ਹਰਸ਼ਾ ਛੀਨਾ ਵਿਖੇ ਲਗਾਇਆ ਗਿਆ ਤੀਸਰਾ ਬਲਾਕ ਪੱਧਰੀ ਰੋਜਗਾਰ ਮੇਲਾ
ਅੰਮ੍ਰਿਤਸਰ / 4 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਡਿਪਟੀ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਅੱਜ ਤੀਸਰਾ ਬਲਾਕ ਪੱਧਰੀ ਰੋਜਗਾਰ ਮੇਲਾ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਹਰਸ਼ਾ ਛੀਨਾ ਵਿਖੇ ਲਗਾਇਆ ਗਿਆ।
ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਰਣਬੀਰ ਸਿੰਘ ਮੂਧਲ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ, ਜਿਸ ਵਿੱਚ 6 ਕੰਪਨੀਆਂ ਵੱਲੋ ਭਾਗ ਲਿਆ ਗਿਆ। ਉਨਾਂ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ ਲਗਭਗ 393 ਪ੍ਰਾਰਥੀਆਂ ਨੇ ਭਾਗ ਲਿਆ ਅਤੇ 282 ਪ੍ਰਾਰਥੀਆਂ ਨੇ ਇੰਟਰਵਿਊ ਕਲੀਅਰ ਕਰਕੇ ਰੋਜਗਾਰ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਰਈਆ ਵਿਖੇ 213 ਅਤੇ 3 ਸਤੰਬਰ ਨੂੰ ਤਰਸਿੱਕਾ ਬਲਾਕ ਵਿਖੇ 206 ਨੌਜਵਾਨਾਂ ਨੂੰ ਰੋਜਗਾਰ ਦਿੱਤੇ ਗਏ। ਇਹ ਸਾਰੇ ਰੋਜਗਾਰ ਮੇਲੇ ਪੰਜਾਬ ਸਰਕਾਰ ਦੀਆਂ ਕੋਵਿਡ 19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲਗਾਏ ਜਾ ਰਹੇ ਹਨ। ਇਸ ਲੜੀ ਅਧੀਨ ਅਗਲਾ ਬਲਾਕ ਪੱਧਰੀ ਰੋਜਗਾਰ ਮੇਲਾ 7 ਸਤੰਬਰ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਅਜਨਾਲਾ ਵਿਖੇ ਲਗਾਇਆ ਜਾਵੇਗਾ। ਜ਼ਿਲਾ ਰੋਜਗਾਰ ਅਤੇ ਕਾਰੋਬਾਰ ਦੇ ਰੋਜਗਾਰ ਅਫਸਰ ਸ਼੍ਰੀ ਵਿਕਰਮਜੀਤ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਅਜਨਾਲਾ ਰੋਜਗਾਰ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਆਖਿਆ, ਤਾਂ ਜੋ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਮੁਹੱਈਆਂ ਜਾ ਸਕਣ।