ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ **ਵਿੱਦਿਅਕ ਮੁਕਾਬਲਿਆਂ ਦੀ ਲੜੀ ਤਹਿਤ ਕਵਿਤਾ ਉਚਾਰਨ ਮੁਕਾਬਲੇ ਦੇ ਐਲਾਨੇ ਨਤੀਜੇ

ਅੰਮ੍ਰਿਤਸਰ / 20 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੇ ਕਵਿਤਾ ਉਚਾਰਨ ਮੁਕਾਬਲਿਆਂ ਦੇ ਬਲਾਕ ਪੱਧਰ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫ਼ਸਰ (ਸ) ਸ਼੍ਰੀ ਸਤਿੰਦਰਬੀਰ ਸਿੰਘ ਅਤੇ ਜ਼ਿਲਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼੍ਰੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਕਰਵਾਏ ਜਾ ਰਹੇ ਇੰਨਾਂ ਵਿੱਦਿਅਕ ਮੁਕਾਬਲਿਆਂ ਤਹਿਤ ਜ਼ਿਲੇ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਉਚਾਰਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਦੱਸਿਆ ਕਿ ਇਸੇ ਤਹਿਤ ਪਿਛਲੇ ਦਿਨੀਂ ਕਰਵਾਏ ਗਏ ਕਵਿਤਾ ਉਚਾਰਨ ਦੇ ਬਲਾਕ ਪੱਧਰ ਦੇ ਨਤੇਜੇ ਆ ਚੁੱਕੇ ਹਨ।

ਉਨਾਂ ਦੱਸਿਆ ਕਿ ਇਸ ਕਵਿਤਾ ਉਚਾਰਨ ਮੁਕਾਬਲੇ ਵਿਚ ਜਿਲੇ ਦੇ 696 ਮਿਡਲ ਅਤੇ 516 ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਕੁਲ ਮਿਲਾ ਕੇ ਸਾਰੇ ਵਰਗਾਂ ਵਿਚ ਪੂਰੇ ਸੂਬੇ ਦੇ ਵਿਦਿਆਰਥੀਆਂ ਦੀ ਕੁਲ ਸ਼ਿਰਕਤ 40779 ਅਤੇ ਅੰਮ੍ਰਿਤਸਰ ਦੇ 2801 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਭਾਗੀਦਾਰੀ ਨਿਭਾਈ ਹੈ। ਬਲਾਕ ਪੱਧਰੀ ਇਸ ਮੁਕਾਬਲੇ ਵਿਚ 15 ਬਲਾਕਾਂ ਦੇ ਮਿਡਲ ਅਤੇ ਸੈਕੰਡਰੀ ਵਿੰਗ ਵਿਚ ਕੁਲ 30-30 ਜੇਤੂਆਂ (ਪਹਿਲੀ ਅਤੇ ਦੂਜੀ ਪੁਜੀਸ਼ਨ) ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ । ਮਿਡਲ ਵਰਗ ਵਿਚ ਗਗਨਦੀਪ ਕੌਰ (ਸ ਹ ਸ ਭਲਾ ਪਿੰਡ) ਜੁਗਰਾਜ ਸਿੰਘ (ਜਗਦੇਵ ਖੁਰਦ) ਸੁਨੀਤਾ (ਸ਼ਰੀਫਪੁਰਾ) ਸਿਮਰਨ ਕੌਰ(ਮਾਲ ਰੋਡ) ਯੁਵਰਾਜ (ਮੱਲਾਂ ਵਾਲੀ) ਵੀਰਪਾਲ (ਪੁਤਲੀਘਰ) ਜਸ਼ਨ ਕੌਰ (ਭੀਲੋ ਵਾਲ ਪੱਕਾ) ਮੁਸਕਣਦੀਪ (ਜੋੰਸ ਮੁਹਾਰ) ਖੁਦਾ ਬਖਸ਼ (ਨੰਗਲ ਗੁਰੂ) ਤਰਨਪ੍ਰੀਤ ਕੌਰ (ਮਜੀਠਾ) ਪਲੱਕ ਪ੍ਰੀਤ ਕੌਰ (ਕੱਥੂਨੰਗਲ) ਕੁਲਜੀਤ ਕੌਰ (ਖੱਬੇ ਰਾਜਪੂਤਾਂ) ਮੁਸਕਾਨ ਕੌਰ(ਕਾਲਕੇ) ਕੋਮਲ(ਮੱਤੇਵਾਲ) ਰਮਨਦੀਪ ਕੌਰ(ਗੁਮਾਨਪੁਰਾ) ਅਤੇ ਸੀਨੀਅਰ ਵਿੰਗ ਵਿਚ ਜਸਪ੍ਰੀਤ ਕੌਰ (ਖਾਪੜ ਖੇੜੀ) ਕਰਮਪ੍ਰੀਤ ਕੌਰ (ਮੱਤੇਵਾਲ) ਸਾਹਜਪ੍ਰੀਤ ਕੌਰ (ਕਾਲਕੇ) ਨਵਜੋਤ ਸਿੰਘ (ਬੱਲ ਸਰਾਏ) ਹਰਸ਼ਪ੍ਰੀਤ ਕੌਰ (ਸੁਧਾਰ)ਕਰਨਬੀਰ ਸਿੰਘ (ਨੰਗਲ ਸੋਹਲ) ਬਬਲਪਰੀਤ ਕੌਰ (ਮਾਹਣਾ ਸਿੰਘ ਰੋਡ) ਹਰਸ਼ਰਨ ਕੌਰ (ਬੱਲ ਕਲਾਂ) ਸੁਨੇਹਾ (ਰਾਜਾਸਾਂਸੀ) ਸੁਖਜੀਤ ਕੌਰ (ਪੁਤਲੀਘਰ) ਸਾਜਨ ਦੀਪ ਸਿੰਘ (ਅਟਾਰੀ) ਮਹਿਕਦੀਪ ਕੌਰ (ਜੌਨਸ ਮੁਹਾਰ) ਕੋਮਲਪ੍ਰੀਤ (ਮੱਲੋ ਵਾਲ) ਜਾਨ ਪਾਲ (ਮਜੀਠਾ) ਅਤੇ ਵਿਸ਼ਾਲ (ਚਵਿੰਡਾ ਦੇਵੀ ) ਸਕੂਲਾਂ ਦੇ ਸਾਰੇ ਵਿਦਿਆਰਥੀ ਆਪਣੇ ਆਪਣੇ ਬਲਾਕ ਵਿਚੋਂ ਪਹਿਲੇ ਨੰਬਰ ਤੇ ਆਏ ਹਨ।

ਜਿਲਾ ਸਿਖਿਆ ਅਫਸਰ ਨੇ ਦੱਸਿਆ ਕਿ ਉਪ ਜਿਲਾ ਸਿੱਖਿਆ ਅਫਸਰਾਂ ਸ੍ਰ ਹਰਭਗਵੰਤ ਸਿੰਘ ਅਤੇ ਸ੍ਰੀ ਰਾਜੇਸ਼ ਸ਼ਰਮਾ ਸਮੇਤ ਪੂਰੀ ਟੀਮ ਵਲੋਂ ਤਨਦੇਹੀ ਨਾਲ ਕੀਤੀ ਜਾ ਰਹੀ ਹੌਂਸਲਾ ਅਫ਼ਜ਼ਾਈ ਦਾ ਸਦਕਾ ਜਿਲਾ ਅੰਮ੍ਰਿਤਸਰ ਹਰ ਵਿੱਦਿਅਕ ਮੁਕਾਬਲੇ ਵਿਚ ਚੰਗੀ ਭਾਗੀਦਾਰੀ ਨਿਭਾਅ ਰਿਹਾ ਹੈ.. ਜਿਲਾ ਪ੍ਰੋਗਰਾਮ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਨੇ ਕਿਹਾ ਹੈ ਕਿ ਮੌਜੂਦਾ ਚਲ ਰਹੇ ਭਾਸ਼ਣ ਮੁਕਾਬਲੇ ਲਈ ਵੀ ਸਹਿਯੋਗੀ ਟੀਮ ਸ਼ਾਨਦਾਰ ਪਾਤਰਤਾ ਨਿਭਾਅ ਰਹੀ ਹੈ।