ਦਾਨਾ ਮੰਡੀ ਭਗ਼ਤਾਂਵਾਲਾ ਅੰਮ੍ਰਿਤਸਰ ਵਿੱਚ ਸਾਉਣੀ ਦੀ ਆਮਦ ਤੇ ਉੱਪ ਚੇਅਰਮੈਨ ਰਮਿੰਦਰ ਰੰਮੀ ਨੇ ਕੀਤਾ ਉਦਘਾਟਨ **ਮੰਡੀ ਦੀ ਸਾਫ਼ ਸਫਾਈ, ਪਾਣੀ, ਰੌਸਨੀ, ਅਤੇ ਬਾਥਰੂਮ ਸਹੂਲਤਾ ਦਾ ਲਿਆ ਜਾਇਜਾ
ਅੰਮ੍ਰਿਤਸਰ / 25 ਅਗਸਤ / ਨਿਊ ਸੁਪਰ ਭਾਰਤ ਨਿਊਜ
ਦਾਨਾ ਮੰਡੀ ਭਗ਼ਤਾਂਵਾਲਾ ਅੰਮ੍ਰਿਤਸਰ ਵਿੱਚ 1509 ਕਿਸਮ ਦੀ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ ਜਿਸ ਦੀ ਖ੍ਰੀਦ ਮੌਕੇ ਉਦਘਾਟਨ ਰਮਿੰਦਰ ਰੰਮੀ ਉੱਪ ਚੇਅਰਮੈਨ ਮਰਾਕੀਟ ਕਮੇਟੀ ਅੰਮ੍ਰਿਤਸਰ ਨੇ ਕੀਤਾ।
ਇਸ ਮੌਕੇ ਰਮਿੰਦਰ ਸਿੰਘ ਰੰਮੀ ਨਾਲ ਅਮਨਦੀਪ ਸਿੰਘ ਛੀਨਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਕੱਤਰ ਮਾਰਕੀਟ ਕੇਮਟੀ ਅੰਮ੍ਰਿਤਸਰ ਅਮਨਦੀਪ ਕੌੜਾ ਨੇ ਆੜ੍ਹਤੀ ਸਤਨਾਮ ਸਿੰਘ ਦੀ ਦੁਕਾਨ ਤੇ ਕਿਸਾਨ ਗੁਰਪ੍ਰੀਤ ਸਿੰਘ ਵੱਲੋਂ ਲਿਆਂਦੀ 1509 ਕਿਸਮਾਂ ਦੀ ਬਾਸਮਤੀ ਦੀ ਖ੍ਰੀਦ ਤੇ 2425 ਰੁਪੈ ਕਵਿੰਟਲ ਰੇਟ ਲੱਗਣ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਉਹ ਆਸਵੰਦ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਦੇ ਘਰਾਂ ਵਿੱਚ ਖੁਸ਼ਹਾਲੀ ਆਵੇਗੀ ਤੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।
ਇਸ ਤੋਂ ਬਾਅਦ ਉਪ ਚੇਅਰਮੈਨ ਵਲੋਂ ਮੰਡੀ ਵਿੱਚ ਸਾਫ਼ ਸਫ਼ਾਈ, ਪੀਣ ਵਾਲੇ ਪਾਣੀ, ਬਾਥਰੂਮਾਂ ਆਦਿ ਦਾ ਜਾਇਜਾ ਮਾਰਕੀਟ ਕਮੇਟੀ ਦੇ ਅਫਸਰਾਂ ਅਤੇ ਟੈਂਡਰਕਾਰਾਂ ਨੂੰ ਨਾਲ ਲੈ ਕੇ ਕੀਤਾ ਅਤੇ ਗੰਦਗੀ ਦੇ ਢੇਰਾਂ ਅਤੇ ਬਾਥਰੂਮਾਂ ਦੀ ਹਾਲਤ ਚੰਗੀ ਨਾ ਹੋਣ ਤੇ ਸਬੰਧਿਤ ਟੈਂਡਰਕਾਰਾਂ ਨੂੰ ਤੁਰੰਤ ਖਾਮੀਆਂ ਦੂਰ ਕਰਨ ਲਈ ਕਿਹਾ। ਉਨਾਂ ਕਿਹਾ ਕਿ ਸਾਰਾ ਮਾਮਲਾ ਜਨ ਸਿਹਤ ਅਤੇ ਸਿਵਲ ਵਿੰਗ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਮੰਡੀਕਰਨ ਦੌਰਾਨ ਕਿਸਾਨਾਂ, ਆੜ੍ਹਤੀਆਂ, ਖ੍ਰੀਦਕਾਰਾਂ ਅਤੇ ਮੰਡੀ ਮਜ਼ਦੂਰਾਂ ਨੂੰ ਸਹੂਲਤਾਂ ਦੇਣ ਵਿੱਚ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਜਗਜੀਤ ਸਿੰਘ, ਗੁਰਭਿੰਦਰ ਸਿੰਘ ਸੁਖਚੈਨ ਸਿੰਘ, ਧਰਮਪਾਲ ਲਾਡੀ ਸਾਰੇ ਡਾਇਰੈਕਟਰ ਮਾਰਕੀਟ ਕਮੇਟੀ ਅੰਮ੍ਰਿਤਸਰ, ਰਜੇਸ਼ ਤੁਲੀ ਪ੍ਰਧਾਨ ਲੇਬਰ ਯੂਨੀਅਨ, ਰਿੰਕੂ ਢਿਲੋਂ ਚੇਅਰਮੈਨ ਸੋੋਸ਼ਲ ਮੀਡੀਆ ਸੈਲ ਪੰਜਾਬ, ਰਘਬੀਰ ਸਿੰਘ ਵਾਹਲਾ ਤੋਂ ਇਲਾਵਾ ਕਿਸਾਨ ਅਤੇ ਆੜ੍ਹਤੀ ਹਾਜ਼ਰ ਸਨ।