ਅੰਮ੍ਰਿਤਸਰ / 11 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਤੰਬਰ 2020 ਨੂੰ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ 30 ਸਤੰਬਰ ਤੱਕ ਵੱਖ-ਵੱਖ ਵਿਭਾਗਾਂ ਵੱਲੋਂ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਸਬੰਧੀ ਸ: ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਵੱਲੋਂ ਜੂਮ ਐਪਲੀਕੇਸ਼ਨ ਰਾਹੀ ਵੱਖ-ਵੱਖ ਵਿਭਾਗਾ ਦੇ ਮੁਖੀਆ ਨਾਲ ਪੋਸ਼ਣ-ਅਭਿਆਨ ਅਧੀਨ ਮਨਾਏ ਜਾ ਰਹੇ ਪੋਸ਼ਣ ਮਾਹ ਸਬੰਧੀ ਮੀਟਿੰਗ ਕੀਤੀ।ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਜਿਵੇ ਕਿ ਸਿਹਤ ਵਿਭਾਗ, ਸਿੱਖਿਆ ਵਿਭਾਗ, ਜਲ-ਸਪਲਾਈ ਅਤੇ ਸੇਨੀਟੇਸ਼ਨ ਵਿਭਾਗ, ਬਾਗਬਾਨੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਪੇਂਡੁ ਵਿਕਾਸ ਵਿਭਾਗ, ਖੁਰਾਕ ਸਪਲਾਈ ਅਤੇ ਖਪਤਕਾਰ ਵਿਭਾਗ ਆਦਿ ਦੇ ਨੁਮਾਇਦੀਆ ਵਲੋ ਭਾਗ ਲਿਆ।
ਸ੍ਰ ਖਹਿਰਾ ਨੇ ਦੱਸਿਆ ਕਿ ਪੋਸ਼ਣ ਮਾਹ ਦੀਆਂ ਮੁੱਖ ਗਤੀਵਿਧੀਆਂ ਵਿਚ ਬਹੁਤ ਗੰਭੀਰ ਕੁਪੋਸ਼ਣ ਬੱਚਿਆਂ ਦੀ ਪਛਾਣ ਤੇ ਰੋਕਥਾਮ ਅਤੇ ਕਿਚਨ ਗਾਰਡਨ ਨੂੰ ਉਤਸ਼ਾਹਿਤ ਕਰਨ ਲਈ ਪੌਦੇ ਲਗਾਉਣ ਦੀ ਮੁਹਿੰਮ ਸ਼ਾਮਿਲ ਹੈ। ਉਨਾਂ ਕਿਹਾ ਕਿ ਸਬੰਧਤ ਵਿਭਾਗਾਂ ਵੱਲੋਂ ਇਸ ਤਹਿਤ ਕੀਤੀਆਂ ਗਈਆਂ ਗਤੀਵਿਧੀਆਂ ‘ਜਨ ਅੰਦੋਲਨ ਡੈਸ਼ਬੋਰਡ’ ਉੱਤੇ ਅਪਲੋਡ ਕੀਤੀਆਂ ਜਾਣੀਆਂ ਜ਼ਰੂਰੀ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਜੂਦਾ ਵਿਸ਼ਵਵਿਆਪੀ ਮਹਾਮਾਰੀ ਨੂੰ ਧਿਆਨ ਵਿਚ ਰਖਦੇ ਹੋਏ ਪੋਸ਼ਣ ਮਾਹ ਸਬੰਧੀ ਗਤੀਵਿਧੀਆ ਨੂੰ ਸੀਮਿਤ ਕੀਤਾ ਗਿਆ ਹੈ। ਜਿਸ ਵਿਚ ਵਿਸ਼ੇਸ ਤੋਰ ਤੇ ਦੋ ਟੀਚੇ ਮਿਥੇ ਗਏ ਹਨ ਜਿੰਨਾਂ ਵਿੱਚ ਅਤਿ ਕੁਪੋਸ਼ਿਤ ਬਚਿਆ ਦੀ ਪਹਿਚਾਣ ਅਤੇ ਨਿਗਰਾਨੀ ਕਰਨੀ, ਨਿਉਟਰੀ/ਪੋਸ਼ਣ ਬਗੀਚਿਆ ਨੂੰ ਪ੍ਰੋਤਸਾਹਿਤ ਕਰਨਾ ਸ਼ਾਮਲ ਹੈ। ਉਨਾਂ ਦੱਸਿਆ ਕਿ ਪੋਸ਼ਣ ਮਾਹ ਦੇ ਟੀਚਿਆ ਦੀ ਪ੍ਰਾਪਤੀ ਲਈ ਵੱਖ-ਵੱਖ ਵਿਭਾਗਾਂ ਵਲੋ ਆਪਣੇ-ਆਪਣੇ ਦਾਇਰੇ ਅੰਦਰ ਗਤੀਵਿਧੀਆ ਕੀਤਿਆ ਜਾਣੀਆ ਹਨ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਲੇ ਵਿਚ ਅਤਿ ਕੁਪੋਸ਼ਿਤ ਬੱਚਿਆ ਦੀ ਪਹਿਚਾਣ ਅਤੇ ਨਿਗਰਾਨੀ ਕੀਤੀ ਜਾਵੇ। ਸਿਖਿਆ ਵਿਭਾਗ ਨੂੰ ਪੋਸ਼ਣ ਸਬੰੰਧੀ ਕੁਇਜ, ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਉਣ, ਬਾਗਬਾਨੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਪੋਸ਼ਣ ਬਗੀਚਿਆ ਨੂੰ ਵਿਕਸਿਤ ਕਰਵਾਉਣ, ਫੂਡ ਸਪਲਾਈ ਵਿਭਾਗ ਨੂੰ ਕੁਆਲਟੀ ਮਿਡ-ਡੇ-ਮੀਲ ਅਤੇ ਸਪਲੀਮੈਂਟਰੀ ਨਿਯੁਟਰੀਸ਼ਨ ਮੁਹਇਆ ਕਰਵਾਉਣ, ਪੇਡੁ ਵਿਕਾਸ ਵਿਭਾਗ ਨੂੰ ਜਮੀਨੀ ਪੱਧਰ ਤੇ ਪੰਚਾਇਤ ਮੀਟਿੰਗ ਕਰਵਾਉਣ ਅਤੇ ਸਥਾਨਿਕ ਸਰਕਾਰਾ ਵਿਭਾਗ ਨੂੰ ਸਲਮ ਏਰੀਏ ਵਿਚ ਅਤਿ ਕੁਪੋਸ਼ਿਤ ਬਚਿਆ ਦੀ ਪਹਿਚਾਣ ਕਰਣ ਲਈ ਆਂਗਨਵਾੜੀ ਵਰਕਰਾਂ/ਆਸ਼ਾ ਵਰਕਰਾਂ ਨਾਲ ਸਹਿਯੋਗ ਕਰਨ ਲਈ ਹਦਾਇਤ ਕੀਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2018 ਵਿੱਚ ਪੋਸ਼ਣ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਮੰਤਵ 0-6 ਸਾਲ ਦੇ ਬੱਚੇ, ਗਰਭਵਤੀ ਅਤੇ ਦੁਧ ਪਿਲਾਉਣ ਵਾਲੀਆ ਮਾਂਵਾਂ ਅਤੇ 11 ਤੋ 15 ਸਾਲ ਤੱਕ ਦੀਆ ਕਿਸ਼ੋਰੀਆ ਵਿਚ ਕੁਪੋਸ਼ਨ, ਅਨੀਮਿਆ, ਬੋਣਾਪਨ, ਦੁਬਲਾਪਨ ਅਤੇ ਜਨਮ ਸਮੇ ਘੱਟ ਭਾਰ ਵਾਲੇ ਬੱਚਿਆ ਦੀ ਗਿਣਤੀ ਨੂੰ ਘਟਾਉਣ ਆਦਿ। ਭਾਰਤ ਸਰਕਾਰ ਵਲੋ ਸਾਲ 2020 ਦੋਰਾਨ ਮਹੀਨਾ ਸਤੰਬਰ ਨੂੰ ਪੋਸ਼ਣ ਮਾਹ ਵਜੋ ਮਨਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਵੱਖ-ਵੱਖ ਵਿਭਾਗਾ ਦੇ ਮੁਖੀਆ ਨੂੰ ਆਪਣੇ ਵਿਭਾਗ ਵਲੋ ਪੋਸ਼ਨ-ਅਭਿਆਨ ਲਈ ਇਕ ਨੋਡਲ ਅਫਸਰ ਨਿਯੁਕਤ ਕਰਨ ਅਤੇ ਕੀਤੀਆ ਜਾਣ ਵਾਲੀਆ ਗਤੀਵਿਧਿਆ ਨੂੰ ਜਨ-ਅੰਦੋਲਨ ਪੋਰਟਲ ਤੇ ਅੱਪਲੋਡ ਕਰਨ ਲਈ ਕਿਹਾ ਗਿਆ।