Site icon NewSuperBharat

ਸੋਸ਼ਲ ਮੀਡੀਆ ਉਤੇ ਗਲਤ ਪ੍ਰਚਾਰ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ- ਪੁਲਿਸ ਕਮਿਸ਼ਨਰ

ਅੰਮ੍ਰਿਤਸਰ / 11 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਵਿਚ ਕੋਰੋਨਾ ਸਬੰਧੀ ਗਲਤ ਪ੍ਰਚਾਰ ਕਰਨ ਵਾਲੇ ਲੋਕਾਂ, ਜਿਸ ਕਾਰਨ ਕੋਵਿਡ-19 ਵਿਰੁੱਧ ਵਿੱਢੀ ਜੰਗ ਨੂੰ ਢਾਹ ਲੱਗ ਸਕਦੀ ਹੈ, ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲੈਂਦੇ ਹੋਏ ਪੁਲਿਸ ਨੂੰ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ।

ਉਕਤ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਇਸ ਤੋਂ ਇਲਾਵਾ ਜਿਲਾ ਲੋਕ ਸੰਪਰਕ ਦਫਤਰ ਦੀ ਸਹਾਇਤਾ ਵੀ ਲਈ ਜਾ ਰਹੀ ਹੈ। ਉਨਾਂ ਦੱਸਿਆ ਕਿ ਸਾਡੇ ਕਰਮਚਾਰੀ ਜਿਲੇ ਵਿਚੋਂ ਚੱਲਦੀਆਂ ਵੈਬ ਸਾਈਟਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉਤੇ ਵੀ ਨਜ਼ਰ ਰੱਖ ਰਹੇ ਹਨ ਅਤੇ ਜੇਕਰ ਕਿਧਰੇ ਵੀ ਅਜਿਹੀ ਪੋਸਟ ਜਾਂ ਖਬਰ ਮਿਲੀ, ਜੋ ਕਿ ਕੋਵਿਡ-19 ਵਿਰੁੱਧ ਗਲਤ ਪ੍ਰਚਾਰ ਕਰਦੀ ਮਿਲੀ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਦੇ ਖਾਤਮੇ ਲਈ ਲਗਾਤਾਰ ਯਤਨ ਕਰ ਰਹੀ ਹੈ, ਪਰ ਕੁੱਝ ਲੋਕ ਗਲਤ ਪੋਸਟ ਪਾ ਕੇ ਲੋਕਾਂ ਨੂੰ ਟੈਸਟ ਨਾ ਕਰਵਾਉਣ ਜਾਂ ਬਿਮਾਰ ਹੋਣ ਦੀ ਹਾਲਤ ਵਿਚ ਵੀ ਹਸਪਤਾਲ ਨਾ ਜਾਣ ਦਾ ਪ੍ਰਚਾਰ ਕਰਦੇ ਹਨ, ਜਿਸ ਨਾਲ ਕੋਰੋਨਾ ਮਰੀਜ਼ ਦੀ ਜਾਨ ਨੂੰ ਤਾਂ ਖ਼ਤਰਾ ਹੋ ਹੀ ਸਕਦਾ ਹੈ, ਸਗੋਂ ਉਸਦੇ ਨਾਲ ਉਸਦੇ ਪਰਿਵਾਰ ਨੂੰ ਵੀ ਇਹ ਬਿਮਾਰੀ ਗ੍ਰਿਫਤ ਵਿਚ ਲੈ ਸਕਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਦੀਆਂ ਗੱਲਾਂ ਵਿਚ ਨਾ ਆਉਣ ਅਤੇ ਥੋੜਾ ਜਿਹਾ ਸ਼ੱਕ ਪੈਣ ਉਤੇ ਵੀ ਕੋਰੋਨਾ ਦਾ ਟੈਸਟ ਕਰਵਾ ਕੇ ਆਪਣੇ ਆਪ ਨੂੰ ਘਰ ਵਿਚ ਵੱਖਰਾ ਕਰ ਲੈਣ, ਤਾਂ ਜੋ ਬਿਮਾਰੀ ਅੱਗੇ ਤੋਂ ਅੱਗੇ ਨਾ ਫੈਲੇ।

Exit mobile version