ਵਿੱਦਿਅਕ ਭਾਸ਼ਣ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਦਾ ਹੋਇਆ ਐਲਾਨ
ਅੰਮ੍ਰਿਤਸਰ / 3 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕੱਲ ਰਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਆਨ ਲਾਈਨ ਮੁਕਾਬਲਿਆਂ ਦੀ ਕੜੀ ਦੇ ਚੌਥੇ ਮੁਕਾਬਲੇ ਦਾ ਨਤੀਜਾ ਐਲਾਨ ਹੋ ਗਿਆ ਹੈ। ਇਸ ਮੁਕਾਬਲੇ ਵਿਚ ਪੂਰੇ ਰਾਜ ਦੇ 28537 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਸਤਿੰਦਰਬੀਰ ਸਿੰਘ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਜਿਲਾ ਅੰਮ੍ਰਿਤਸਰ ਦੀ ਭਾਗੀਦਾਰੀ ਇਸ ਵਿਚ 1567 ਰਹੀ ਹੈ ਅਤੇ ਹਰ ਬਲਾਕ ਵਿਚੋਂ ਪਹਿਲੇ ਅਤੇ ਦੂਜੇ ਨੰਬਰ ਵਾਲੇ ਜੇਤੂ ਦਾ ਐਲਾਨ ਕਰ ਦਿਤਾ ਗਿਆ ਹੈ। ਮਿਡਲ ਵਿੰਗ ਵਿਚ ਸੂਰਜ(ਮੁਰਾਦਪੁਰਾ) ਨਵਜੋਤ ਕੌਰ(ਸੈਂਸਰਾ) ਰਾਜਨਪ੍ਰੀਤ ਕੌਰ(ਕਟੜਾ ਕਰਮ ਸਿੰਘ) ਪਵਨਦੀਪ ਕੌਰ(ਜੌਨਸ ਮੁਹਾਰ) ਨਵਪ੍ਰੀਤ ਕੌਰ(ਮਾਨਾਂ ਵਾਲਾ) ਜਸ਼ਨਪ੍ਰੀਤ ਸਿੰਘ(ਸੰਗਤਪੁਰਾ) ਮਹਿਕਦੀਪ(ਮਾਂਗਾ ਸਰਾਏ) ਲਵਪ੍ਰੀਤ(ਬੱਲ ਸਰਾਏਂ) ਅਤੇ ਸੁਪ੍ਰੀਤ ਕੌਰ(ਮੁੱਛਲ) ਨੇ ਪਹਿਲੀਆਂ ਪੁਜੀਸ਼ਨਾਂ ਹਾਂਸਲ ਕੀਤੀਆਂ ਹਨ। ਦੂਜੇ ਪਾਸੇ ਸੈਕੰਡਰੀ ਵਿੰਗ ਵਿਚੋਂ ਮਨਮੀਤ ਕੌਰ(ਸ਼ਿਵਾਲਾ ਸਕੂਲ) ਸਿਮਰਨਪ੍ਰੀਤ ਕੌਰ(ਅਜਨਾਲਾ-ਕੰ ਸਕੂਲ), ਸੁਮਨਦੀਪ (ਜਗਦੇਵ ਖੁਰਦ), ਸਨੇਹਾ(ਰਾਜਾਸਾਂਸੀ ਕੰਨਿਆ), ਲਕਸ਼ਮੀ( ਕਟਰਾ ਕਰਮ ਸਿੰਘ), ਜਸ਼ਨਦੀਪ ਸਿੰਘ (ਭੀਲੋਵਾਲ ਪੱਕਾ), ਮਨਜੋਤ ਸਿੰਘ(ਮੇਹਰਬਾਨ ਪੁਰਾ) ਰਾਜਬੀਰ(ਸੋਹਿਆਂ ਕਲਾਂ), ਰਾਜਵਿੰਦਰ ਕੌਰ(ਕੱਥੂਨੰਗਲ) ਅਤੇ ਸਮਰੀਨ ਕੌਰ(ਬੱਲ ਕਲਾਂ) ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਜਿਲਾ ਸਿੱਖਿਆ ਅਫਸਰ(ਸੈ ਸਿ) ਸ੍ਰ ਸਤਿੰਦਰਬੀਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਜੇਤੂ ਪ੍ਰਤੀਯੋਗੀਆਂ ਦੇ ਮੁੱਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਜ਼ਿਲਾ ਪ੍ਰੋਗਰਾਮ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਅਤੇ ਸਮੂਚੀ ਟੀਮ ਬੜੀ ਮਿਹਨਤ ਨਾਲ ਇਹਨਾਂ ਪ੍ਰਤੀਯੋਗੀਤਾਵਾਂ ਨੂੰ ਨੇਪਰੇ ਚੜਾ ਰਹੀ ਹੈ।