਸ਼ੂੰ ਮਹਿਤਾ, ਡਾ. ਵਰੁਣ ਮਹਾਜਨ ਅਤੇ ਹੋਰ ਹਸਪਤਾਲਾਂ ਦੇ ਪ੍ਰਬੰਧਕ ਵੀ ਹਾਜ਼ਰ ਸਨ।

Exit mobile version