ਜੰਡਿਆਲਾ ਗੁਰੂ ਵਿਖੇ ਸਮਾਰਟ ਰਾਸ਼ਨ ਕਾਰਡਾਂ ਦੀ ਕੀਤੀ ਗਈ ਵੰਡ
ਅੰਮ੍ਰਿਤਸਰ / 12 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਰਾਜ ਸਰਕਾਰ ਦੁਆਰਾ ”ਇੱਕ ਦੇਸ਼ ਇੱਕ ਕਾਰਡ” ਦੇ ਟੀਚੇ ਨੂੰ ਪੂਰਾ ਕਰਦੇ ਹੋਏ ਹਲਕਾ ਜੰਡਿਆਲਾ ਗੁਰੂ ਦੇ ਲਾਭਪਾਤਰੀਆਂ ਲਈ ਦਫਤਰ ਨਗਰ ਪਾਲਿਕਾ ਜੰਡਿਆਲਾ ਗੁਰੂ ਵਿਖੇ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਸਮਾਰਟ ਰਾਸ਼ਨ ਕਾਰਡਾਂ ਦੀ ਲਾਭਪਾਤਰੀਆਂ ਵਿੱਚਕਾਰ ਵੰਡ ਕੀਤੇ ਜਾਣ ਦੀ ਸ਼ੁਰੂਆਤ ਹਲਕਾ ਵਿਧਾਇਕ ਸ਼੍ਰੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਕੀਤੀ ਗਈ।
ਮੌਕੇ ਤੇ ਲਾਭਪਾਤਰੀਆਂ ਨੂੰ ”ਮਿਸ਼ਨ ਫਤਿਹ” ਦੇ ਮਾਸਕ, ਸਮਾਰਟ ਕਾਰਡ ਅਤੇ ਇਹਨਾਂ ਸਮਾਰਟ ਕਾਰਡਾਂ ਦੇ ਆਧਾਰ ਤੇ ਕਣਕ ਜ਼ਾਰੀ ਕੀਤੀ ਗਈ। ਸਮਾਰੋਹ ਵਿੱਚ ਸਰਵ ਸ਼੍ਰੀ ਸੰਜੀਵ ਕੁਮਾਰ ਲਵਲੀ, ਨਿਰਮਲ ਸਿੰਘ ਲਾਹੌਰੀਆ, ਸਰਬਜੀਤ ਜੰਜੂਆ, ਐਡਵੋਕੇਟ ਅਮਿਤ, ਆਸ਼ੂ ਵਿਨਾਇਕ ਆਦਿ ਸਹਿਤ ਖੁਰਾਕ ਤੇ ਸਪਲਾਈ ਵਿਭਾਗ ਦੇ ਸਹਾਇਕ ਖੁਰਾਕ ਤੇ ਸਪਲਾਈਜ਼ ਅਫਸਰ, ਬਲਾਕ ਜੰਡਿਆਲਾ ਗੁਰੂ ਸਮੇਤ ਹਲਕਾ ਜੰਡਿਆਲਾ ਗੁਰੂ ਵਿਚ ਤਾਇਨਾਤ ਨਿਰੀਖਕ ਖੁਰਾਕ ਤੇ ਸਪਲਾਈਜ਼ ਸਟਾਫ ਵੰਡ ਕੇਦਰ ਜੰਡਿਆਲਾ+ਤਰਸਿੱਕਾ ਅਤੇ ਸਮਾਰਟ ਕਾਰਡ ਪ੍ਰਾਪਤ ਕਰਨ ਆਏ ਲਾਭਪਾਤਰੀਆਂ ਨਾਲ ਸਬੰਧਤ ਡੀਪੂ ਹੋਲਡਰ ਸ਼ਾਮਿਲ ਸਨ।