December 27, 2024

213 ਪ੍ਰਾਰਥੀਆਂ ਦੀ ਵੱਖ-ਵੱਖ ਅਸਾਮੀਆਂ ਲਈ ਚੋਣ- ਵਧੀਕ ਡਿਪਟੀ ਕਮਿਸ਼ਨਰ

0

*ਰਈਆ ਬਲਾਕ ਵਿਖੇ ਰੋਂਜਗਾਰ ਮੇਲੇ ਦਾ ਆਯੋਜਨ

ਅੰਮ੍ਰਿਤਸਰ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਦੇ ਘਰ-ਘਰ ਰੋਂਜਗਾਰ ਮਿਸ਼ਨ ਅਧੀਨ ਸਤੰਬਰ ਮਹੀਨੇ ਵਿੱਚ ਲੱਗਣ ਵਾਲੇ ਮੈਗਾ ਰੋਜਗਾਰ ਮੇਲਿਆਂ ਦੀ ਸ਼ੁਰੂਆਤ ਕਰਦੇ ਹੋਏ ਅੱਜ 2 ਸਤੰਬਰ  ਨੂੰ ਪਹਿਲਾ ਬਲਾਕ ਪੱਧਰੀ ਰੋਂਜਗਾਰ ਮੇਲਾ ਬਲਾਕ ਵਿਕਾਸ ਤੇ ਪੰਚਾਇਤ ਦਫਤਰ, ਰਈਆ ਵਿਖੇ ਲਗਾਇਆ ਗਿਆ।ਇਸ ਮੇਲੇ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ੍ਰ੍ਰੀ ਰਣਬੀਰ ਸਿੰਘ ਮੁੱਧਲ ਵੱਲੋਂ ਕੀਤਾ ਗਿਆ।

ਸ੍ਰੀ ਮੁੱਧਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰੋਜਂਗਾਰ ਮੇਲੇ ਵਿੱਚ ਛੇ ਕੰਪਨੀਆਂ ਵੱਲੋਂ ਸਿਰਕਤ ਕੀਤੀ ਗਈ ਅਤੇ 213 ਪ੍ਰਾਰਥੀਆਂ ਦੀ ਵੱਖ-ਵੱਖ ਅਸਾਮੀਆਂ ਲਈ ਮੌਕੇ ਤੇ ਇੰਟਰਵਿਊ ਕਰਕੇ ਚੋਣ ਕੀਤੀ ਗਈ। ਉਨਾਂ ਕਿਹਾ ਕਿ ਇਸ ਰੋਂਜਗਾਰ ਮੇਲੇ ਮੌਕੇ ਪ੍ਰਾਰਥੀਆਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ ਅਤੇ ਲਗਭਗ 450 ਨੌਂਜਵਾਨਾਂ ਵੱਲੋਂ ਰੋਂਜਗਾਰ ਮੇਲੇ ਵਿੱਚ ਭਾਗ ਲਿਆ। ਉਨਾਂ ਨੇ ਇਸ ਮੇਲੇ ਵਿੱਚ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਵੱਧ ਤੋਂ ਵੱਧ ਨੌਂਜਵਾਨਾਂ ਦੀ ਚੋਣ ਕਰਨ ਲਈ ਉਤਸਾਹਿਤ ਕੀਤਾ। ਸ੍ਰੀ ਮੁੱਧਲ ਨੇ ਪ੍ਰਾਰਥੀਆਂ ਨੂੰ ਕਿਹਾ ਕਿ ਉਹ ਪੂਰੇ ਵਿਸ਼ਵਾਸ਼ ਨਾਲ ਇੰਟਰਵਿਊ ਦੇਣ ਅਤੇ ਰੋਜਂਗਾਰ ਦੇ ਸੁਨਿਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।

 ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਲੜੀ ਦੌਰਾਨ ਅਗਲਾ ਬਲਾਕ ਪੱਧਰੀ ਰੋਂਜਗਾਰ ਮੇਲਾ 3 ਸਤੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਤਰਸਿੱਕਾ ਵਿਖੇ ਲਗਾਇਆ ਜਾਵੇਗਾ।ਇਸ ਤਰਾਂ ਇਹ ਰੋਂਜਗਾਰ ਮੇਲੇ ਅੰਮ੍ਰਿਤਸਰ ਜਿਲੇ ਦੇ 09 ਬਲਾਕਾਂ ਵਿੱਚ 14 ਸਤੰਬਰ, 2020 ਤੱਕ ਲਗਾਏ ਜਾਣਗੇ। ਰੋਂਜਗਾਰ ਅਫਸਰ ਸ੍ਰੀ ਵਿਕਰਮਜੀਤ ਨੇ ਦੱਸਿਆ ਕਿ ਸਾਰੇ ਬਲਾਕ ਪੱਧਰੀ ਰੋਜਂਗਾਰ ਮੇਲੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲਗਾਏ ਜਾ ਰਹੇ ਹਨ।

Leave a Reply

Your email address will not be published. Required fields are marked *