ਅੰਮ੍ਰਿਤਸਰ / 9 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕੱਲ ਰਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਘਲਾ ਦੀ ਯੋਗ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਤਹਿਤ ਕਰਵਾਏ ਜਾ ਰਹੇ ਆਨ ਲਾਈਨ ਮੁਕਾਬਲਿਆਂ ਦੀ ਕੜੀ ਦੇ ਚੌਥੇ ਮੁਕਾਬਲੇ ਦਾ ਨਤੀਜਾ ਐਲਾਨ ਹੋ ਗਿਆ ਹੈ । ਇਸ ਮੁਕਾਬਲੇ ਵਿਚ ਪੂਰੇ ਰਾਜ ਦੇ 28537 ਪ੍ਰਤੀਯੋਗੀਆਂ ਨੇ ਹਿੱਸਾ ਲਿਆ ।
ਜਿਲ੍ਹਾ ਅੰਮ੍ਰਿਤਸਰ ਦੀ ਭਾਗੀਦਾਰੀ ਇਸ ਵਿਚ 1567 ਰਹੀ ਸੀ। ਜਿਲ੍ਹਾ ਪੱਧਰੀ ਨਤੀਜੇ ਅਨੁਸਾਰ ਮਿਡਲ ਵਿੰਗ ਵਿਚ ਰਾਜਨ ਪ੍ਰੀਤ ਕੌਰ(ਕਟੜਾ ਕਰਮ ਸਿੰਘ ਸਕੂਲ) ਨੇ ਪਹਿਲਾ, ਨਵਜੋਤ ਕੌਰ(ਸ ਸ ਸ ਸ ਸੈਂਸਰਾ) ਨੇ ਦੂਜਾ, ਸੁਪ੍ਰੀਤ ਕੌਰ (ਸ ਮਿ ਸ ਮੁੱਛਲ) ਨੇ ਤੀਜਾ ਪਵਨਦੀਪ ਕੌਰ(ਜੋਨਸ ਮੁਹਾਰ ਸਕੂਲ) ਨੇ ਚੌਥਾ ਅਤੇ ਸ਼ਰਨਜੀਤ ਕੌਰ(ਛੇਹਰਟਾ ਸਕੂਲ) ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਦੂਜੇ ਪਾਸੇ ਸੈਕੰਡਰੀ ਵਿੰਗ ਵਿਚ ਲਕਸ਼ਮੀ ਸ਼ਰਮਾ(ਕਟੜਾ ਕਰਮ ਸਿੰਘ ਸਕੂਲ) ਨੇ ਪਹਿਲਾ, ਮਨਮੀਤ ਕੌਰ(ਐਮ ਐਸ ਗੇਟ ਸ਼ਿਵਾਲਾ ਸਕੂਲ) ਨੇ ਦੂਜਾ, ਸਮਰੀਨ ਕੌਰ(ਬੱਲ ਕਲਾਂ ਸਕੂਲ) ਨੇ ਤੀਜਾ, ਬਿਬੇਕਨੂਰ (ਮਾਲ ਰੋਡ ਸਕੂਲ) ਨੇ ਚੌਥਾ ਅਤੇ ਸੁਨੇਹਾ(ਰਾਜਾਸਾਂਸੀ ਕੰਨਿਆ ਸਕੂਲ) ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ।
ਮਿਡਲ ਵਿੰਗ ਵਿਚ ਸਿਮਰਤ ਕੌਰ(ਕਟੜਾ ਕਰਮ ਸਿੰਘ ਸਕੂਲ) ਗੁਰਦਰਸ਼ਨ ਕੌਰ(ਸੈਂਸਰਾ ਸਕੂਲ) ਰੁਪਿੰਦਰਬੀਰ ਕੌਰ(ਮੁੱਛਲ ਸਕੂਲ) ਰੀਨਾ ਰਾਣੀ(ਜੌਨਸ ਮੁਹਾਰ ਸਕੂਲ) ਅਤੇ ਕਰਮਜੀਤ ਕੌਰ(ਛੇਹਰਟਾ ਸਕੂਲ) ਨੇ ਗਾਈਡ ਅਧਿਆਪਕਾਂ ਦੇ ਤੌਰ ਤੇ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਸੈਕੰਡਰੀ ਵਿੰਗ ਵਿਚ ਲੁਵਲੀ ਕੁਮਾਰੀ(ਕਟੜਾ ਕਰਮ ਸਿੰਘ ਸਕੂਲ) ਮਨਦੀਪ ਕੌਰ(ਸ਼ਿਵਾਲਾ ਸਕੂਲ) ਰਾਜ ਕੁਮਾਰ(ਬੱਲ ਕਲਾਂ ਸਕੂਲ) ਮਨਦੀਪ ਕੌਰ ਬੱਲ(ਮਾਲ ਰੋਡ ਸਕੂਲ) ਅਤੇ ਰਿਮੀ ਸਿੱਧੂ(ਰਾਜਾਸਾਂਸੀ ਕੰਨਿਆ ਸਕੂਲ) ਅਧਿਆਪਕਾਂ ਨੇ ਇਹਨਾਂ ਵਿਦਿਆਰਥੀਆਂ ਦਾ ਸ਼ਾਨਦਾਰ ਮਾਰਗਦਰਸ਼ਨ ਕਰਕੇ ਆਪਣੇ ਆਪਣੇ ਸਕੂਲਾਂ ਦਾ ਨਾਂ ਰੌਸ਼ਨ ਕੀਤਾ ਹੈ। ਜਿਲ੍ਹਾ ਸਿੱਖਿਆ ਅਫਸਰ(ਸੈ ਸਿ) ਸ੍ਰ ਸਤਿੰਦਰਬੀਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਜੇਤੂ ਪ੍ਰਤੀਯੋਗੀਆਂ ਦੇ ਮੁੱਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ । ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰੋਗਰਾਮ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਅਤੇ ਸਮੂਚੀ ਟੀਮ ਬੜੀ ਮਿਹਨਤ ਨਾਲ ਇਹਨਾਂ ਪ੍ਰਤੀਯੋਗੀਤਾਵਾਂ ਨੂੰ ਨੇਪਰੇ ਚੜ੍ਹਾ ਰਹੀ ਹੈ ।