ਸਵੀਪ ਗਤੀਵਿਧੀਆਂ ਤਹਿਤ ਵੋਟਾਂ ਬਣਾਉਣ ਲਈ ਮਾਈਗਰੇਟ ਲੇਬਰ ਨੂੰ ਕੀਤਾ ਜਾਗਰੂਕ

ਤਹਿਸੀਲਦਾਰ ਚੋਣਾ ਸ੍ਰੀ ਰਜਿੰਦਰ ਸਿੰਘ ਦਬੁਰਜੀ ਵਿਖੇ ਮਾਈਗਰੇਟ ਲੇਬਰ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਦੇ ਹੋਏ। ਨਾਲ ਹਨ ਚੋਣ ਕਾਨੂੰਗੋ ਸੋਰਭ ਖੋਸਲਾ
ਅੰਮ੍ਰਿਤਸਰ / 21 ਅਗਸਤ / ਨਿਊ ਸੁਪਰ ਭਾਰਤ ਨਿਊਜ
ਦੇਸ਼ ਅਤੇ ਦੁਨੀਆ ਵਿੱਚ ਕੋਵਿਡ-19 ਦੀ ਮਹਾਂਮਾਰੀ ਚੱਲਦਿਆ, ਇਹਤਿਆਤ ਵਰਤਦੇ ਹੋਏ ਜਿਲੇ ਵਿੱਚ ਚਲਾਈਆ ਜਾ ਰਹੀਆ ਹੋਰ ਗਤੀਵਿਧੀਆ ਦੇ ਨਾਲ-ਨਾਲ ਨੌਜਵਾਨਾਂ, ਟਰਾਂਸਜੰਡਰ, ਐਨ.ਆਰ.ਆਈਜ, ਮਾਈਗਰੇਟ ਲੈਬਰ ਨੂੰ ਲੋਕਤੰਤਰ ਵਿੱਚ ਵੋਟ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਲਈ ਜਿਲੇ ਵਿੱਚ ਸਵੀਪ ਗਤੀਵਿਧੀਆ ਚਲਾਈਆ ਜਾ ਰਹੀਆ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਤਹਿਸੀਲਦਾਰ ਚੋਣਾ ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ ਵੱਲੋਂ ਜਾਰੀ ਆਦੇਸ਼ ਅਤੇ ਮਾਨਯੋਗ ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਿਲੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਸਵੀਪ ਗਤੀਵਿਧੀਆ ਤਹਿਤ ਦਬੁਰਜੀ ਵਿਖੇ ਮਾਈਗਰੇਟ ਲੇਬਰ ਨੂੰ ਵੋਟਾਂ ਬਣਾਉਨ ਲਈ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਜਿਸ ਵਿਅਕਤੀ ਦੀ ਉਮਰ ਮਿਤੀ 01.01.2020 ਨੂੰ 18 ਸਾਲ ਜਾਂ ਉਸਤੋਂ ਵੱਧ ਹੈ ਅਤੇ ਹਾਲ ਤੱਕ ਬਤੌਰ ਵੋਟਰ ਰਜਿਸਟਰਡ ਨਹੀਂ ਹੈ, ਲਗਾਤਾਰ ਸੁਧਾਈ ਦੌਰਾਨ www.nvsp.in ਤੇ ਲਾਗਿਨ ਕਰਕੇ ਆਪਣੀ ਵੋਟਰ ਬਨਾਉਣ ਲਈ ਫਾਰਮ 6 ਪੁਰ ਕਰਕੇ ਅਪਲਾਈ ਕਰ ਸਕਦਾ ਹੈ। ਇਸ ਦੌਰਾਨ ਉਹਨਾ ਵੱਲੋਂ ਮਾਇਗਰੇਟ ਲੇਬਰ ਨੂੰ ਇਸ ਪ੍ਰੋਗਰਾਮ ਤੋਂ ਜਾਣੂ ਕਰਵਾਉਨ ਲਈ ਮਾਈਗਰੇਟ ਲੇਬਰ ਤੱਕ ਪਹੁੰਚ ਕਰਕੇ ਉਹਨਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਤੋਂ ਜਾਣੂ ਵੀ ਕਰਵਾਇਆ ਗਿਆ।
ਸ਼੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 01.01.2021 ਦੀ ਯੋਗਤਾ ਮਿਤੀ ਦੇ ਆਧਾਰ ਤੇ ਵੋਟਰ ਸੂਚੀਆ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਤਹਿਤ ਦਾਅਵੇ ਅਤੇ ਇਤਰਾਜ ਮਿਤੀ 16.11.2020 ਤੋਂ ਮਿਤੀ 15.12.2020 ਤੱਕ ਪ੍ਰਾਪਤ ਕੀਤੇ ਜਾਣਗੇ। ਆਮ ਜਨਤਾ ਨੂੰ ਬੇਨਤੀ ਕੀਤੀ ਗਈ ਕਿ ਸਰਸਰੀ ਸੁਧਾਈ ਦੇ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇ। ਇਸ ਦੌਰਾਨ ਸ੍ਰੀ ਸੌਰਭ ਖੋਸਲਾ, ਚੋਣ ਕਾਨੂੰਗੋ ਵੀ ਹਾਜਰ ਸਨ।